ਜਲੰਧਰ:ਪੰਜਾਬ ’ਚ ਜਿੱਥੇ ਇੱਕ ਪਾਸੇ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਉਥੇ ਹੀ ਸਰਕਾਰ ਵੱਲੋਂ ਵੀ ਸਖਤਾਈ ਕੀਤੀ ਗਈ ਹੈ, ਪਰ ਸਰਕਾਰ ਦੀ ਇਹ ਸਖਤਾਈ ਬੱਸਾਂ ’ਚ ਨਜ਼ਰ ਨਹੀਂ ਆ ਰਹੀ। ਪੰਜਾਬ ਸਰਕਾਰ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਹੁੰਦਾ ਹੈ ਕਿ ਜਿੱਥੇ ਇੱਕ ਪਾਸੇ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਉਥੇ ਹੀ ਦੂਸਰੇ ਪਾਸੇ ਔਰਤਾਂ ਨੂੰ ਮੁਫ਼ਤ ਸਫ਼ਰ ਦਾ ਫ਼ਾਇਦਾ ਸਰਕਾਰ ਦੇ ਰਹੀ ਹੈ ਤੇ ਨਾ ਹੀ ਕੋਈ ਹਿਦਾਇਤ ਸਰਕਾਰੀ ਬੱਸ ਦੇ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ ਹਨ ਜਿਸ ਦੇ ਚਲਦੇ ਉਹ ਪੂਰੀਆਂ ਸੀਟਾਂ ਨਾਲ ਸਵਾਰੀਆਂ ਨੂੰ ਲਿਜਾ ਰਹੇ ਹਨ।
ਸਰਕਾਰੀ ਬੱਸਾਂ ਵੰਡ ਰਹੀਆਂ ਕੋਰੋਨਾ, ਛਿੱਕੇ ਟੰਗੇ ਜਾ ਰਹੇ ਨਿਯਮ ! - ਸਵਾਰੀਆਂ ਨੂੰ ਬਿਠਾ
ਸਰਕਾਰੀ ਬੱਸ ਦੇ ਕੰਡਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਅਜਿਹੀ ਕੋਈ ਨੋਟਿਸ ਨਹੀਂ ਹੈ ਜਿਸ ’ਚ ਇਹ ਲਿਖਿਆ ਹੋਵੇ ਕਿ ਉਨ੍ਹਾਂ ਨੇ ਕਿੰਨੀ ਗਿਣਤੀ ਵਿੱਚ ਸਵਾਰੀਆਂ ਨੂੰ ਬਿਠਾਉਣਾ ਹੈ। ਜਿਸਦੇ ਚਲਦੇ ਉਹ ਪੂਰੀ ਤਰ੍ਹਾਂ ਸਵਾਰੀਆਂ ਨੂੰ ਬਿਠਾ ਕੇ ਲੈ ਕੇ ਜਾ ਰਹੇ ਹਨ।
ਬਿਨਾਂ ਕੋਰੋਨਾ ਦੀਆਂ ਹਦਾਇਤਾਂ ਦੇ ਚੱਲ ਰਹੀਆਂ ਨੇ ਸਰਕਾਰੀ ਬੱਸਾਂ !
ਇਸ ਦੇ ਨਾਲ ਹੀ ਜਲੰਧਰ ਦੇ ਬੱਸ ਸਟੈਂਡ ਦੀ ਚੌਂਕੀ ਇੰਚਾਰਜ ਮੇਜਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁਲਿਸ ਟੀਮ ਵੱਲੋਂ ਸਮੇਂ ਸਿਰ ਜਾ ਕੇ ਜਲੰਧਰ ਦੇ ਬੱਸ ਸਟੈਂਡ ’ਤੇ ਚੈਕਿੰਗ ਕੀਤੀ ਜਾਂਦੀ ਹੈ ਕਿ ਲੋਕਾਂ ਨੇ ਮਾਸਕ ਪਾਏ ਹਨ ਜਾਂ ਨਹੀਂ ਅਤੇ ਜੇਕਰ ਲੋਕ ਸੋਸ਼ਲ ਡਿਸਟੈਂਸ ਅਤੇ ਮਾਸਕ ਨਹੀਂ ਪਾਉਂਦੇ ਤਾਂ ਉਨ੍ਹਾਂ ਦੇ ਚਲਾਨ ਵੀ ਕੀਤੇ ਜਾਂਦੇ ਹਨ।
ਇਹ ਵੀ ਪੜੋ: 'ਕੇਂਦਰ ਅਤੇ ਪੰਜਾਬ ਸਰਕਾਰ ਆੜ੍ਹਤੀ ਵਰਗ ਨੂੰ ਕਰਨਾ ਚਾਹੁੰਦੀ ਹੈ ਖ਼ਤਮ'