ਜਲੰਧਰ: ਅੱਜਕੱਲ੍ਹ ਜਲੰਧਰ ਸ਼ਹਿਰ ਨੂੰ ਇੱਕ ਉਦਯੋਗਿਕ ਸ਼ਹਿਰ ਮੰਨਿਆ ਜਾਂਦਾ ਹੈ। ਜਲੰਧਰ ਦਾ ਖੇਡ, ਚਮੜਾ ਅਤੇ ਹੈਂਡ ਟੂਲ ਉਦਯੋਗ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ, ਪਰ ਦੂਜੇ ਪਾਸੇ ਜਲੰਧਰ ਦਾ ਇੱਕ ਵੱਖਰਾ ਅਤੇ ਬਹੁਤ ਪੁਰਾਣਾ ਇਤਿਹਾਸ ਵੀ ਹੈ . ਜਲੰਧਰ ਦੇ ਵਿਚ ਕਈ ਮੰਦਿਰ ਅਤੇ ਮਸਜਿਦ ਐਸੇ ਨੇ ਜੋ ਦੇਵੀ ਦੇਵਤਿਆਂ ਦੇ ਸਮੇਂ ਦੇ ਇੱਥੇ ਸੁਸ਼ੋਭਿਤ ਹੈ। ਹਾਲਾਂਕਿ ਅੱਜ ਇਨ੍ਹਾਂ ਮੰਦਰਾਂ ਕਿਤੇ ਮਸਜਿਦਾਂ ਨੂੰ ਥੋੜ੍ਹਾ ਨਵੇਂ ਢੰਗ ਨਾਲ ਸਜਾਇਆ ਸੰਵਾਰਿਆ ਜਾ ਚੁੱਕਿਆ ਹੈ ਪਰ ਇਸ ਦੇ ਅੰਦਰ ਪਈਆਂ ਮੂਰਤੀਆਂ ਉਸੇ ਵੇਲੇ ਦੀਆਂ ਨੇ ਜਦੋਂ ਇਨ੍ਹਾਂ ਨੂੰ ਸਥਾਪਿਤ ਕੀਤਾ ਗਿਆ ਸੀ।
ਇਸੇ ਤਰ੍ਹਾਂ ਹੀ ਇਕ ਪ੍ਰਾਚੀਨ ਮੰਦਰ ਜਲੰਧਰ ਵਿੱਚ ਮੌਜੂਦ ਹੈ ਸਤੀ ਵ੍ਰਨਦਾ ਮੰਦਰ। ਇਹ ਜਲੰਧਰ ਦੇ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਦੇ ਲਾਗੇ ਸੁਸ਼ੋਭਿਤ ਹੈ। ਇਸ ਮੰਦਰ ਨੂੰ ਜਲੰਧਰ ਦਾ ਸਭ ਤੋਂ ਪ੍ਰਾਚੀਨ ਮੰਦਿਰ ਮੰਨਿਆ ਜਾਂਦਾ ਹੈ। ਜਿਸ ਰਾਖਸ਼ਸ਼ ਦੇ ਨਾਮ ਤੇ ਜਲੰਧਰ ਦਾ ਨਾਮ ਜਲੰਧਰ ਪਿਆ ਵ੍ਰਨਦਾ ਉਸ ਦੀ ਪਤਨੀ ਸੀ।
ਦੇਵੀ ਦੇਵਤਿਆਂ ਦੇ ਸਮੇਂ ਤੋਂ ਮੌਜੂਦ ਮੰਦਰ ਦਾ ਕੁਝ ਹਿੱਸਾ : ਸਤੀ ਵ੍ਰਨਦਾ ਮੰਦਿਰ ਵਿਖੇ ਅੱਜ ਵੀ ਇੱਕ ਮੂਰਤੀ ਅਜਿਹੀ ਹੈ ਜੋ ਪੌਰਾਣਿਕ ਕਾਲ ਤੋਂ ਇੱਥੇ ਸੁਸ਼ੋਭਿਤ ਹੈ। ਦੱਸਿਆ ਜਾਂਦਾ ਹੈ ਕਿ ਇਹ ਉਹੀ ਸਥਾਨ ਹੈ ਜਿੱਥੇ ਉਸ ਵੇਲੇ ਸਤੀ ਵ੍ਰਨਦਾ ਤਪੱਸਿਆ ਕਰਦੀ ਹੁੰਦੀ ਸੀ ਜਿਸ ਵੇਲੇ ਉਨ੍ਹਾਂ ਦਾ ਪਤੀ ਜਲੰਧਰ ਜੋ ਕਿ ਇਕ ਰਾਖਸ਼ਸ ਸੀ ਲੜਾਈ ਲਈ ਬਾਹਰ ਜਾਂਦਾ ਸੀ। ਸਤੀ ਵ੍ਰਨਦਾ ਇਸ ਸਥਾਨ ਉੱਪਰ ਉਦੋਂ ਤੱਕ ਆਪਣੀ ਤਪੱਸਿਆ ਜਾਰੀ ਰੱਖਦੀ ਸੀ ਜਦ ਤਕ ਉਨ੍ਹਾਂ ਦਾ ਪਤੀ ਲੜਾਈ ਤੋਂ ਵਾਪਸ ਨਹੀਂ ਆ ਜਾਂਦਾ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਹਾਲਾਂਕਿ ਜਲੰਧਰ ਨਾਮ ਦੇ ਰਾਖਸ਼ਸ਼ ਡਾ ਸ਼ਿਵ ਜੀ ਕੋਲੋਂ ਬਹੁਤ ਸਾਰੇ ਵਰਦਾਨ ਮਿਲੇ ਹੋਏ ਸੀ ਪਰ ਬਾਵਜੂਦ ਇਸ ਦੇ ਜਦ ਉਹ ਲੜਾਈ ਤੇ ਜਾਂਦਾ ਸੀ ਵ੍ਰਨਦਾ ਵੱਲੋਂ ਉਸ ਵੇਲੇ ਕੀਤੀ ਗਈ ਤਪੱਸਿਆ ਦੀਆਂ ਸਾਰੀਆਂ ਸ਼ਕਤੀਆਂ ਜਲੰਧਰ ਵਿੱਚ ਪ੍ਰਵੇਸ਼ ਕਰਦੀਆਂ ਸੀ ਤਾਂ ਕਿ ਉਸ ਨੂੰ ਕੋਈ ਮਾਰ ਨਾ ਸਕੇ।
ਦੇਵੀ ਦੇਵਤਾਵਾਂ ਛਲ ਕਪਟ ਨਾਲ ਮਾਰਿਆ ਜਲੰਧਰ ਨੂੰ: ਇੱਕ ਵਾਰ ਜਦ ਜਲੰਧਰ ਦਾ ਯੁੱਧ ਦੇਵੀ ਦੇਵਤਾਵਾ ਲਾਲ ਹੋਇਆ ਤਾਂ ਉਸ ਵਿੱਚ ਦੇਵੀ ਦੇਵਤਾ ਬੁਰੀ ਦਾ ਹਰ ਲੱਗ ਪਏ। ਇਸੇ ਨੂੰ ਦੇਖ ਸਾਰੇ ਦੇਵੀ ਦੇਵਤਾਵਾਂ ਨੇ ਭਗਵਾਨ ਵਿਸ਼ਨੂ ਅੱਗੇ ਗੁਜ਼ਾਰਿਸ਼ ਕੀਤੀ ਕਿ ਉਹ ਵਰ੍ਹਦਾ ਦਾ ਵਕਤ ਕਿਸੇ ਤਰ੍ਹਾਂ ਤੋੜਨ। ਪਰ ਭਗਵਾਨ ਵਿਸ਼ਨੂੰ ਨੇ ਕਿਹਾ ਕਿ ਵ੍ਰਨਦਾ ਉਨ੍ਹਾਂ ਦੇ ਪਰਮ ਭਗਤ ਹੈ ਅਤੇ ਉਹ ਏਦਾਂ ਨਹੀਂ ਕਰ ਸਕਦੇ। ਪਰ ਜਦੋ ਬਾਅਦ ਬਾਪ ਦੇਵੀ ਦੇਵਤਾਵਾਂ ਵੱਲੋਂ ਭਗਵਾਨ ਵਿਸ਼ਨੂੰ ਨੂੰ ਗੁਹਾਰ ਲਗਾਈ ਗਈ, ਤਾਂ ਭਗਵਾਨ ਵਿਸ਼ਨੂੰ ਜਲੰਧਰ ਦਾ ਰੂਪ ਧਾਰਨ ਕਰ ਕੇ ਵ੍ਰਨਦਾ ਦੇ ਸਾਹਮਣੇ ਆ ਗਏ ਅਤੇ ਜਿੱਦਾ ਹੀ ਵ੍ਰਨਦਾ ਨੇ ਉਨ੍ਹਾਂ ਨੂੰ ਆਪਣਾ ਪਤੀ ਸਮਝ ਕੇ ਚਰਨਾ ਨੂੰ ਹੱਥ ਲਾਇਆ ਤਾਂ ਵ੍ਰਨਦਾ ਦ ਵਰਤ ਟੁੱਟ ਗਿਆ ਜਿਸ ਤੋਂ ਬਾਅਦ ਦੇਵੀ ਦੇਵਤਾਵਾ ਨੇ ਜਲੰਧਰ ਨਾਮ ਦੇ ਰਾਖਸ਼ਸ਼ ਵ੍ਰਨਦਾ ਦੇ ਪਤੀ ਨੂੰ ਮਾਰ ਗਿਰਾਇਆ। ਜਿਸ ਤੋਂ ਬਾਅਦ ਜਦ ਵ੍ਰਨਦਾ ਨੂੰ ਇਹ ਪਤਾ ਲੱਗਾ ਤਾਂ ਉਸ ਨੇ ਭਗਵਾਨ ਵਿਸ਼ਣੂ ਨੂੰ ਸਰਾਪ ਦੇ ਕੇ ਪੱਥਰ ਦਾ ਬਣਾ ਦਿੱਤਾ, ਹਾਲਾਂਕਿ ਇਸ ਇਸ ਤੋਂ ਬਾਅਦ ਭਗਵਾਨ ਵਿਸ਼ਨੂੰ ਦੀ ਪਤਨੀ ਲਕਸ਼ਮੀ ਵੱਲੋਂ ਵ੍ਰਨਦਾ ਗੁਜਾਰਿਸ਼ ਕਰਨ ਤੇ
ਵ੍ਰਨਦਾ ਨੇ ਉਨ੍ਹਾਂ ਨੂੰ ਸਰਾਪ ਮੁਕਤ ਕਰ ਦਿੱਤਾ ਪਰ ਖੁਦ ਆਪਣੇ ਪਤੀ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਸਤੀ ਹੋ ਗਈ।