ਚੰਡੀਗੜ੍ਹ:ਪੰਜਾਬ ਵਿੱਚ ਸੱਤਾ ਪਰਿਵਰਤਨ ਦੇ ਨਾਲ ਇੰਪਰੂਵਮੈਂਟ ਟਰੱਸਟਾਂ ਅਤੇ ਬੋਰਡਾਂ ਲਈ ਵੀ ਵੱਡੇ ਫਰਮਾਨ ਜਾਰੀ ਹੋ ਗਏ ਹਨ(big action of bhagwant maan govt)। ਸਰਕਾਰ ਵੱਲੋਂ ਪਟਿਆਲਾ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਸਮੇਤ ਸੂਬੇ ਦੇ ਸਾਰੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨਾਂ ਸਮੇਤ ਸਾਰੇ ਟਰੱਸਟੀਆਂ (maan govt remoed all chairmen and trustees of imporove trusts in punjab) ਨੂੰ ਹਟਾ ਦਿੱਤਾ ਹੈ।
ਇਨ੍ਹਾਂ ਅਹੁਦੇਦਾਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਉਨ੍ਹਾਂ ਦੀਆਂ ਸੇਵਾਵਾਂ ਦੀ ਹੁਣ ਟਰੱਸਟ ਨੂੰ ਕੋਈ ਲੋੜ ਨਹੀਂ। ਇਸ ਦੇ ਨਾਲ ਹੀ ਸਰਕਾਰ ਵੱਲੋਂ ਇਨ੍ਹਾਂ ਦੇ ਸਾਰੇ ਅਧਿਕਾਰ ਖੋਹ ਲਏ ਗਏ ਹਨ। ਟਰੱਸਟਾਂ ਦਾ ਕੰਮਕਾਜ ਹੁਣ ਸਬੰਧਤ ਡਿਪਟੀ ਕਮਿਸ਼ਨਰ ਜਾਂ ਹੋਰ ਪ੍ਰਸ਼ਾਸਨਕ ਅਫਸਰ ਸੰਭਾਲਣਗੇ (administrative officers will look into the trusts now)। ਸੱਤਾ ਵਿੱਚ ਆਉਣ ਉਪਰੰਤ ਹੁਣ ਤੱਕ ਦਾ ਸਰਕਾਰ ਦਾ ਇਹ ਇੱਕ ਵੱਡਾ ਫੈਸਲਾ ਹੈ।