ਜਲੰਧਰ: ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਹਨੀ ਟਰੈਪ 'ਚ ਗੈਂਗ ਬਣਾ ਲੋਕਾਂ ਨਾਲ ਠੱਗੀ ਮਾਰਨ ਵਾਲੇ ਇੱਕ ਪੁਲਿਸ ਮੁਲਾਜ਼ਮ ਤੇ ਦੋ ਮਹਿਲਾਵਾਂ ਅਤੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਮਾਮਲੇ 'ਚ ਅਜੇ ਇੱਕ ਹੋਰ ਪੁਲਿਸ ਮੁਲਾਜ਼ਮ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰ ਪੁਲਿਸ ਵਲੋਂ ਜਲਦ ਕੀਤੀ ਜਾਵੇਗੀ।
ਪੁਲਿਸ ਮੁਲਾਜ਼ਮਾਂ ਹਨੀ ਟ੍ਰੈਪ (Honey Trap) ਗੈਂਗ ਬਣਾ ਲੋਕਾਂ ਨਾਲ ਕਰਦੇ ਸੀ ਠੱਗੀ
ਨਕੋਦਰ ਇਲਾਕੇ ਦੇ ਪਿੰਡ ਖੀਵਾ ਦੇ ਕਿਸਾਨ ਹਰਜਿੰਦਰ ਸਿੰਘ ਵਲੋਂ ਸ਼ਿਕਾਇਤ ਮਿਲੀ ਸੀ, ਕਿ ਕੁਝ ਲੋਕਾਂ ਨੇ ਉਨ੍ਹਾਂ ਨਾਲ ਧੋਖਾਧੜੀ ਕਰਕੇ ਉਨ੍ਹਾਂ ਕੋਲੋਂ ਪੈਸਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਆਪਣੀ ਸ਼ਿਕਾਇਤ 'ਚ ਪੀੜ੍ਹਤ ਨੇ ਦੱਸਿਆ ਸੀ ਕਿ ਮਹਿਲਾ ਵਲੋਂ ਮਾਂ ਦੀ ਬਿਮਾਰੀ ਦਾ ਬਹਾਨਾ ਬਣਾ ਉਕਤ ਕਿਸਾਨ ਤੋਂ ਮਦਦ ਮੰਗੀ ਗਈ, ਜਦੋਂ ਉਕਤ ਕਿਸਾਨ ਨੇ ਮਹਿਲਾ ਨੂੰ ਪੈਸੇ ਦੇਣ ਲਈ ਬੁਲਾਇਆ ਤਾਂ ਗ੍ਰਿਫ਼ਤਾਰ ਕੀਤੇ ਪੁਲਿਸ ਮੁਲਾਜ਼ਮ ਆ ਗਏ ਅਤੇ ਕਿਸਾਨ 'ਤੇ ਮਹਿਲਾ ਨਾਲ ਛੇੜਛਾੜ ਦੇ ਇਲਜ਼ਾਮ ਲਗਾਉਣ ਲੱਗੇ।
ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਨਕੋਦਰ ਇਲਾਕੇ ਦੇ ਪਿੰਡ ਖੀਵਾ ਦੇ ਕਿਸਾਨ ਹਰਜਿੰਦਰ ਸਿੰਘ ਵਲੋਂ ਸ਼ਿਕਾਇਤ ਮਿਲੀ ਸੀ, ਕਿ ਕੁਝ ਲੋਕਾਂ ਨੇ ਉਨ੍ਹਾਂ ਨਾਲ ਧੋਖਾਧੜੀ ਕਰਕੇ ਉਨ੍ਹਾਂ ਕੋਲੋਂ ਪੈਸਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਆਪਣੀ ਸ਼ਿਕਾਇਤ 'ਚ ਪੀੜ੍ਹਤ ਨੇ ਦੱਸਿਆ ਸੀ ਕਿ ਮਹਿਲਾ ਵਲੋਂ ਮਾਂ ਦੀ ਬਿਮਾਰੀ ਦਾ ਬਹਾਨਾ ਬਣਾ ਉਕਤ ਕਿਸਾਨ ਤੋਂ ਮਦਦ ਮੰਗੀ ਗਈ, ਜਦੋਂ ਉਕਤ ਕਿਸਾਨ ਨੇ ਮਹਿਲਾ ਨੂੰ ਪੈਸੇ ਦੇਣ ਲਈ ਬੁਲਾਇਆ ਤਾਂ ਉਕਤ ਗ੍ਰਿਫ਼ਤਾਰ ਕੀਤੇ ਪੁਲਿਸ ਮੁਲਾਜ਼ਮ ਆ ਗਏ ਅਤੇ ਕਿਸਾਨ 'ਤੇ ਮਹਿਲਾ ਨਾਲ ਛੇੜਛਾੜ ਦੇ ਇਲਜ਼ਾਮ ਲਗਾਉਣ ਲੱਗੇ। ਜਿਸ ਤੋਂ ਆਅਦ ਉਨ੍ਹਾਂ ਕਿਸਾਨ ਤੋਂ ਦਸ ਲੱਖ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਲੈਕੇ ਕਿਸਾਨ ਵਲੋਂ ਸ਼ਿਕਾਇਤ ਲਿਖਾਈ ਗਈ ਸੀ।
ਪੁਲਿਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਘਟਨਾ ਸਬੰਧੀ ਪਤਾ ਚੱਲਿਆ ਤਾਂ ਉਨ੍ਹਾਂ ਵਲੋਂ ਕਾਰਵਾਈ ਕਰਦਿਆਂ ਉਕਤ ਪੁਲਿਸ ਮੁਲਾਜ਼ਮ ਸਮੇਤ ਉਸਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦ ਕਿ ਇੱਕ ਮੁਲਾਜ਼ਮ ਫ਼ਰਾਰ ਚੱਲ ਰਿਹਾ ਹੈ। ਪੁਲਿਸ ਦਾ ਕਹਿਣਾ ਕਿ ਉਕਤ ਘਟਨਾ 'ਚ ਦੋ ਮਹਿਲਾਵਾਂ ਵਲੋਂ ਇਨ੍ਹਾਂ ਦਾ ਸਾਥ ਦਿੱਤਾ ਜਾਂਦਾ ਸੀ।
ਇਹ ਵੀ ਪੜ੍ਹੋ:ਸਿੱਖ ਜਥੇਬੰਦੀਆਂ ਇੱਕ ਜੂਨ ਨੂੰ ਮਨਾਉਣਗੀਆਂ ਪਸ਼ਚਾਤਾਪ ਦਿਵਸ