ਜਲੰਧਰ: ਕੋਰੋਨਾ ਮਹਾਂਮਾਰੀ ਕਾਰਨ 2 ਮਹੀਨੇ ਤੋਂ ਚੱਲ ਰਹੇ ਲੌਕਡਾਊਨ ਨਾਲ ਇੰਡਸਟਰੀ ਤੇ ਹੋਰ ਉਦਯੋਗ ਬੰਦ ਪਏ ਸਨ। ਭਾਵੇ ਸਰਕਾਰਾਂ ਨੇ ਨਵੀਂ ਸਰਕਾਰੀ ਹਿਦਾਇਤਾਂ ਜਾਰੀ ਕਰ ਸਨਅਤਕਾਰਾਂ ਨੂੰ ਉਦਯੋਗ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ ਪਰ ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇ ਕੰਮ ਕਰਨ ਨੂੰ ਕਾਰੀਗਰ ਹੀ ਨਹੀਂ ਹੋਣਗੇ ਤਾਂ ਉਨ੍ਹਾਂ ਦਾ ਕੰਮ ਕਿਵੇਂ ਚਲੇਗਾ। ਉਨ੍ਹਾਂ ਦੇ ਪਰਵਾਸੀ ਆਪਣੇ ਆਪਣੇ ਘਰਾਂ ਨੂੰ ਪਰਤਣ ਲੱਗ ਗਏ ਹਨ ਤੇ ਇਸ ਦਾ ਅਸਰ ਹੁਣ ਪੰਜਾਬ ਦੇ ਖੇਡ ਉਦਯੋਗ 'ਤੇ ਵੀ ਪੈ ਰਿਹਾ ਹੈ।
ਕੋਰੋਨਾ ਦੀ ਭੇਟ ਚੜ੍ਹਿਆ ਖੇਡ ਸਨਅਤ ਦਾ ਸੀਜ਼ਨ - covid-19
ਜਲੰਧਰ ਜੋ ਕਿ ਖੇਡ ਉਦਯੋਗ ਦੇ ਲਈ ਮਸ਼ਹੂਰ ਮੰਨਿਆ ਜਾਂਦਾ ਹੈ। ਹੁਣ ਇਸ ਲੌਕਡਾਊਨ ਕਾਰਨ ਪ੍ਰਵਾਸੀਆਂ ਦੇ ਵਾਪਸ ਜਾਣ ਕਾਰਨ ਉਦਯੋਗ 'ਤੇ ਕਾਫ਼ੀ ਅਸਰ ਪਿਆ ਹੈ।
ਦੱਸ ਦਈਏ, ਜਲੰਧਰ ਜੋ ਕਿ ਖੇਡ ਉਦਯੋਗ ਦੇ ਲਈ ਮਸ਼ਹੂਰ ਮੰਨਿਆ ਜਾਂਦਾ ਹੈ। ਹੁਣ ਇਸ ਲੌਕਡਾਊਨ ਕਾਰਨ ਪ੍ਰਵਾਸੀਆਂ ਦਾ ਵਾਪਸ ਜਾਣ ਇਸ ਉਦਯੋਗ 'ਤੇ ਖਾਸਾ ਅਸਰ ਪਾ ਰਿਹਾ ਹੈ। ਜਲੰਧਰ ਵਿੱਚ 5 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ। ਖੇਡ ਉਦਯੋਗ ਦੇ ਮਾਹਿਰਾਂ ਦੀ ਗੱਲ ਮੰਨਿਏ ਤਾਂ 40 ਤੋਂ 50 ਫੀਸਦੀ ਲੇਬਰ ਪਰਵਾਸੀਆਂ ਦੀ ਹੈ। ਜਲੰਧਰ ਦੇ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅੱਧੀ ਤੋਂ ਜ਼ਿਆਦਾ ਲੇਬਰ ਵਾਪਸ ਜਾ ਚੁੱਕੀ ਹੈ ਕੁਝ ਦੇ ਕੋਲ ਆਰਡਰ ਤਾਂ ਹੈ ਲੇਕਿਨ ਲੇਬਰ ਦੀ ਕਮੀ ਦੇ ਚੱਲਦੇ ਆਰਡਰ ਦੀ ਸਪਲਾਈ ਹੋਣਾ ਮੁਸ਼ਕਿਲ ਹੈ।
ਖੇਡ ਤੋਂ ਜੁੜੇ ਕਾਰੋਬਾਰੀਆਂ ਦੇ ਮੁਤਾਬਿਕ ਇਸ ਦਾ ਅਸਰ ਘੱਟ ਤੋਂ ਘੱਟ ਚਾਰ-5 ਮਹੀਨੇ ਤਾਂ ਚੱਲੇਗਾ ਕਿਉਂਕਿ ਇੱਕ ਲੇਬਰ ਦੀ ਕਮੀ ਦੂਜਾ ਹਾਲੇ ਤੱਕ ਕੋਈ ਵੀ ਖੇਡ ਇਵੈਂਟ ਨਹੀਂ ਚੱਲ ਰਿਹਾ।