ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਕਰਤਾਰਪੁਰ ਸੀਟ (Kartarpur Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਕਰਤਾਰਪੁਰ (Kartarpur Assembly Constituency)
ਜੇਕਰ ਕਰਤਾਰਪੁਰ ਸੀਟ (Kartarpur Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਚੌਧਰੀ ਸੁਰਿੰਦਰ ਸਿੰਘ ਮੌਜੂਦਾ ਵਿਧਾਇਕ ਹਨ। ਚੌਧਰੀ ਸੁਰਿੰਦਰ ਸਿੰਘ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਕਰਤਾਰਪੁਰ ਤੋਂ ਪਹਿਲੀ ਵਾਰ ਚੋਣ ਲੜੀ ਸੀ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal)ਦੇ ਉਮੀਦਵਾਰ ਸੇਠ ਸਤਪਾਲ ਨੂੰ ਮਾਤ ਦੇ ਦਿੱਤੀ ਸੀ। ਇਸ ਵਾਰ ਚੌਧਹਰੀ ਸੁਰਿੰਦਰ ਸਿੰਘ ਕਾਂਗਰਸ ਵੱਲੋਂ ਦੂਜੀ ਵਾਰ ਚੋਣ ਮੈਦਾਨ ਵਿੱਚ ਹਨ ਤੇ ਬਸਪਾ ਵੱਲੋਂ ਬਲਵਿੰਦਰ ਕੁਮਾਰ ਹਨ, ਜਦੋਂਕਿ ਆਮ ਆਦਮੀ ਪਾਰਟੀ ਨੇ ਡੀਸੀਪੀ ਬਲਕਾਰ ਸਿੰਘ ਨੂੰ ਮੁੜ ਉਮੀਦਵਾਰ ਬਣਾਇਆ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਕਰਤਾਰਪੁਰ ਸੀਟ (Kartarpur Constituency) ’ਤੇ 74 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ (Congress) ਦੇ ਚੌਧਰੀ ਸੁਰਿੰਦਰ ਸਿੰਘ (Choudhary Surinder Singh) ਵਿਧਾਇਕ ਚੁਣੇ ਗਏ ਸੀ। ਚੌਧਰੀ ਸੁਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੇਠ ਸਤਪਾਲ ਨੂੰ ਹਰਾਇਆ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਚੰਦਰ ਕੁਮਾਰ ਗਰੇਵਾਲ (Chander Kumar Grewal) ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੌਧਰੀ ਸੁਰਿੰਦਰ ਸਿੰਘ ਨੂੰ 46729 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਰਹੇ ਅਕਾਲੀ ਦਲ ਦੇ ਸੇਠ ਸਤਪਾਲ ਨੂੰ 40709 ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 29981 ਵੋਟਾਂ ਪਈਆਂ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ