ਲੁਧਿਆਣਾ:ਪੁਣੇ ਦੀ ਰਹਿਣ ਵਾਲੀ ਰੀਨਾ ਵਰਮਾ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਦਰਅਸਲ ਰੀਨਾ ਵਰਮਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪਾਕਿਸਤਾਨ ਸਥਿਤ ਆਪਣੇ ਜੱਦੀ ਘਰ ਦੀ ਖਿੜਕੀ ਅੰਦਰ ਖੜ੍ਹੀ ਹੋ ਕੇ ਭਾਵੁਕ ਹੁੰਦੀ ਵਿਖਾਈ ਦੇ ਰਹੀ ਹੈ। ਰੀਨਾ ਵਰਮਾ ਵੀ ਉਨ੍ਹਾਂ ਹਜ਼ਾਰਾਂ ਵਿੱਚੋਂ ਇੱਕ ਹੈ ਜੋ ਪਾਕਿਸਤਾਨ ਅਤੇ ਭਾਰਤ ਦੀ ਵੰਡ ਵੇਲੇ ਉੱਜੜ ਗਏ ਸਨ, ਪਰ ਆਖਿਰਕਾਰ 90 ਸਾਲ ਦੀ ਉਮਰ ਵਿੱਚ ਉਸ ਨੂੰ ਪਾਕਿਸਤਾਨ ਦੇ ਰਾਵਲਪਿੰਡੀ ਚ ਸਥਿਤ ਆਪਣੇ ਜੱਦੀ ਘਰ ਜਾਣ ਦਾ ਮੌਕਾ ਮਿਲਿਆ। ਪਾਕਿਸਤਾਨ ਦੀ ਮੰਤਰੀ ਹਿਨਾ ਰੱਬਾਨੀ ਵੱਲੋਂ ਦਰਿਆਦਿਲੀ ਵਿਖਾਉਂਦੇ ਹੋਏ ਉਸ ਨੂੰ ਵੀਜ਼ਾ ਦਿਵਾਇਆ ਗਿਆ।
ਸੋਸ਼ਲ ਮੀਡੀਆ ਤੋਂ ਮਿਲੀ ਮਦਦ:ਦਰਅਸਲ ਰੀਨਾ ਵਰਮਾ ਦੋ ਸਾਲ ਪਹਿਲਾਂ ਹੀ ਸੋਸ਼ਲ ਮੀਡੀਆ ਦੇ ਇਕ ਗਰੁੱਪ ਚ ਸ਼ਾਮਲ ਹੋਈ ਸੀ। ਜਿਸ ਤੋਂ ਬਾਅਦ ਉਸ ਦੀ ਜਾਣ ਪਛਾਣ ਪਾਕਿਸਤਾਨ ਸਥਿਤ ਇਕ ਪੱਤਰਕਾਰ ਨਾਲ ਹੋਈ ਜਿਸ ਨੇ ਰੀਨਾ ਵਰਮਾ ਦਾ ਘਰ ਲੱਭਣ ਚ ਉਸ ਦੀ ਕਾਫੀ ਮਦਦ ਕੀਤੀ ਪਰ ਕੋਰੋਨਾ ਮਹਾਂਮਾਰੀ ਹੋਣ ਕਰਕੇ ਰੀਨਾ ਨੂੰ ਵੀਜ਼ਾ ਨਹੀਂ ਮਿਲ ਸਕਿਆ,ਜਿਸ ਤੋਂ ਬਾਅਦ ਜੁਲਾਈ 2021 ਦੇ ਵਿੱਚ ਉਹ ਇੱਕ ਹੋਰ ਪੱਤਰਕਾਰ ਦੇ ਸੰਪਰਕ ਵਿੱਚ ਆਈ ਜੋ ਭਾਰਤ ਅਤੇ ਪਾਕਿਸਤਾਨ ਦੀ ਵੰਡ ਸਮੇਂ ਵੱਖ ਹੋਏ ਪਰਿਵਾਰਾਂ ਦੀ ਮਦਦ ਲਈ ਕੰਮ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇੱਕ ਰੀਨਾ ਵਰਮਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਗਈ ਜੋ ਕਾਫੀ ਵਾਇਰਲ ਹੋਈ ਅਤੇ ਆਖਿਰਕਾਰ ਹੁਕਮਰਾਨਾਂ ਵੱਲੋਂ ਰੀਨਾ ਵਰਮਾ ਨੂੰ ਵੀਜ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ ਅਤੇ ਪਾਕਿਸਤਾਨ ਵਿੱਚ ਆਪਣੇ ਜੱਦੀ ਘਰ ਜਦੋਂ ਰੀਨਾ ਵਰਮਾ ਪਹੁੰਚੀ ਤਾਂ ਉਹ ਕਾਫੀ ਭਾਵੁਕ ਹੁੰਦੀ ਵਿਖਾਈ ਦਿੱਤੀ।
ਰੀਨਾ ਵਰਮਾ ਦਾ ਪਰਿਵਾਰ: ਰੀਨਾ ਵਰਮਾ ਪੁਣੇ ਦੇ ਇਕ ਛੋਟੇ ਜਿਹੇ ਫਲੈਟ ਵਿਚ ਫ਼ਿਲਹਾਲ ਇਕੱਲੀ ਹੀ ਰਹਿ ਰਹੀ ਸੀ ਉਸ ਦੇ ਪਤੀ ਇੰਦਰ ਪ੍ਰਕਾਸ਼ ਵਰਮਾ ਬੈਂਗਲੁਰੂ ਦੀ ਇਕ ਕੰਪਨੀ ਵਿਚ ਕੰਮ ਕਰਦੇ ਸਨ ਅਤੇ 2005 ਦੇ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਇਸ ਤੋਂ ਬਾਅਦ ਰੀਨਾ ਵਰਮਾ ਦੀ ਬੇਟੀ ਵੀ ਤਿੰਨ ਚਾਰ ਸਾਲ ਪਹਿਲਾਂ ਗੁਜ਼ਰ ਗਏ ਇਸ ਤੋਂ ਬਾਅਦ ਉਹ ਇਕੱਲੀ ਹੀ ਰਹਿ ਰਹੀ ਸੀ ਅਤੇ ਆਪਣੇ ਘਰ ਦਾ ਸਾਰਾ ਕੰਮਕਾਰ ਵੀ ਖੁਦ ਹੀ ਕਰ ਰਹੀ ਹੈ, ਜਿਸ ਤੋਂ ਬਾਅਦ ਆਖਰਕਾਰ ਉਸ ਦੀ ਆਪਣੇ ਪੁਰਾਣੇ ਜੱਦੀ ਘਰ ਦੀਆਂ ਯਾਦਾਂ ਤਾਜ਼ਾ ਹੁੰਦੀਆਂ ਰਹੀਆਂ ਅਤੇ ਉਸ ਨੇ ਪਾਕਿਸਤਾਨ ਵਿਚ ਸਥਿਤ ਆਪਣੇ ਜੱਦੀ ਘਰ ਵਿੱਚ ਜਾਣ ਦੀ ਇੱਛਾ ਪ੍ਰਗਟ ਕੀਤੀ।