ਜਲੰਧਰ: ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਫੈਲਾਅ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਹਫਤਾਵਰੀ ਕਰਫਿਊ ਲਗਾਇਆ ਹੋਇਆ ਹੈ। ਇਸ ਹਫਤਾਵਰੀ ਕਰਫਿਊ ਦੌਰਾਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਹਫਤਾਵਰੀ ਕਰਫਿਊ ਦੇ ਕਾਰਨ ਸੁੰਨਾ ਹੋਇਆ ਜਲੰਧਰ ਦਾ ਬੱਸ ਅੱਡਾ ਇਸ ਹਫਤਾਵਰੀ ਕਰਫਿਊ ਦਾ ਸਿੱਧਾ ਅਸਰ ਛੋਟੇ ਕਾਰੋਬਾਰੀ ਅਤੇ ਦੁਕਾਨਦਾਰਾਂ 'ਤੇ ਪੈ ਰਿਹਾ ਹੈ ਪਰ ਇਸ ਦੇ ਨਾਲ ਹੀ ਨੌਕਰੀ 'ਤੇ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਦੇ ਬੱਸ ਅੱਡੇ 'ਤੇ ਬੱਸਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਹਨ ਤੇ ਜੇਕਰ ਸਵਾਰੀ ਮਿਲ ਵੀ ਰਹੀ ਹੈ ਤਾਂ ਉਸ ਨਾਲ ਬੱਸਾਂ ਦੇ ਤੇਲ ਦਾ ਵੀ ਖਰਚਾ ਨਹੀਂ ਨਿਕਲ ਪਾ ਰਿਹਾ ਹੈ।
ਜਲੰਧਰ ਦੇ ਬੱਸ ਸਟੈਂਡ ਤੇ ਹੋਰਨਾਂ ਦਿਨਾਂ ਦੇ ਮੁਕਾਬਲੇ ਸ਼ਨੀਵਾਰ ਅਤੇ ਐਤਵਾਰ ਨੂੰ ਸਵਾਰੀਆਂ ਨਾ ਦੇ ਮੁਕਾਬਲੇ ਹੀ ਆਉਂਦੀਆਂ ਹਨ। ਇਸ ਬਾਰੇ ਬੱਸ ਕੰਡਕਟਰਾਂ ਦਾ ਕਹਿਣਾ ਹੈ ਕਿ ਹੋਰ ਦਿਨਾਂ ਦੇ ਮੁਕਾਬਲੇ ਅੱਜ ਉਨ੍ਹਾਂ ਨੂੰ ਸਵਾਰੀਆਂ ਸ਼ਨੀਵਾਰ ਤੇ ਐਤਵਾਰ ਨਹੀਂ ਮਿਲ ਰਹੀਆਂ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਕਰਫਿਊ ਵਿੱਚ ਉਨ੍ਹਾਂ ਨੂੰ ਸਵਾਰੀਆਂ ਬਿਲਕੁਲ ਵੀ ਨਹੀਂ ਮਿਲਦੀਆਂ ਜਿਸ ਦੇ ਨਾਲ ਖੁਦ ਦੇ ਖਰਚੇ ਤਾਂ ਦੂਰ ਗੱਡੀ ਦੇ ਤੇਲ ਦਾ ਖਰਚਾ ਵੀ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ।
ਉੱਥੇ ਹੀ ਬੱਸ ਸਟੈਂਡ ਤੇ ਮੌਜੂਦ ਸਵਾਰੀਆਂ ਦਾ ਵੀ ਇਹੀ ਕਹਿਣਾ ਹੈ ਕਿ ਉਨ੍ਹਾਂ ਨੂੰ ਹੋਰ ਦਿਨਾਂ ਦੇ ਮੁਕਾਬਲੇ ਜੇਕਰ ਸ਼ਨੀਵਾਰ ਤੇ ਐਤਵਾਰ ਆਪਣੇ ਮਜ਼ਬੂਰੀ ਤੌਰ 'ਤੇ ਕਿਤੇ ਜਾਣਾ ਪੈਂਦਾ ਹੈ ਜਾਂ ਕੰਮ 'ਤੇ ਜਾਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਬੱਸ ਅੱਡੇ ਦੇ ਵਿੱਚ ਬਹੁਤ ਸਮੇਂ ਤੱਕ ਬੱਸ ਦੀ ਉਡੀਕ ਕਰਨੀ ਪੈਂਦੀ ਹੈ।