ਜਲੰਧਰ : ਕਹਿੰਦੇ ਹਨ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਮੰਜ਼ਿਲ ਆਪਣੇ-ਆਪ ਮਿਲ ਜਾਂਦੀ ਹੈ, ਸਿਰਫ਼ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਅਜਿਹਾ ਹੀ ਕੁੱਝ ਕਰਕੇ ਵਿਖਾਇਆ ਹੈ ਜਲੰਧਰ ਦੀ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਨੇ। ਮਲਿਕਾ ਹਾਂਡਾ ਨੂੰ 3 ਦਸੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਜਲੰਧਰ ਦੀ ਸਤਰੰਜ ਖਿਡਾਰੀ ਮਲਿਕਾ ਹਾਂਡਾ ਨੂੰ ਰਾਸ਼ਟਰਪਤੀ ਵੱਲੋਂ ਕੀਤਾ ਜਾਵੇਗਾ ਸਨਮਾਨਿਤ
ਜਲੰਧਰ ਦੀ ਸਤਰੰਜ ਖਿਡਾਰੀ ਮਲਿਕਾ ਹਾਂਡਾ ਨੂੰ 3 ਦਸੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਹਾਂਡਾ ਬੋਲਣ ਅਤੇ ਸੁਣਨ ਤੋਂ ਅਸਮਰੱਥ ਹੈ ਲੇਕਿਨ ਉਹ 8 ਵਾਰ ਨੈਸ਼ਨਲ ਚੈਂਪੀਅਨ ਰਹਿ ਚੁੱਕੀ ਹੈ।
ਮਲਿਕਾ ਨੇ ਆਪਣੀ ਸਖ਼ਤ ਮਿਹਨਤ ਨਾਲ ਅੱਜ ਉਹ ਮੁਕਾਮ ਹਾਸਲ ਕਰ ਲਿਆ ਹੈ, ਜਿਸ ਦਾ ਉਹ ਅਕਸਰ ਸੁਪਨਾ ਵੇਖਦੀ ਰਹੀ। ਮਲਿਕਾ ਨੇ ਪਿਛਲੇ ਸਾਲ ਸ਼ਤਰੰਜ ਵਿੱਚ ਇੰਗਲੈਂਡ ਦੇ ਮੈਨਚੈਸਟਰ ਸ਼ਹਿਰ ਵਿੱਚ ਆਈਸੀਸੀ ਡੀ-ਓਲੰਪੀਆਡ ਵਿੱਚ ਚਾਂਦੀ ਦਾ ਤਮਗ਼ਾ ਹਾਸਿਲ ਕੀਤਾ ਸੀ, ਉਹ 8 ਵਾਰ ਦੀ ਨੈਸ਼ਨਲ ਚੈਂਪੀਅਨ ਵੀ ਰਹਿ ਚੁੱਕੀ ਹੈ।
ਮਲਿਕਾ ਹਾਂਡਾ ਬੇਸ਼ੱਕ ਬੋਲਣ ਅਤੇ ਸੁਣਨ ਤੋਂ ਅਸਮਰੱਥ ਹੈ ਲੇਕਿਨ ਜਦੋਂ ਉਸ ਦੀ ਉਂਗਲੀਆਂ ਸ਼ਹਿ ਅਤੇ ਮਾਤ ਦੀ ਖੇਡ ਸ਼ਤਰੰਜ ਉੱਤੇ ਚੱਲਦੀਆਂ ਹਨ ਤਾਂ ਹਾਥੀ, ਘੋੜੇ, ਪਿਆਦੇ ਅਤੇ ਰਾਜਾ, ਰਾਣੀ ਸਿਰਫ ਉਸੇ ਦੀ ਸੁਣਦੇ ਹਨ। ਮਲਿਕਾ ਨੂੰ ਇਹ ਪੁਰਸਕਾਰ 3 ਦਸੰਬਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਮਲਿਕਾ ਦੀ ਇਸ ਉਪਲੱਬਧੀ ਤੋਂ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।