ਜਲੰਧਰ:ਜਲੰਧਰ ਦੇ ਡੀ ਸੀ ਦਫ਼ਤਰ ਦੀ ਕਲਰਕ (jallandhar dc office news) ’ਤੇ ਰਿਸ਼ਵਤਖੋਰੀ ਦੇ ਇਲਜ਼ਾਮ ਵਿਚ ਮਾਮਲਾ ਦਰਜ ਕਰਨ ਦੇ ਹੁਕਮ ਦਿੱਤਾ ਗਿਆ ਹੈ। ਮੀਨੂ ਨਾਮ ਦੀ ਇਸ ਮਹਿਲਾ ’ਤੇ ਚਾਰ ਲੱਖ 80 ਹਜਾਰ ਰੁਪਏ ਵੱਢੀ ਲੈਣ ਦਾ ਦੋਸ਼ (lady clerk arrested for ransom)ਹੈ। ਵੱਢੀ ਦੇਣ ਦਾ ਦੋਸ਼ ਲਗਾਉਣ ਵਾਲੇ ਨੇ ਭ੍ਰਿਸ਼ਟਾਚਾਰ ਵਿਰੋਧੀ ਨੰਬਰ ’ਤੇ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਦੀ ਜਾਂਚ ਵਿਜੀਲੈਂਸ ਨੇ ਕੀਤੀ ਤੇ ਮੁੱਢਲੀ ਜਾਂਚ ਉਪਰੰਤ ਮਹਿਲਾ ਕਲਰਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੌਕਰੀ ਦਿਵਾਉਣ ਦੇ ਨਾਂ ’ਤੇ ਵੱਢੀ ਲੈਣ ਦਾ ਦੋਸ਼:ਡੀਸੀ ਦਫਤਰ ਦੀ ਇਸ ਮਹਿਲਾ ਕਲਰਕ (lady is working with dc office)’ਤੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪੈਸੇ ਲੈਣ ਦਾ ਦੋਸ਼ ਲੱਗਿਆ ਹੈ। ਸ਼ਿਕਾਇਤ ਮਿਲਣ ’ਤੇ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਕੇ ਮਹਿਲਾ ਕੋਲੋਂ ਪੁੱਛਗਿੱਛ ਕੀਤੀ ਸੀ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮੁਲਜਮ ਮਹਿਲਾ ਗਰਭਵਤੀ ਹੈ ਤੇ ਇਸ ਕਾਰਨ ਉਸ ਨੂੰ ਹੁਣ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਡੀਸੀ ਦਫਤਰ ਦੀ ਮਹਿਲਾ ਕਲਰਕ ਵਿਰੁੱਧ ਮਾਮਲਾ ਦਰਜ:ਮਹਿਲਾ ਦੀ ਉਮਰ 35 ਸਾਲ ਦੱਸੀ ਜਾਂਦੀ ਹੈ ਤੇ ਮੁੱਢਲੀ ਜਾਂਚ ਉਪਰੰਤ ਉਸ ਵਿਰੁੱਧ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਗਿਆ ਸੀ ਤੇ ਹੁਣ ਵਿਜੀਲੈਂਸ ਨੇ ਮਾਮਲਾ ਦਰਜ ਕਰ ਲਿਆ ਹੈ। ਜਿਕਰਯੋਗ ਹੈ ਕਿ ਸਰਕਾਰ ਨੇ ਨੰਬਰ ਜਾਰੀ ਕਰਕੇ ਸ਼ਿਕਾਇਤ ਕਰਨ ਦੀ ਗੱਲ ਕਹੀ ਸੀ ਤੇ ਇਸੇ ਨੰਬਰ ’ਤੇ ਸ਼ਿਕਾਇਤਾਂ ਆਉਣ ਲੱਗ ਪਈਆਂ ਹਨ।