ਜਲੰਧਰ:ਜਲੰਧਰ ਦੇ ਗਾਂਧੀ ਕੈਂਪ ਇਲਾਕੇ ਵਿੱਚ ਇਕ ਵਾਰ ਫਿਰ 9 ਸਾਲ ਦੀ ਬੱਚੀ ਜਾਨ੍ਹਵੀ ਪਿਟਬੁੱਲ ਕੁੱਤੇ Jhanvi was attacked by a pit bull dog ਦਾ ਸ਼ਿਕਾਰ ਹੋਈ ਹੈ, ਜਿਸ ਨੂੰ ਜਖ਼ਮੀ ਅਵਸਥਾ ਵਿਚ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ ਗਿਆ ਹੈ।
ਇਸ ਦੌਰਾਨ ਹੀ ਗਾਂਧੀ ਕੈਂਪ ਇਲਾਕੇ ਦੀ ਰਹਿਣ ਵਾਲੀ ਨੌਂ ਸਾਲ ਦੀ ਬੱਚੀ ਜਾਨ੍ਹਵੀ ਦੇ ਪਿਤਾ ਬੌਬੀ ਨੇ ਦੱਸਿਆ ਕਿ ਮੁਹੱਲੇ ਵਿਚ ਇਕ ਪਰਿਵਾਰ ਵੱਲੋਂ ਇਹ ਖਤਰਨਾਕ ਕੁੱਤੇ ਪਾਲੇ ਹੋਏ ਹਨ, ਜਿਨ੍ਹਾਂ ਨੂੰ ਕਈ ਵਾਰ ਉਹ ਖੁੱਲ੍ਹਾ ਛੱਡ ਦਿੰਦੇ ਹਨ।