ਫਗਵਾੜਾ:ਸੂਬੇ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੁੰਦੇ ਜਾ ਰਹੇ ਹਨ ਕਿ ਹੁਣ ਚੋਰ ਬੇਖੌਫ ਹੋ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਚੋਰਾਂ ਤੇ ਨੱਥ ਪਾਉਣ ਵਿਚ ਅਸਫ਼ਲ ਸਾਬਿਤ ਹੋ ਰਹੀ ਹੈ (police failed to control the crime)। ਅਜਿਹੇ ਹੀ ਹਾਲਾਤ ਫਗਵਾੜਾ ਵਿੱਚ ਬਣੇ ਹੋਏ ਹਨ।
ਫਗਵਾੜਾ ਵਿਖੇ ਚੋਰਾਂ ਵੱਲੋਂ ਰਾਤ 03:05 ਵਜੇ ਐੱਸਬੀਆਈ ਦੇ ਏਟੀਐਮ ਦਾ ਸ਼ਟਰ ਦਾ ਤਾਲਾ ਤੋੜ (sbi atm looted in phagwara)ਕੇ ਏਟੀਐਮ ਕੱਟਿਆ ਤੇ 23 ਲੱਖ ਰੁਪਏ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ (sbi atm looted in phagwara)। ਐੱਸ ਬੀ ਆਈ ਬੈਂਕ ਦੇ ਮੈਨੇਜਰ ਰਵੀ ਕੁਮਾਰ ਨੇ ਦੱਸਿਆ ਹੈ ਕਿ ਸਵੇਰੇ ਉਨ੍ਹਾਂ ਨੂੰ ਇਸ ਦਾ ਪਤਾ ਲੱਗਾ।
ਉਨ੍ਹਾਂ ਦੱਸਿਆ ਕਿ ਦਿਨ ਵੇਲੇ ਸਕਿਓਰਟੀ ਗਾਰਡ ਹੁੰਦਾ ਹੈ ਪਰ ਰਾਤ ਵੇਲੇ ਸਕਿਓਰਟੀ ਗਾਰਡ ਨਹੀਂ ਹੁੰਦਾ ਤੇ ਇਸ ਕਾਰਨ ਏਟੀਐਮ ਨੂੰ ਤਾਲੇ ਲਗਾਏ ਜਾਂਦੇ ਹਨ। ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਕਿ ਏਟੀਐਮ ਵਿੱਚੋਂ ਲੁੱਟ ਹੋ ਗਈ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਫਿਲਹਾਲ ਏਟੀਐਮ ਵਿੱਚੋਂ 23 ਲੱਖ ਰੁਪਏ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਬਾਕੀ ਪੜਤਾਲ ਜਾਰੀ ਹੈ।