ਜਲੰਧਰ: ਜਾਗੋ ਪਾਰਟੀ ਦੇ ਸੰਸਥਾਪਕ ਮਨਜੀਤ ਸਿੰਘ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਆਯੋਜਨ ਕੀਤੀ। ਜੀ ਕੇ ਨੇ ਇਸ ਮੌਕੇ ਆਪਣੀ ਜਾਗੋ ਪਾਰਟੀ ਦੇ ਬਾਰੇ ਕਿਹਾ ਕਿ ਕੋਈ ਵੀ ਮੈਂਬਰ ਸਕ੍ਰਿਅ ਰਾਜਨੀਤੀ ਵਿੱਚ ਹਿੱਸਾ ਨਹੀਂ ਲਵੇਗਾ। ਜੇਕਰ ਉਹ ਐਮ ਸੀ, ਵਿਧਾਇਕ ਜਾ ਕੋਈ ਹੋਰ ਚੋਣਾਂ ਲੜਦਾ ਹੈ ਤਾਂ ਉਸ ਨੂੰ ਪਾਰਟੀ ਛੱਡਣੀ ਪਵੇਗੀ।
ਇਸ ਮੌਕੇ ਜੀ ਕੇ ਨੇ ਕਿਹਾ ਕਿ ਬਾਦਲਾਂ ਦੀ ਸਿੱਖਾਂ ਵਿੱਚ ਛਵੀ ਏਨੀ ਖ਼ਰਾਬ ਹੋ ਚੁੱਕੀ ਹੈ ਕਿ ਉਹ ਆਪਣੀ ਜਲਾਲਾਬਾਦ ਦੀ ਸਿੱਟ ਹਾਰ ਗਏ ਹਨ। ਅਕਾਲੀਆਂ ਦੀ ਹਾਰ ਨਾਲ ਪੰਜਾਬ ਦੇ ਜ਼ਿਮਨੀ ਚੋਣਾਂ ਵਿੱਚ ਭਾਜਪਾ ਦਾ ਵੀ ਨੁਕਸਾਨ ਹੋਇਆ ਹੈ।
ਜੀਕੇ ਨੇ ਇਸ ਮੌਕੇ ਆਪਣੇ ਪਰਿਵਾਰ ਦੀ ਸਿੱਖਾਂ ਲਈ ਕੁਰਬਾਨੀਆਂ ਦਾ ਵੀ ਜ਼ਿਕਰ ਕੀਤਾ। ਜੀਕੇ ਨੇ ਸਰਨਾ ਵੱਲੋਂ ਸ਼ੁਰੂ ਕੀਤੇ ਨਗਰ ਕੀਰਤਨ ਦੀ ਪਾਲਕੀ ਸਾਹਿਬ ਨੂੰ ਗੁਰਦੁਆਰਾ ਬੰਗਾਲ ਸਾਹਿਬ ਵਿੱਚ ਪ੍ਰਵੇਸ਼ ਨਾ ਦੇਣ 'ਤੇ ਬਾਦਲਾਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਬਾਦਲਾਂ ਅਤੇ ਪਰਮਜੀਤ ਸਿੰਘ ਸਮੇਂ ਸਰਨਾ ਨੇ ਉਸ ਨਗਰ ਕੀਰਤਨ ਦੇ ਸਾਹਮਣੇ ਅੜਚਨਾਂ ਪਾਈਆਂ ਪਰ ਇਸ ਤੋਂ ਬਾਅਦ ਵੀ ਉਹ ਨਗਰ ਕੀਰਤਨ ਨੂੰ ਨਹੀਂ ਰੋਕ ਸਕੇ।
ਅਕਾਲੀਆਂ ਨੇ ਨਿਸ਼ਾਨੇ ਵਿੰਨ੍ਹਦੇ ਹੋਏ ਜੀਕੇ ਨੇ ਕਿਹਾ ਸਾਰੇ ਸਿਆਸੀ ਆਗੂ ਪਾਕਿ ਜਾਣ ਲਈ ਲੱਗੀ 20 ਡਾਲਰ ਦੀ ਫ਼ੀਸ ਦਾ ਮੁੱਦਾ ਬਣਾ ਰਹੇ ਹਨ, ਜਦ ਦਰਬਾਰ ਸਾਹਿਬ ਅਤੇ ਬੰਗਲਾ ਸਾਹਿਬ ਵਿੱਚ ਕਮਰੇ ਦੇ 1100 ਰੁਪਏ ਵਸੂਲੇ ਜਾਂਦੇ ਹਨ, ਉਸ ਵੇਲੇ ਕੋਈ ਕਿਉ ਨਹੀਂ ਕਹਿੰਦਾ ਕਿ ਇਹ ਕਿਰਾਇਆ ਨਾ ਲਵੋਂ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਸ਼ੁਕਰ ਹੈ ਕਿ ਕਾਰੀਡੋਰ ਖੁੱਲ੍ਹ ਗਿਆ ਹੈ।
ਜੀ ਕੇ ਮਨਜੀਤ ਸਿੰਘ ਨੇ ਮੋਦੀ ਸਰਕਾਰ ਦੀ ਪ੍ਰਸੰਸ਼ਾ ਕੀਤੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਨਾਲ ਖ਼ਰਾਬ ਰਿਸ਼ਤੇ ਹੋਣ ਦੇ ਬਾਅਦ ਵੀ ਲਾਂਘੇ ਦਾ ਕੰਮ ਨਹੀਂ ਰੋਕਿਆ ਅਤੇ ਬਾਦਲਾਂ ਦੀ ਇੱਕ ਨਾ ਸੁਣੀ।