ਜਲੰਧਰ :ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ ,ਪਰ ਇਹ ਮੁਹਿੰਮ ਜ਼ਮੀਨੀ ਪੱਧਰ 'ਤੇ ਫੇਲ ਹੁੰਦੀ ਨਜ਼ਰ ਆ ਰਹੀ ਹੈ। ਅਜਿਹਾ ਮਾਮਲਾ ਜਲੰਧਰ ਦੇ ਓਐੱਸਟੀ ਸੈਂਟਰ ਵਿਖੇ ਸਾਹਮਣੇ ਆਇਆ ਹੈ। ਇਥੇ ਨਸ਼ਾ ਛੁਡਾਊ ਕੇਂਦਰ 'ਚ ਮਰੀਜਾਂ ਦੀ ਦੇਖਭਾਲ ਵਿੱਚ ਅਣਗਿਹਲੀ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਸੂਬਾ ਸਰਕਾਰ ਵੱਲੋਂ ਨਸ਼ਾ ਛੁਡਾਊ ਮੁਹਿੰਮ ਤਹਿਤ ਨਸ਼ੇ ਦੇ ਰੋਗੀਆਂ ਨੂੰ ਨਸ਼ਾ ਛੁਡਾਊ ਕੇਂਦਰਾ ਵਿੱਚ ਭੇਜਿਆ ਜਾਂਦਾ ਹੈ ਤਾਂ ਮਰੀਜ ਨਸ਼ੇ ਦੀ ਆਦਤ ਨੂੰ ਛੱਡ ਕੇ ਆਮ ਜ਼ਿੰਦਗੀ ਬਤੀਤ ਕਰ ਸਕਣ। ਇਸ ਤੋਂ ਇਲਾਵਾ ਨਸ਼ੇ ਦੇ ਗ੍ਰਿਫਤ ਵਿੱਚ ਆਏ ਹੋਏ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਓਐੱਸਡੀ ਸੈਂਟਰ ਬਣਾਏ ਗਏ ਹਨ ਜਿੱਥੇ ਰੋਜ਼ਾਨਾ ਨਸ਼ਾ ਕਰਨ ਵਾਲੇ ਮਰੀਜਾਂ ਨੂੰ ਦਵਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਨਸ਼ਾ ਛੱਡ ਸਕਣ ਅਤੇ ਆਪਣੇ ਰੋਜ਼ਾਨਾ ਦੇ ਕੰਮ ਆਮ ਲੋਕਾਂ ਵਾਂਗ ਕਰ ਸਕਣ।
ਸ਼ਹਿਰ ਦੇ ਓਐੱਸਟੀ ਸੈਂਟਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਰਹੀ ਹੈ। ਇਸ ਵੀਡਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਨਸ਼ਾ ਕਰਨ ਵਾਲੇ ਮਰੀਜ ਦਵਾਈ ਲੈਣ ਤੋਂ ਬਾਅਦ ਓਐੱਸਡੀ ਸੈਂਟਰ ਦੇ ਬਾਹਰ ਆ ਕੇ ਨਸ਼ਾ ਛੁਡਾਉਣ ਵਾਲੀ ਦਵਾਈ ਨੂੰ ਮੂੰਹ ਚੋਂ ਕੱਢ ਦਿੰਦੇ ਹਨ ਅਤੇ ਹੋਰਨਾਂ ਨਸ਼ੇ ਦੇ ਸ਼ਿਕਾਰ ਹੋਏ ਲੋਕਾਂ ਨੂੰ ਬਾਹਰ ਆ ਵੇਚਦੇ ਹਨ।