ਪੰਜਾਬ

punjab

ETV Bharat / city

ਹਾਕੀ ਟੀਮ ਦੀ ਸ਼ਾਨਦਾਰ ਜਿੱਤ 'ਤੇ ਖਿਡਾਰੀਆਂ ਦੇ ਪਰਿਵਾਰਾਂ 'ਚ ਖ਼ੁਸ਼ੀ - ਟੋਕਿਓ ਓਲੰਪਿਕ

ਹਾਕੀ ਖਿਡਾਰੀਆਂ ਦੇ ਪਰਿਵਾਰਾਂ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਭਾਰਤੀ ਟੀਮ ਦੇ ਫਾਰਵਰਡ ਖਿਡਾਰੀ ਮਨਦੀਪ ਸਿੰਘ ਦੇ ਪਰਿਵਾਰ ਵਲੋਂ ਹਾਕੀ ਮੈਚ ਦੇਖਿਆ ਗਿਆ। ਜਿਸ ਨੂੰ ਲੈਕੇ ਉਨ੍ਹਾਂ ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਖੁਸ਼ੀ ਪ੍ਰਗਟਾਈ ਹੈ।

ਹਾਕੀ ਟੀਮ ਦੀ ਸ਼ਾਨਦਾਰ ਜਿੱਤ 'ਤੇ ਖਿਡਾਰੀਆਂ ਦੇ ਪਰਿਵਾਰਾਂ 'ਚ ਖ਼ੁਸ਼ੀ
ਹਾਕੀ ਟੀਮ ਦੀ ਸ਼ਾਨਦਾਰ ਜਿੱਤ 'ਤੇ ਖਿਡਾਰੀਆਂ ਦੇ ਪਰਿਵਾਰਾਂ 'ਚ ਖ਼ੁਸ਼ੀ

By

Published : Jul 29, 2021, 11:03 AM IST

ਜਲੰਧਰ: ਟੋਕਿਓ ਓਲੰਪਿਕ 'ਚ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਅਰਜਨਟੀਨਾ ਦੀ ਟੀਮ ਨਾਲ ਹੋਇਆ। ਭਾਰਤੀ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਰਜਨਟੀਨਾ ਦੀ ਟੀਮ ਨੂੰ 3-1 ਦੇ ਫਰਕ ਨਾਲ ਮਾਤ ਦੇ ਦਿੱਤੀ। ਭਾਰਤੀ ਟੀਮ ਦੀ ਇਸ ਜਿੱਤ ਨਾਲ ਭਾਰਤ ਨੇ ਓਲੰਪੀਅਨ ਕੁਆਰਟਰ ਫਾਈਨਲ 'ਚ ਆਪਣੀ ਜਗ੍ਹਾਂ ਪੱਕੀ ਕਰ ਲਈ ਹੈ।

ਹਾਕੀ ਟੀਮ ਦੀ ਸ਼ਾਨਦਾਰ ਜਿੱਤ 'ਤੇ ਖਿਡਾਰੀਆਂ ਦੇ ਪਰਿਵਾਰਾਂ 'ਚ ਖ਼ੁਸ਼ੀ

ਉਥੇ ਹੀ ਹਾਕੀ ਖਿਡਾਰੀਆਂ ਦੇ ਪਰਿਵਾਰਾਂ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਭਾਰਤੀ ਟੀਮ ਦੇ ਫਾਰਵਰਡ ਖਿਡਾਰੀ ਮਨਦੀਪ ਸਿੰਘ ਦੇ ਪਰਿਵਾਰ ਵਲੋਂ ਹਾਕੀ ਮੈਚ ਦੇਖਿਆ ਗਿਆ। ਜਿਸ ਨੂੰ ਲੈਕੇ ਉਨ੍ਹਾਂ ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਖੁਸ਼ੀ ਪ੍ਰਗਟਾਈ ਹੈ।

ਇਸ ਨੂੰ ਲੈਕੇ ਓਲੰਪੀਅਨ ਮਨਦੀਪ ਸਿੰਘ ਦੇ ਵੱਡੇ ਭਰਾ ਦਾ ਕਹਿਣਾ ਕਿ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਛੋਟਾ ਭਰਾ ਹਾਕੀ ਦੀ ਟੀਮ 'ਚ ਓਲੰਪੀਅਨ ਖੇਡ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਟੀਮ ਵਲੋਂ ਲਗਾਤਾਰ ਜਿੱਤ ਦਰਜ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਕੁਆਰਟਰ ਫਾਈਨਲ 'ਚ ਥਾਂ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਪੂਰੀ ਆਸ ਹੈ ਕਿ ਭਾਰਤੀ ਟੀਮ ਜਿੱਤ ਕੇ ਵਾਪਸ ਪਰਤੇਗੀ।

ਇਸ ਸਬੰਧੀ ਮਨਦੀਪ ਦੇ ਪਿਤਾ ਦਾ ਕਹਿਣਾ ਕਿ ਹਾਕੀ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਭਾਰਤੀ ਟੀਮ ਜਿੱਤ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਉਨ੍ਹਾਂ ਨੂੰ ਆਪਣੇ ਪੁੱਤ 'ਤੇ ਮਾਣ ਹੈ ਉਥੇ ਹੀ ਪੁਰੀ ਟੀਮ 'ਤੇ ਵੀ ਉਨ੍ਹਾਂ ਨੂੰ ਨਾਜ਼ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਰੁਣ ਜੋ ਪਹਿਲੀ ਵਾਰ ਮੈਦਾਨ 'ਚ ਉਤਰਿਆ ਸੀ, ਉਸ ਵਲੋਂ ਪਹਿਲਾ ਗੋਲ ਦਾਗ ਕੇ ਪੂਰੀ ਭਾਰਤੀ ਟੀਮ ਦਾ ਹੌਂਸਲਾ ਵਧਾਇਆ, ਜਿਸ ਕਾਰਨ ਟੀਮ ਜਿੱਤ ਹਾਸਲ ਕਰ ਸਕੀ। ਉਨ੍ਹਾਂ ਦਾ ਕਹਿਣਾ ਕਿ ਉਮੀਦ ਹੈ ਕਿ ਭਾਰਤੀ ਹਾਕੀ ਟੀਮ ਕੁਆਰਟਰ ਫਾਈਨਲ 'ਚ ਵੀ ਜਿੱਤ ਦਰਜ ਕਰਕੇ ਸੈਮੀਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਵੇਗੀ।

ਇਹ ਵੀ ਪੜ੍ਹੋ:Tokyo Olympics, Day 7: ਹਾਕੀ 'ਚ ਭਾਰਤ ਨੇ ਅਰਜਨਟੀਨਾ ਨੂੰ 3-1 ਨਾਲ ਦਿੱਤੀ ਮਾਤ

ABOUT THE AUTHOR

...view details