ਜਲੰਧਰ:ਜਲੰਧਰ ਜ਼ਿਲ੍ਹੇ (punjab assembly election) ਦੇ ਨੌੰ ਵਿਧਾਨ ਸਭਾ ਹਲਕਿਆਂ ਵਿੱਚੋਂ ਜਲੰਧਰ ਛਾਉਣੀ ਵਿਧਾਨ ਸਭਾ ਹਲਕਾ (jallandhar cantt result on 10 march) ਹੀ ਇੱਕ ਅਜਿਹਾ ਹਲਕਾ ਹੈ, ਜਿਸ ਵਿੱਚ ਨਾ ਸਿਰਫ਼ ਇਲਾਕੇ ਦੇ 57 ਪਿੰਡ ਆਉਂਦੇ ਹਨ, ਬਲਕਿ ਨਾਲ-ਨਾਲ ਜਲੰਧਰ ਕੰਟੋਨਮੈਂਟ ਏਰੀਆ ਅਤੇ ਸ਼ਹਿਰ ਦਾ ਮਾਡਲ ਟਾਊਨ ਇਲਾਕਾ ਵੀ ਇਸ ਹਲਕੇ ਵਿੱਚ ਪੈਂਦਾ ਹੈ। ਇਸ ਹਲਕੇ ਵਿਚ ਜਲੰਧਰ ਕੰਟੋਨਮੈਂਟ ਏਰੀਆ ਦੇ ਸੱਤ ਵਾਰਡ ਵੀ ਸ਼ਾਮਲ ਹਨ। ਜਲੰਧਰ ਛਾਉਣੀ ਹਲਕੇ ਦੀ ਰਾਜਨੀਤੀ ਉਪਰ ਅਤੇ ਇਸ ਵਾਰ ਹੋਣ ਵਾਲੀਆਂ ਚੋਣਾਂ ਵਿਚ ਇੱਥੇ ਦੀ ਸਿਆਸਤ ’ਤੇ ਪੇਸ਼ ਹੈ ਸਾਡਾ ਖ਼ਾਸ ਪ੍ਰੋਗਰਾਮ "ਵੋਟਾਂ ਤੋਂ ਬਾਅਦ ਹੁਣ ਅੱਗੇ ਕੀ"(jallandhar cantt constituency politics:what's next) .....
ਜਲੰਧਰ ਛਾਉਣੀ ਹਲਕੇ ਵਿਚ ਮੁੱਦੇ
ਜਲੰਧਰ ਛਾਉਣੀ ਹਲਕੇ ਵਿੱਚ ਪੰਜਾਬ ਦੇ ਬਾਕੀ ਵਿਧਾਨ ਸਭਾ ਹਲਕਿਆਂ ਵਾਂਗ ਰੋਜ਼ਗਾਰ ਨਸ਼ੇ ਸਿੱਖਿਆ ਵਰਗੇ ਮੁੱਦੇ ਤਾਂ ਹੈ ਹੀ, ਪਰ ਇੱਥੇ ਦੇ ਲੋਕ ਇਲਾਕੇ ਦੇ ਵਿਕਾਸ ਤੋਂ ਖਾਸੇ ਨਿਰਾਸ਼ ਨਜ਼ਰ ਆਉਂਦੇ ਹਨ, ਕਿਉਂਕਿ ਇਲਾਕੇ ਵਿਚ ਜਗ੍ਹਾ ਜਗ੍ਹਾ ਸੜ੍ਹਕਾਂ ਸੀਵਰੇਜ ਅਤੇ ਹੋਰ ਸਹੁਲਤਾਂ ਲਈ ਪੁੱਟੀਆਂ ਗਈਆਂ ਲੇਕਿਨ ਦੁਬਾਰਾ ਨਹੀਂ ਬਣਵਾਈਆਂ ਗਈਆਂ। ਉੱਧਰ ਇੱਕ ਪਿੰਡ ਨੂੰ ਦੂਸਰੇ ਪਿੰਡਾਂ ਨਾਲ ਜੋੜਨ ਵਾਲੀਆਂ ਕਈ ਸੜ੍ਹਕਾਂ ਦੀ ਹਾਲਤ ਵੀ ਬੇਹੱਦ ਖ਼ਸਤਾ ਹਨ।
ਇਸ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਧਾਨ ਸਭਾ ਹਲਕੇ ਵਿੱਚ ਮਿੱਠਾਪੁਰ ਅਤੇ ਸੰਸਾਰਪੁਰ ਦੋ ਅਜਿਹੇ ਪਿੰਡ ਹਨ ਜਿਨ੍ਹਾਂ ਨੇ ਭਾਰਤੀ ਹਾਕੀ ਨੂੰ ਸਭ ਤੋਂ ਜ਼ਿਆਦਾ ਓਲੰਪੀਅਨ ਦਿੱਤੇ ਹਨ ਪਰ ਇਸ ਦੇ ਬਾਵਜੂਦ ਸੰਸਾਰਪੁਰ ਵਿਖੇ ਇਕ ਛੋਟੇ ਐਸਟ੍ਰੋਟਰਫ ਤੋਂ ਸਿਵਾਏ ਹਾਕੀ ਖਿਡਾਰੀਆਂ ਵਾਸਤੇ ਕੋਈ ਵੀ ਵੱਡੀ ਸਹੂਲਤ ਮੌਜੂਦ ਨਹੀਂ।
ਉਧਰ ਜੇ ਗੱਲ ਕਰੀਏ ਮਿੱਠਾਪੁਰ ਦੀ ਤਾਂ ਮਿੱਠਾਪੁਰ ਉਹ ਪਿੰਡ ਹੈ ਜਿੱਥੇ ਦੇ ਨਾ ਸਿਰਫ਼ ਪੰਜਾਬ ਦੇ ਮੌਜੂਦਾ ਕੈਬਨਿਟ ਮੰਤਰੀ ਪਰਗਟ ਸਿੰਘ ਰਹਿਣ ਵਾਲੇ ਹਨ, ਸਗੋਂ ਮੌਜੂਦਾ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਫਾਰਵਰਡ ਖਿਡਾਰੀ ਮਨਦੀਪ ਸਿੰਘ ਅਤੇ ਵਰੁਣ ਵੀ ਇੱਥੇ ਦੇ ਹੀ ਰਹਿਣ ਵਾਲੇ ਹਨ। ਇਨ੍ਹਾਂ ਦੋਵਾਂ ਪਿੰਡਾਂ ਹਨ ਭਾਰਤੀ ਹਾਕੀ ਨੂੰ ਵੱਡੀ ਗਿਣਤੀ ਵਿੱਚ ਓਲੰਪੀਅਨ ਤਾਂ ਦਿੱਤੇ ਪਰ ਇਸ ਦੇ ਬਦਲੇ ਸਰਕਾਰਾਂ ਇਨ੍ਹਾਂ ਪਿੰਡਾਂ ਨੂੰ ਹਾਕੀ ਲਈ ਮੁੱਢਲੀਆਂ ਸਹੂਲਤਾਂ ਨਹੀਂ ਦੇ ਪਾਇਆ।
ਜਲੰਧਰ ਛਾਉਣੀ ਹਲਕੇ ਦੀ ਰਾਜਨੀਤੀ :
ਜਲੰਧਰ ਛਾਉਣੀ ਹਲਕੇ ਵਿੱਚ ਪਿਛਲੇ ਦਸ ਸਾਲਾਂ ਤੋ ਪਰਗਟ ਸਿੰਘ ਇਸ ਇਲਾਕੇ ਦੇ ਬਤੌਰ ਵਿਧਾਇਕ ਲੋਕਾਂ ਵਿੱਚ ਆਪਣੇ ਕੰਮ ਕਰ ਰਹੇ ਹਨ। ਪਰਗਟ ਸਿੰਘ 2012 ਵਿੱਚ ਇਸ ਇਲਾਕੇ ਤੋਂ ਅਕਾਲੀ ਦਲ ਵੱਲੋਂ ਉਮੀਦਵਾਰ ਚੁਣੇ ਗਏ ਸੀ ਅਤੇ ਉਨ੍ਹਾਂ ਨੇ ਇੱਥੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਪਰਗਟ ਸਿੰਘ ਵੱਲੋਂ ਅਕਾਲੀ ਦਲ ਨੂੰ ਛੱਡ ਦਿੱਤਾ ਗਿਆ ਅਤੇ 2017 ਵਿੱਚ ਇਸੇ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣਾਂ ਲੜਦੇ ਹੋਏ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਨੂੰ ਹਰਾਇਆ। ਫਿਲਹਾਲ ਪਰਗਟ ਸਿੰਘ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਖੇਡ ਅਤੇ ਸਿੱਖਿਆ ਮੰਤਰੀ ਹਨ।
ਇਸ ਵਾਰ ਦੇ ਰਾਜਨੀਤਕ ਹਾਲਾਤ :
ਜਲੰਧਰ ਛਾਉਣੀ ਹਲਕੇ ਵਿਚ ਇਸ ਵਾਰ ਕਾਂਗਰਸ ਵੱਲੋਂ ਪਰਗਟ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦੋਂਕਿ ਅਕਾਲੀ ਦਲ ਨੇ ਇਹ ਸੀਟ ਆਪਣੇ ਪੁਰਾਣੇ ਨੇਤਾ ਜਗਬੀਰ ਸਿੰਘ ਬਰਾੜ, ਜੋ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਚਲੇ ਗਏ ਸੀ, ਨੂੰ ਵਾਪਸ ਅਕਾਲੀ ਦਲ ਜੁਆਇਨ ਕਰਵਾ ਕੇ ਦਿੱਤੀ ਹੈ। ਉੱਧਰ ਇਸ ਸੀਟ ਉਪਰ ਪਿਛਲੇ ਕਾਫ਼ੀ ਸਮੇਂ ਤੋਂ ਅਕਾਲੀ ਦਲ ਵੱਲੋਂ ਮਿਹਨਤ ਕਰ ਰਹੇ ਸਰਬਜੀਤ ਮੱਕੜ ਨਿਰਾਸ਼ ਹੋ ਕੇ ਅਕਾਲੀ ਦਲ ਛੱਡ ਚੁੱਕੇ ਹਨ ਅਤੇ ਇਹ ਐਲਾਨ ਕਰ ਚੁੱਕੇ ਸਨ ਕਿ ਉਹ ਇਸ ਇਲਾਕੇ ਤੋਂ ਚੋਣਾਂ ਲੜਨਗੇ।
ਸਰਬਜੀਤ ਮੱਕੜ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਇਲਾਕੇ ’ਚ ਚੋਣਾਂ ਨਾ ਲੜੇ ਲੇਕਿਨ ਉਨ੍ਹਾਂ ਵੱਲੋਂ ਜ਼ਿਆਦਾ ਮਿਹਨਤ ਇਥੋਂ ਦੇ ਅਕਾਲੀ ਦਲ ਉਮੀਦਵਾਰ ਜਗਬੀਰ ਸਿੰਘ ਬਰਾੜ ਨੂੰ ਹਰਾਉਣ ਲਈ ਕੀਤੀ ਗਈ। ਇਸ ਦੇ ਨਾਲ ਹੀ ਜਲੰਧਰ ਛਾਉਣੀ ਦੀ ਸੀਟ ਉੱਪਰ ਆਮ ਆਦਮੀ ਪਾਰਟੀ ਵੱਲੋਂ ਹਾਕੀ ਓਲੰਪੀਅਨ ਰਹਿ ਚੁੱਕੇ ਅਤੇ ਪੂਰਵ ਆਈਪੀਐਸ ਸੁਰਿੰਦਰ ਸਿੰਘ ਸੋਢੀ ਨੂੰ ਸੀਟ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਹ ਸੀਟ ਉਪਰ ਆਪਣਾ ਉਮੀਦਵਾਰ ਖੜ੍ਹਾ ਕਰਕੇ ਚੋਣਾਂ ਵਿੱਚ ਹਿੱਸਾ ਲਿਆ ਗਿਆ ਹੈ। ਜ਼ਾਹਿਰ ਹੈ ਇਸ ਸੀਟ ਨੂੰ ਦੇਖਦੇ ਹੋਏ ਜਿਸ ਵਿਚ ਸ਼ਹਿਰ ਦਾ ਮਾਡਲ ਟਾਊਨ ਇਲਾਕਾ ਅਤੇ ਪੇਂਡੂ ਇਲਾਕੇ ਵੀ ਮੌਜੂਦ ਹਨ। ਅੰਦਾਜਾ ਸੀ ਕਿ ਹਰ ਪਾਰਟੀ ਦੀ ਚੰਗੀ ਪਕੜ ਹੋਵੇਗੀ ਪਰ ਇੱਥੇ ਦਾ ਮੁਕਾਬਲਾ ਪਰਗਟ ਸਿੰਘ ਅਤੇ ਜਗਬੀਰ ਬਰਾੜ ਵਿੱਚ ਮੰਨਿਆ ਜਾ ਰਿਹਾ ਹੈ।
ਲੋਕ ਕਾਂਗਰਸ ’ਚ ਹੁੰਦੇ ਹੋਏ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਬਰਾੜ ਦੇ ਹੱਕ ਵਿੱਚ :
ਜਲੰਧਰ ਛਾਉਣੀ ਵਿਧਾਨ ਸਭਾ ਹਲਕਾ ਜਿਸ ਦਾ ਅੱਧੇ ਨਾਲੋਂ ਵੱਧ ਇਲਾਕਾ ਕਿਸੇ ਸਮੇਂ ਜਲੰਧਰ ਸੈਂਟਰਲ ਹਲਕੇ ਨਾਲ ਮਿਲਿਆ ਹੋਇਆ ਸੀ ਅਤੇ ਉਸ ਵੇਲੇ ਅਕਾਲੀ ਨੇਤਾ ਜਗਬੀਰ ਬਰਾੜ ਨੇ ਕਾਂਗਰਸ ਦਾ ਗੜ੍ਹ ਕਹੇ ਜਾਣ ਵਾਲੇ ਜਲੰਧਰ ਸੈਂਟਰਲ ਦੀ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਵਿਚ ਪਾਈ ਸੀ। ਜਿਸ ਤੋਂ ਬਾਅਦ ਜਗਬੀਰ ਬਰਾੜ ਕਾਂਗਰਸ ਵਿੱਚ ਚਲੇ ਗਏ ਅਤੇ ਜਲੰਧਰ ਦੇ ਨਕੋਦਰ ਵਿਧਾਨ ਸਭਾ ਹਲਕੇ ਤੋਂ ਚੋਣਾਂ ਲੜੇ ਸੀ।
ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਜਲੰਧਰ ਛਾਉਣੀ ਹਲਕੇ ਦੇ ਬਹੁਤ ਸਾਰੇ ਲੋਕ ਜੋ ਜਗਬੀਰ ਬਰਾੜ ਨਾਲ ਦਿਲੋਂ ਜੁੜੇ ਹੋਏ ਸੀ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਪਰ ਅੱਜ ਜਦੋਂ ਜਗਬੀਰ ਬਰਾੜ ਖ਼ੁਦ ਅਕਾਲੀ ਦਲ ਵਿਚ ਆ ਕੇ ਜਲੰਧਰ ਛਾਉਣੀ ਹਲਕੇ ਤੋਂ ਚੋਣਾਂ ਲੜੇ ਹਨ, ਅਜਿਹੇ ਮਾਹੌਲ ਵਿੱਚ ਉਹ ਲੋਕ ਜੋ ਕਿਸੇ ਵੇਲੇ ਜਗਬੀਰ ਬਰਾਡ਼ ਦੇ ਨਾਲ ਕਾਂਗਰਸ ਵਿੱਚ ਸ਼ਾਮਲ ਹੋਏ ਸੀ ਅੱਜ ਵੀ ਹਨ ਤੇ ਕਾਂਗਰਸੀ ਹਨ।
ਅਜਿਹੇ ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਜੋ ਪਿਆਰ ਅਤੇ ਸਤਿਕਾਰ ਉਨ੍ਹਾਂ ਨੂੰ ਅਕਾਲੀ ਉਮੀਦਵਾਰ ਜਗਬੀਰ ਬਰਾੜ ਤੋਂ ਮਿਲਿਆ ਹੈ। ਉਹ ਉਸ ਨੂੰ ਕਦੇ ਨਹੀਂ ਭੁੱਲ ਸਕਦ। ਇਹੋ ਨਹੀਂ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਗਬੀਰ ਬਰਾੜ ਵੱਲੋਂ ਇਸ ਇਲਾਕੇ ਦੇ ਵਿਕਾਸ ਲਈ ਉਦੋਂ ਬਹੁਤ ਕੰਮ ਕਰਵਾਇਆ ਗਿਆ ਜਦੋਂ ਇਹ ਇਲਾਕਾ ਜਲੰਧਰ ਸੈਂਟਰਲ ਹਲਕੇ ਵਿਚ ਪੈਂਦਾ ਸੀ ਅਤੇ ਜਗਬੀਰ ਬਰਾੜ ਇੱਥੋਂ ਅਕਾਲੀ ਦਲ ਭਾਜਪਾ ਦੇ ਵਿਧਾਇਕ ਸਨ। ਲੋਕਾਂ ਦਾ ਕਹਿਣਾ ਹੈ ਕਿ ਅੱਜ ਉਹ ਭਾਵੇਂ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਨੇ ਲੇਕਿਨ ਉਨ੍ਹਾਂ ਦਾ ਦਿਲ ਜਗਬੀਰ ਬਰਾੜ ਦੇ ਨਾਲ ਮਿਲਿਆ ਹੋਇਆ ਹੈ।
ਇਸ ਹਲਕੇ ਤੋਂ ਚੋਣਾਂ ਲੜਨ ਨੂੰ ਲੈ ਕੇ ਕਿਸਾਨ ਵੀ ਹੋਏ ਪੱਬਾਂ ਭਾਰ :
ਪੰਜਾਬ ਦੀਆਂ ਚੋਣਾਂ ਵਿੱਚ ਸਭ ਤੋਂ ਖ਼ਾਸ ਗੱਲ ਇਸ ਵਾਰ ਇਹ ਰਹਿ ਹੈ ਕਿ ਇਸ ਵਾਰ ਦੀਆ ਚੋਣਾਂ ਵਿੱਚ ਪੰਜਾਬ ਦੇ ਕਿਸਾਨ ਵੀ ਬਤੌਰ ਆਪਣੀ ਪਾਰਟੀ ਦੇ ਉਮੀਦਵਾਰ ਚੋਣਾਂ ਲੜੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਰ ਪਾਰਟੀ ਨੂੰ ਅਜ਼ਮਾ ਕੇ ਦੇਖ ਲਿਆ ਹੈ ਪਰ ਕੋਈ ਪਾਰਟੀ ਲੋਕਾਂ ਦੇ ਹਿੱਤ ਵਿੱਚ ਕੰਮ ਕਰਕੇ ਰਾਜੀ ਨਹੀਂ। ਉਨ੍ਹਾਂ ਮੁਤਾਬਕ ਇਸ ਬਾਰ ਸੱਤਾ ਕਿਸਾਨਾਂ ਦੇ ਹੱਕ ਵਿੱਚ ਹੋਵੇਗੀ ਅਤੇ ਕਿਸਾਨ ਇਸ ਨੂੰ ਬਹੁਤ ਚੰਗੀ ਤਰ੍ਹਾਂ ਚਲਾਉਣਾ ਵੀ ਜਾਣਦੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਜਲੰਧਰ ਛਾਉਣੀ ਦੇ ਵਿਕਾਸ ਦੀ ਗੱਲ ਕਰੀਏ ਦਾ ਇਸ ਇਲਾਕੇ ਤੋਂ ਬਾਹਰ ਜਾਣ ਵਾਲੀ ਹਰ ਸੜਕ ਏਨੀ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਕਿ ਕਈ ਕਈ ਕਿਲੋਮੀਟਰ ਦੂਰੋਂ ਘੁੰਮ ਕੇ ਦੂਸਰੇ ਸ਼ਹਿਰ ਵੱਲ ਜਾਣਾ ਪੈਂਦਾ ਹੈ। ਉਨ੍ਹਾਂ ਮੁਤਾਬਕ ਪਿਛਲੇ ਕਈ ਸਾਲਾਂ ਤੋ ਵਿਕਾਸ ਦੇ ਨਾਮ ਤੇ ਇੱਥੇ ਕੋਈ ਕੰਮ ਨਹੀਂ ਹੋਇਆ। ਫਿਲਹਾਲ ਕਿਸਾਨਾਂ ਵੱਲੋਂ ਇਸ ਇਲਾਕੇ ਵਿੱਚ ਚੋਣ ਲੜੇ ਮਨਦੀਪ ਸਿੰਘ ਸਮਰਾ ਵੀ ਆਪਣੀ ਜਿੱਤ ਨੂੰ ਯਕੀਨੀ ਦੱਸ ਰਹੇ ਹਨ।