ਜਲੰਧਰ:ਦੇਸ਼ ਦੀ ਆਜ਼ਾਦੀ ਵੇਲੇ ਹੋਈ ਵੰਡ ਤੋਂ ਬਾਅਦ ਭਾਰਤ ਵਿਚੋਂ ਲੱਖਾਂ ਮੁਸਲਮਾਨ ਪਾਕਿਸਤਾਨ ਚਲੇ ਗਏ ਅਤੇ ਪਾਕਿਸਤਾਨ ਵਿੱਚੋਂ ਲੱਖਾਂ ਹਿੰਦੂ ਆਰਥਿਕ ਭਾਰਤ ਆ ਗਏ , ਪਰ ਇਸ ਤੋਂ ਬਾਅਦ ਵੀ ਇਹ ਭਾਈਚਾਰਾ ਅੱਜ ਤੱਕ ਖ਼ਤਮ ਨਹੀਂ ਹੋਇਆ। ਇਸ ਦੀ ਤਾਜ਼ਾ ਮਿਸਾਲ ਉਹ ਮਸਜਿਦ, ਦਰਗਾਹ ਅਤੇ ਗੁਰਦੁਆਰੇ ਹਨ, ਜੋ ਦੋਵਾਂ ਦੇਸ਼ਾਂ ਵਿੱਚ ਅੱਜ ਵੀ ਮੌਜੂਦ ਹਨ। ਉਥੇ ਲੋਕ ਅੱਜ ਵੀ ਸਜਦਾ ਕਰਦੇ ਹਨ। ਅਜਿਹੀ ਹੀ ਇੱਕ ਦਰਗਾਹ ਅਤੇ ਮਸਜਿਦ ਜਲੰਧਰ ਸ਼ਹਿਰ ਦੇ ਬਿਲਕੁਲ ਵਿੱਚੋ (Dargah Imam Nasir Jalandhar) ਵਿੱਚ ਸੱਥਿਤ ਹੈ, ਜੋ ਕਰੀਬ 1100 ਸਾਲ ਪੁਰਾਣੀ ਹੈ, "ਇਮਾਮ ਨਾਸਿਰ" ਦਰਗਾਹ ਅਤੇ ਮਸਜਿਦ।
ਕਰੀਬ 1100 ਸਾਲ ਪੁਰਾਣੀ ਦਰਗਾਹ :ਜਲੰਧਰ ਸ਼ਹਿਰ ਦੇ ਵਿੱਚੋ ਵਿੱਚ ਸਥਿਤ ਇਮਾਮ ਨਾਸਿਰ ਮਸਜਿਦ ਇਸ ਸਥਾਨ ਉੱਪਰ ਕਰੀਬ 1100 ਸਾਲ ਪੁਰਾਣੀ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਦੀ ਦਰਗਾਹ ਵੀ ਮੌਜੂਦ ਹੈ, ਜਿੱਥੇ ਪੂਰੀ ਦੁਨੀਆ ਤੋਂ ਆਏ ਲੋਕ ਆ ਕੇ ਮੱਥਾ ਟੇਕਦੇ ਹਨ। ਇਸ ਅਸਥਾਨ ਉੱਪਰ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਦੀ ਕਬਰ ਦੇ ਨਾਲ ਨਾਲ ਇਕ ਹੋਰ ਛੋਟੀ ਕਬਰ ਹੈ, ਜੋ ਇੱਕ ਕਫ਼ਨ ਚੋਰ ਦੀ ਹੈ ਜੋ ਉਸ ਵੇਲੇ ਲੋਕਾਂ ਦੀਆ ਕਬਰਾਂ ਤੋਂ ਕਫ਼ਨ ਚੋਰੀ ਕਰਕੇ ਦੂਜੂ ਥਾਵਾਂ 'ਤੇ ਵੇਚ ਦਿੰਦਾ ਸੀ।
"ਜਲੰਧਰ" ਨਾਮ ਦੇ ਦਾਨਵ ਅਤੇ ਕਫਨ ਚੋਰ ਨਾਲ ਜੁੜਿਆ ਇਸ ਸਥਾਨ ਦਾ ਇਤਿਹਾਸ :ਦੱਸਿਆ ਜਾਂਦਾ ਹੈ ਕਿ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਨਾਮ ਦੇ ਇਕ ਮੁਸਲਿਮ ਸੰਤ ਜਲੰਧਰ ਦੇ ਨੇੜਲੇ ਇਲਾਕੇ ਨਕੋਦਰ ਵਿਚ ਕਹਿ ਰਹੇ ਸੀ। ਉਸ ਵੇਲੇ ਜਲੰਧਰ ਸ਼ਹਿਰ ਉੱਪਰ ਇਕ ਰਾਖਸ਼ਸ ਜਿਸ ਦਾ ਨਾਮ ਜਲੰਧਰ ਸੀ, ਆਪਣਾ ਪੂਰਾ ਕਹਿਰ ਮਚਾ ਰਿਹਾ ਸੀ। ਜ਼ਿਕਰਯੋਗ ਹੈ ਕਿ ਅੱਜ ਇਸੇ ਰਾਖਸ਼ਸ ਦੇ ਨਾਮ 'ਤੇ ਜਲੰਧਰ ਸ਼ਹਿਰ ਦਾ ਨਾਂਅ 'ਜਲੰਧਰ' ਪਿਆ ਹੈ।
ਦੱਸਿਆ ਜਾਂਦਾ ਹੈ ਕਿ ਰਾਖਸ਼ਸ ਉਸ ਵੇਲੇ ਲੋਕਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਸੀ, ਤਾਂ ਲੋਕ ਇਕੱਠੇ ਹੋ ਕੇ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਕੋਲ ਪੁੱਜੇ। ਉਨ੍ਹਾਂ ਨੇ ਆਪਣੀ ਪ੍ਰੇਸ਼ਾਨੀ ਜਦੋਂ ਦੱਸੀ, ਤਾਂ ਕਿਹਾ ਗਿਆ ਕਿ ਉਹ ਸਵੇਰੇ ਇਕ ਬਰਤਨ ਵਿੱਚ ਦੁੱਧ ਪਾ ਕੇ ਉਨ੍ਹਾਂ ਕੋਲ ਆ ਜਾਣ। ਅਗਲੇ ਦਿਨ ਸਵੇਰੇ ਜਦ ਸ਼ਹਿਰ ਦੇ ਲੋਕ ਦੁੱਧ ਲੈ ਕੇ ਸੰਤ ਕੋਲ ਪੁੱਜੇ, ਤਾਂ ਉਨ੍ਹਾਂ ਨੇ ਦੁੱਧ ਵਿੱਚ ਆਪਣੀ ਉਂਗਲੀ ਛੁਆ ਕੇ ਲੋਕਾਂ ਨੂੰ ਕਿਹਾ ਕਿ ਜਾਓ ਇਹ ਦੁੱਧ ਜਲੰਧਰ ਨੂੰ ਦੇਣ। ਜਦ ਲੋਕ ਇਹ ਦੁੱਧ ਲੈ ਕੇ ਜਲੰਧਰ (History Of Dargah Imam Nasir) ਕੋਲ ਪਹੁੰਚੇ।
ਪਹਿਲੇ ਇਸ ਰਾਖਸ਼ਸ ਵੱਲੋਂ ਆਪਣੇ ਕੁਝ ਲੋਕਾਂ ਨੂੰ ਸੰਤ ਨੂੰ ਮਾਰਨ ਲਈ ਭੇਜਿਆ ਗਿਆ, ਪਰ ਜਦ ਇਹ ਲੋਕ ਉਥੇ ਪੁੱਜੇ ਤਾਂ ਇਨ੍ਹਾਂ ਦੇ ਸਰੀਰ ਵਿਚ ਹਰਕਤ ਬੰਦ ਹੋ ਗਈ ਜਿਸ ਤੋਂ ਦੋ ਦਿਨ ਬਾਅਦ ਖ਼ੁਦ ਜਲੰਧਰ ਪੰਜਾਬ ਦਾ ਇਹ ਰਾਖਸ਼ਸ ਸੰਤ ਕੋਲ ਪਹੁੰਚਿਆ ਤਾਂ ਉੱਥੇ ਪਹੁੰਚਦਿਆਂ ਹੀ ਇਸ ਦੀ ਆਵਾਜ਼ ਬੰਦ ਹੋ ਗਈ ਜਿਸ ਤੋਂ ਬਾਅਦ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਦੇ ਕਹਿਣ 'ਤੇ ਇਸ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਲੋਕ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਜਲੰਧਰ ਵਿਖੇ ਲੈ ਆਏ .ਜਿਸ ਸਥਾਨ ਉਪਰ ਉਹ ਜਲੰਧਰ ਵਿੱਚ ਆ ਕੇ ਰਹੇ ਉਸ ਅਸਥਾਨ ਨੂੰ ਅੱਜ ਇਮਾਮ ਨਾਸਿਰ ਕਿਹਾ ਜਾਂਦਾ ਹੈ, ਜਿੱਥੇ ਦਸ ਸਿਰਫ਼ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਨੂੰ ਦਫਨਾਇਆ ਗਿਆ ਹਾਲਾਂਕਿ ਇਸ ਦੇ ਨਾਲ ਹੀ ਇੱਕ ਵੱਡੀ ਮਸਜਿਦ ਵੀ ਤਿਆਰ ਕੀਤੀ ਗਈ।
ਇਸ ਜਗ੍ਹਾ ਨਾਲ ਜੁੜੀ ਇੱਕ ਕਫਨ ਚੋਰ ਦੀ ਕਹਾਣੀ :ਇਮਾਮ ਨਾਸਿਰ ਸ਼ਹਿਜ਼ਾਦਾ ਨਸ਼ੀਨ ਸਈਦ ਨਸਰੂਦੀਨ ਪੀਰਜ਼ਾਦਾ ਦੱਸਦੇ ਨੇ ਕਿ ਉਸ ਵੇਲੇ ਹੀ ਇਸ ਸੁਹਾਗ ਉੱਪਰ ਇਕ ਸ਼ਖ਼ਸ ਜਿਸ ਨੂੰ ਕਫਨ ਚੋਰ ਕਿਹਾ ਜਾਂਦਾ ਹੈ, ਜੋ ਲੋਕਾਂ ਦੀਆਂ ਕਬਰਾਂ ਉੱਤੋ ਕਫ਼ਨ ਚੋਰੀ ਕਰਕੇ ਪੂਜਣਯੋਗ ਥਾਵਾਂ ਉੱਤੇ ਵੇਚ ਦਿੰਦਾ ਸੀ। ਲੋਕਾਂ ਵੱਲੋਂ ਜਦ ਇਸ ਕਫਨ ਚੋਰ ਦੀ ਸ਼ਿਕਾਇਤ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਚਾਲੂ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਉੱਪਰ ਕਫਨ ਪਾ ਕੇ ਉਨ੍ਹਾਂ ਨੂੰ ਕਬਰ ਵਿੱਚ ਦਫ਼ਨਾ ਦੇਣ। ਲੋਕਾਂ ਵੱਲੋਂ ਜਦ ਇਹ ਕਿਹਾ ਗਿਆ ਜੇ ਤੁਸੀਂ ਜਿਊਂਦੇ ਜਾਗਦੇ ਹੋ ਤੁਹਾਨੂੰ ਕਬਰ ਵਿੱਚ ਕਿੱਦਾਂ ਦਫਨਾਇਆ ਜਾ ਸਕਦਾ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਖ਼ਸ਼ ਹੈ ਕਿ ਉਹ 15 ਦਿਨ ਤਕ ਇਸ ਤਰ੍ਹਾਂ ਰਹਿ ਸਕਦੇ ਹਨ। ਇਸ ਤੋਂ ਬਾਅਦ ਲੋਕਾਂ ਵੱਲੋਂ ਉਨ੍ਹਾਂ ਨੂੰ ਕਫਨ ਪਾ ਕੇ ਕਬਰ ਵਿਚ ਦਫਨਾਇਆ ਗਿਆ।