ਜਲੰਧਰ: ਭਾਰਤੀ ਫੌਜ ਹਮੇਸ਼ਾ ਤੋਂ ਹੀ ਦੇਸ਼ ਵਾਸੀਆਂ ਦੀ ਸੁਰੱਖਿਆ ਤੇ ਸੇਵਾ ਕਰਦੀ ਆਈ ਹੈ। ਦੇਸ਼ ਦੇ ਨਾਲ-ਨਾਲ ਭਾਰਤੀ ਫੌਜ ਵੱਲੋਂ ਆਪਣੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਹਰ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ। ਅਜਿਹਾ ਹੀ ਕੁੱਝ ਅੱਜ ਜਲੰਧਰ ਵਿਖੇ ਵੇਖਣ ਨੂੰ ਮਿਲਿਆ। ਇਥੇ ਭਾਰਤੀ ਫੌਜ ਵੱਲੋਂ ਵਜਰਾ ਕੋਰ ਤਹਿਤ ਦੂਜੇ ਵਿਸ਼ਵ ਯੁੱਧ ਦੇ ਸ਼ਹੀਦ ਸਿਪਾਹੀਆਂ ਦੇ ਪਰਿਵਾਰਾਂ ਦੀ ਮਦਦ ਕੀਤੀ ਗਈ।
ਵਜਰਾ ਕੋਰ ਦੇ ਤਹਿਤ ਸਿਰਾਮਨੀ ਬ੍ਰਿਗੇਡ ਦੇ ਅਫਸਰ ਜਵਾਨ ਦੂਜਾ ਵਿਸ਼ਵ ਯੁੱਧ ਲੜ ਚੁੱਕੇ ਸਿਪਾਹੀ ਚੰਨਣ ਸਿੰਘ ਦੇ ਘਰ ਪੁੱਜੇ। ਇਥੇ ਉਨ੍ਹਾਂ ਨੇ ਚੰਨਣ ਸਿੰਘ ਦੇ ਪਰਿਵਾਰ ਨੂੰ ਕੁੱਝ ਸਹਾਇਤਾ ਰਾਸ਼ੀ ਤੇ ਉਪਹਾਰ ਵੀ ਦਿੱਤੇ। ਸ਼ਹੀਦ ਚੰਨਣ ਸਿੰਘ ਦੇ ਪੁੱਤਰ ਮਨਮੋਹਨ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਦੂਜਾ ਵਿਸ਼ਵ ਯੁੱਧ ਲੜਿਆ ਸੀ ਤੇ ਬਾਅਦ 'ਚ ਭਾਰਤੀ ਫੌਜ ਵਿੱਚ ਨੌਕਰੀ ਕੀਤੀ। ਸਾਲ 2017 'ਚ 93 ਸਾਲਾਂ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ।
ਵਜਰਾ ਕੋਰ ਤਹਿਤ ਭਾਰਤੀ ਫੌਜ ਨੇ ਸ਼ਹੀਦ ਸਿਪਾਹੀਆਂ ਦੇ ਪਰਿਵਾਰਾਂ ਦੀ ਕੀਤੀ ਮਦਦ ਉਨ੍ਹਾਂ ਦੱਸਿਆ ਕਿ ਉਸ ਦੇ ਦਾਦਾ ਤੇ ਪਿਤਾ ਦੋਵੇ ਹੀ ਭਾਰਤੀ ਫੌਜ 'ਚ ਆਪਣੀ ਸੇਵਾਵਾਂ ਦੇ ਚੁੱਕੇ ਹਨ। ਅੱਜ ਉਸ ਦੀ ਮਾਂ ਦੀ ਉਮਰ ਵੀ 90 ਸਾਲ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਉਸ ਨੇ ਜਲੰਧਰ ਦੇ ਸੈਨਿਕ ਵੈਲਫੇਅਰ ਬੋਰਡ ਨਾਲ ਸੰਪਰਕ ਕੀਤਾ ਸੀ, ਜਿਸ ਤੋਂ ਬਾਅਦ ਫੌਜ ਵੱਲੋਂ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਗਈ ਹੈ। ਮਨਮੋਹਨ ਸਿੰਘ ਨੇ ਭਾਰਤੀ ਫੌਜ ਦਾ ਧੰਨਵਾਦ ਕੀਤਾ।
ਇਸੇ ਤਰ੍ਹਾਂ ਫੌਜੀ ਅਧਿਕਾਰੀਆਂ ਨੇ 1971 'ਚ ਕਾਰਗਿਲ ਯੁੱਧ ਲੜ ਚੁੱਕੇ ਹਵਲਦਾਰ ਸੁਰਜੀਤ ਸਿੰਘ ਦੇ ਪਰਿਵਾਰ ਦੀ ਵੀ ਆਰਥਿਕ ਮਦਦ ਕੀਤੀ ਤੇ ਉਪਹਾਰ ਭੇਂਟ ਕੀਤੇ। ਹਵਲਦਾਰ ਸੁਰਜੀਤ ਸਿੰਘ ਭਾਰਤੀ ਫੌਜ ਚੋਂ 1990 ਵਿੱਚ ਰਿਟਾਇਰ ਹੋ ਗਏ ਤੇ ਕੁੱਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਨੇ ਫੌਜ ਤੋਂ ਮਦਦ ਦੀ ਅਪੀਲ ਕੀਤੀ ਸੀ। ਸ਼ਹੀਦ ਦੇ ਪਰਿਵਾਰ ਨੇ ਮਦਦ ਲਈ ਭਾਰਤੀ ਫੌਜ ਦਾ ਧੰਨਵਾਦ ਕੀਤਾ।