ਮੀਂਹ ਕਿਸੇ ਨੂੰ ਵਾਦੀ ਤੇ ਕਿਸੇ ਨੂੰ ਸੁਆਦੀ
ਪੰਜਾਬ ਵਿਚ ਅੱਤ ਦੀ ਗਰਮੀ ਪੈਣ ਤੋਂ ਬਾਅਦ 7 ਜੁਲਾਈ ਨੂੰ ਮਾਨਸੂਨ ਨੇ ਪੰਜਾਬ ਵਿਚ ਦਸਤਕ ਦਿੱਤੀ। ਭਾਰੀ ਮੀਂਹ ਪੈਣ ਨਾਲ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਨਿਜਾਤ ਤਾਂ ਜ਼ਰੂਰ ਮਿਲੀ ਹੈ ਪਰ ਜਗ੍ਹਾ-ਜਗ੍ਹਾ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫੋਟੋ
ਚੰਡੀਗੜ੍ਹ: ਪੰਜਾਬ ਵਿਚ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਪਰ ਓਥੇ ਹੀ ਜਲੰਧਰ ਵਿਚ ਸਵੇਰ ਤੋਂ ਪੈ ਰਹੇ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਪਿਛਲੇ ਦੋ ਦਿਨ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਮੌਸਮ ਵਿੱਚ ਠੰਢਕ ਤਾਂ ਪੈਦਾ ਕੀਤੀ ਹੈ ਪਰ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਓਥੇ ਫ਼ਿਰੋਜ਼ਪੁਰ ਵਿਚ ਹਨੇਰੀ ਅਤੇ ਝੱਖੜ ਤੋਂ ਬਾਅਦ ਕਾਲੇ ਬੱਦਲ ਛਾ ਗਏ ਅਤੇ ਹਲਕੀ ਬੂੰਦਾਂ ਬਾਂਦੀ ਨਾਲ ਫ਼ਿਰੋਜ਼ਪੁਰ ਵਾਸੀਆਂ ਨੂੰ ਗਰਮੀ ਅਤੇ ਭੜਾਸ ਤੋਂ ਰਾਹਤ ਮਿਲੀ।