ਜਲੰਧਰ:ਕਸਬਾ ਫਿਲੌਰ ਵਿਖੇ ਲਗਾਤਾਰ ਹੀ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਦੋ ਘਰਾਂ ਵਿੱਚ ਦਿਨ ਦਿਹਾੜੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਸਾਹਮਣੇ ਆਈ ਸਨ। ਚੋਰਾਂ ਨੇ ਦਿਨ ਦਿਹਾੜੇ ਘਰ ਵਿੱਚ ਵੜ੍ਹ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਨਕਦੀ (Cash) ਅਤੇ ਸੋਨਾ ਲੈ ਕੇ ਫ਼ਰਾਰ ਹੋ ਗਏ ਸਨ।
ਘਰ ਦੇ ਮਾਲਕ ਗਾਂਧੀ ਨੇ ਦੱਸਿਆ ਕਿ ਚੋਰਾਂ ਵੱਲੋਂ ਉਸ ਦੇ ਘਰ ਵਿੱਚ ਪਏ ਸਵਾ ਲੱਖ ਰੁਪਏ ਦੇ ਕਰੀਬ ਨਗਦੀ ਪਈ ਸੀ ਜੋ ਕਿ ਉਸ ਦੀ ਮਾਂ ਦੇ ਭੋਗ ਦੇ ਵਿਚ ਵਰਤੀ ਜਾਣੀ ਸੀ ਪਰ ਚੋਰਾਂ ਵੱਲੋਂ ਇਕ ਦਿਨ ਪਹਿਲਾਂ ਹੀ ਉਸ ਦੇ ਘਰ ਵਿਚੋਂ ਚੋਰੀ ਕਰ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਚੋਰਾਂ ਵੱਲੋਂ ਦੋ ਤੋਲੇ ਸੋਨੇ ਦੀ ਚੈਨ, ਇੱਕ ਕਿਲੋ ਚਾਂਦੀ ਇਕ ਗੈਸ ਦਾ ਸਿਲੰਡਰ (Cylinder) ਤੇ ਇੱਕ ਐਲਈਡੀ ਘਰ ਵਿੱਚੋਂ ਚੋਰੀ ਹੋ ਗਈ ਹੈ।