ਜਲੰਧਰ: ਕੋਰੋਨਾ ਵਾਇਰਸ ਤੋਂ ਬਚਾਅ ਲਈ ਦੇਸ਼ ਭਰ ਵਿੱਚ 'ਤਾਲਾਬੰਦੀ ਚੱਲ ਰਹੀ ਹੈ। ਇਸ ਦੌਰਾਨ ਦੇਸ਼ ਵੇ ਵੱਖ-ਵੱਖ ਹਿੱਸਿਆਂ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ-ਆਪਣੇ ਰਾਜਾਂ 'ਚ ਭੇਜਣ ਦਾ ਵੀ ਸਿਲਸਿਲਾ ਸ਼ੁਰੂ ਹੋਇਆ ਹੈ। ਜਲੰਧਰ ਤੋਂ ਤਕਰੀਬਨ 1200 ਪ੍ਰਵਾਸੀ ਮਜ਼ਦੂਰਾਂ ਲੈ ਕੇ ਇੱਕ ਰੇਲ ਗੱਡੀ ਲਖਨਊ ਲਈ ਰਵਾਨਾ ਹੋਈ।
ਜਲੰਧਰ: ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਰੇਲਗੱਡੀ ਲਖਨਊ ਹੋਈ ਰਵਾਨਾ
ਕੋਰੋਨਾ ਵਾਇਰਸ ਤੋਂ ਬਚਾਅ ਲਈ ਦੇਸ਼ ਭਰ ਵਿੱਚ 'ਤਾਲਾਬੰਦੀ ਚੱਲ ਰਹੀ ਹੈ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਆਪਣੇ ਰਾਜਾਂ 'ਚ ਭੇਜਣ ਦਾ ਵੀ ਸਿਲਸਿਲਾ ਸ਼ੁਰੂ ਹੋਇਆ ਹੈ।
ਇਸ ਮੌਕੇ ਪ੍ਰਸ਼ਾਸਨ ਨੇ ਪੁਖ਼ਤਾ ਪ੍ਰਬੰਧ ਕੀਤੇ ਸਨ। ਬਕਾਇਦਾਂ ਇਨ੍ਹਾਂ ਮਜ਼ਦੂਰਾਂ ਦੀ ਮੈਡੀਕਲ ਜਾਂਚ ਕੀਤੀ ਗਈ ਸੀ। ਪ੍ਰਸ਼ਾਸਨ ਨੇ ਮਜ਼ਦੂਰਾਂ ਲਈ ਖਾਣ ਪੀਣ ਦਾ ਪੁਖ਼ਤਾ ਪ੍ਰਬੰਧ ਕੀਤਾ ਸੀ। ਇਸ ਮੌਕੇ ਮਜ਼ਦੂਰਾਂ ਨੇ ਕਿਹਾ ਕਿ ਉਹ ਘਰ ਜਾ ਕੇ ਖ਼ੁਸ ਹਨ ਅਤੇ ਜਦੋਂ 'ਤਾਲਾਬੰਦੀ ਖੁੱਲ੍ਹ ਗਈ ਤਾਂ ਉਹ ਮੁੜ ਆਪਣੇ ਕੰਮਾਂ 'ਤੇ ਮੁੜ ਆਉਣਗੇ।
ਜਲੰਧਰ ਤੋਂ ਪ੍ਰਵਾਸੀ ਮਜ਼ਦੂਰਾਂ ਦਾ ਆਪਣੇ ਪਰਿਵਾਰ ਸਮੇਤ ਆਪਣੇ ਘਰਾਂ ਨੂੰ ਪਰਤਨਾ ਲਗਾਤਾਰ ਜਾਰੀ ਹੈ। ਜਲੰਧਰ ਵਿੱਚ ਕੱਲ੍ਹ ਇਸ ਕੰਮ ਲਈ ਸਰਕਾਰ ਵੱਲੋਂ ਦੋ ਟਰੇਨਾਂ ਭੇਜੀਆਂ ਗਈਆਂ ਸੀ ਜਿਸ ਵਿੱਚ ਕਰੀਬ 2400 ਯਾਤਰੀ ਜਲੰਧਰ ਤੋਂ ਰਵਾਨਾ ਹੋਏ ਸੀ। ਇਸ ਤੋਂ ਪਹਿਲਾ ਵੀ ਜਲੰਧਰ ਤੋਂ 2 ਰੇਲ ਗੱਡੀਆਂ ਵੱਖ-ਵੱਖ ਥਾਵਾਂ ਲਈ 1200 ਮਜ਼ਦੂਰਾਂ ਲੈ ਕੇ ਰਵਾਨਾ ਹੋ ਚੁੱਕੀਆ ਹਨ।