ਜਲੰਧਰ:ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਜਿੱਥੇ ਖਿਡਾਰੀ ਦੇ ਘਰ ਚ ਮਾਤਮ ਛਾਇਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਖੇਡ ਜਗਤ ਚ ਵੀ ਮਾਹੌਲ ਗਮ ਵਾਲਾ ਬਿਆਨ ਬਣਿਆ ਹੋਇਆ ਹੈ। ਦੱਸ ਦਈਏ ਕਿ ਉਸ ਦੇ ਘਰ ਲਗਾਤਾਰ ਨਾ ਸਿਰਫ਼ ਉਸ ਦੇ ਨਜ਼ਦੀਕੀਆਂ ਅਤੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਜਾਰੀ ਹੈ ਬਲਕਿ ਪੂਰੀ ਦੁਨੀਆਂ ਤੋਂ ਕਬੱਡੀ ਖਿਡਾਰੀ ਅਤੇ ਕਬੱਡੀ ਫੈਡਰੇਸ਼ਨਾਂ ਦੇ ਆਗੂ ਵੀ ਲਗਾਤਾਰ ਉੱਥੇ ਪਹੁੰਚ ਰਹੇ ਹਨ।
ਸੰਦੀਪ ਸਿੰਘ ਨੰਗਲ ਅੰਬੀਆਂ ਦੇ ਕਬੱਡੀ ਵਿੱਚ ਉਸ ਦੇ ਕੱਦ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਉਸ ਦੀ ਮੌਤ ਤੋਂ ਬਾਅਦ ਉਸ ਦੀ ਮੌਤ ਤੇ ਦੁੱਖ ਅਤੇ ਕਤਲ ਦੇ ਰੋਸ ਵਿੱਚ ਅਲੱਗ ਅਲੱਗ ਕਬੱਡੀ ਫੈਡਰੇਸ਼ਨਾਂ ਜਿਨ੍ਹਾਂ ਵਿੱਚ ਇੰਗਲੈਂਡ ਕਬੱਡੀ ਫੈਡਰੇਸ਼ਨ ਵੀ ਸ਼ਾਮਲ ਹੈ ਵੱਲੋਂ ਅਗਲੇ ਇਕ ਹਫਤੇ ਲਈ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ।
ਉਸ ਦੀ ਮੌਤ ਤੋਂ ਬਾਅਦ ਹਰ ਕੋਈ ਇਸ ਗੱਲ ਤੋਂ ਹੈਰਾਨ ਹੈ ਕਿ ਇਕ ਅਜਿਹਾ ਇਨਸਾਨ ਜੋ ਕਬੱਡੀ ਦਾ ਇਨ੍ਹਾਂ ਦੀਵਾਨਾ ਸੀ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹੋਣ ਵਾਲੇ ਟੂਰਨਾਮੈਂਟ ਲਈ ਉਸ ਦਾ ਪਹੁੰਚਣਾ ਇੱਕ ਆਮ ਗੱਲ ਸੀ। ਕਬੱਡੀ ਪ੍ਰਤੀ ਉਸ ਦਾ ਪ੍ਰੇਮ ਇਸ ਗੱਲ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਹ ਹਰ ਸਾਲ ਇਨ੍ਹਾਂ ਦਿਨਾਂ ਵਿੱਚ ਕਬੱਡੀ ਦੇ ਅਲੱਗ ਅਲੱਗ ਟੂਰਨਾਮੈਂਟ ਖੇਡਣ ਲਈ ਪੰਜਾਬ ਆਉਂਦਾ ਸੀ।