ਜਲੰਧਰ: ਸ਼ਹਿਰ ਦੇ ਇੱਕ ਨੰਬਰ ਥਾਣੇ ਦੀ ਪੁਲਿਸ ਨੇ ਇੱਕ ਨੌਜਵਾਨ 'ਤੇ ਹੁੱਲੜਬਾਜ਼ੀ ਕਰਨ ਤੇ ਧਮਕਾਉਣ ਦਾ ਮਾਮਲਾ ਦਰਜ ਕੀਤਾ ਹੈ। ਨੌਜਵਾਨ ਸੰਨੀ 'ਤੇ ਮਾਮਲਾ ਦਰਜ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ 'ਤੇ ਸਾਜ਼ਿਸ਼ ਦੇ ਤਹਿਤ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਨੌਜਵਾਨ ਸੰਨੀ 'ਤੇ ਇਹ ਮਾਮਲਾ 16 ਅਗਸਤ ਨੂੰ ਦਰਜ ਹੋਇਆ ਸੀ।
ਨੌਜਵਾਨ ਸੰਨੀ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦੀ ਕਾਲੋਨੀ ਵਿੱਚ ਸ਼ਰੇਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ। ਇਸ ਤੋਂ ਇਲਾਵਾ ਖੇਤਰ 'ਚ ਜੁਆਂ ਵੀ ਖੇਡਿਆ ਜਾ ਰਿਹਾ ਹੈ। ਸੰਨੀ ਦੀ ਮਾਤਾ ਨੇ ਕਿਹਾ ਕਿ ਜਦੋਂ ਉਸ ਦੇ ਪੁੱਤਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਨੂੰ ਧਮਕਿਆਂ ਮਿਲਣ ਲੱਗ ਗਈਆਂ। ਇਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਉਸ ਦੇ ਪੁਤਰ 'ਤੇ ਪਰਚਾ ਦਰਜ ਕਰਵਾ ਦਿੱਤਾ।
ਸੰਨੀ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਲੋਕਾਂ ਵਿਰੁੱਧ ਉਨ੍ਹਾਂ ਨੇ ਕਈ ਬਾਰ ਥਾਣੇ 'ਚ ਸ਼ਿਕਾਇਤ ਵੀ ਦਿੱਤੀ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਤੋਂ ਇਲਾਵਾ ਸੰਨੀ ਦੀ ਮਾਤਾਨੇ ਕਿਹਾ ਕਿ ਜੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਕਾਲੂ ਲਾਟਰੀਵਾਲਾ, ਉਸ ਦਾ ਭਰਾ ਵਿੱਕੀ, ਸ਼ਰਾਬ ਤਸਕਰ ਨਿਸ਼ਾਂਤ, ਚੁਸਕੀ, ਹਰਸ਼ ਤੇ ਅਭਿਸ਼ੇਕ ਮਲਹੋਤਰਾ ਹੋਣਗੇ।