ਜਲੰਧਰ : ਕਸਬਾ ਫਿਲੌਰ ਦੇ ਨਵਾਂ ਸ਼ਹਿਰ ਰੋਡ 'ਤੇ ਬਣੇ ਕੂੜੇ ਦੇ ਡੰਪ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ। ਜਿਸ ਕਾਰਨ ਪੂਰੇ ਇਲਾਕੇ 'ਚ ਜ਼ਹਿਰੀਲਾ ਧੂੰਆਂ ਫੈਲ ਗਿਆ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪੁੱਜ ਕੇ ਕੜੀ ਮਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਸ਼ਰਾਰਤੀ ਅਨਸਰਾਂ ਨੇ ਕੂੜੇ ਦੇ ਢੇਰ ਨੂੰ ਲਾਈ ਅੱਗ, ਧੂੰਏ ਨਾਲ ਬੇਹਾਲ ਲੋਕ - ਧੂੰਏ ਨਾਲ ਬੇਹਾਲ ਲੋਕ
ਜਲੰਧਰ ਦੇ ਕਸਬਾ ਫਿਲੌਰ ਦੇ ਨਵਾਂ ਸ਼ਹਿਰ ਰੋਡ 'ਤੇ ਬਣੇ ਕੂੜੇ ਦੇ ਡੰਪ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ। ਜ਼ਹਿਰੀਲੇ ਧੂੰਏ ਦੇ ਕਾਰਨ ਸਥਾਨਕ ਲੋਕ ਬੇਹਾਲ ਹੋ ਗਏ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪੁੱਜ ਕੇ ਕੜੀ ਮਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਇਸ ਬਾਰੇ ਨਗਰ ਕੌਂਸਲ ਦੇ ਅਧਿਕਾਰੀ ਵਿਜੇ ਡੋਗਰਾ ਨੇ ਦੱਸਿਆ ਕਿ ਦੇਰ ਰਾਤ ਫਿਲੌਰ ਵਿਖੇ ਨਵਾਂਸ਼ਹਿਰ ਰੋਡ ਤੇ ਨਗਰ ਕੌਂਸਲ ਵੱਲੋਂ ਕੂੜੇ ਦਾ ਇੱਕ ਡੰਪ ਲਗਾਇਆ ਗਿਆ ਹੈ। ਇਥੇ ਸਾਰੇ ਸ਼ਹਿਰ ਦਾ ਕੂੜਾ ਇੱਕਠਾ ਕਰਕੇ ਰੀਸਾਈਕਲਿੰਗ ਲਈ ਭੇਜਿਆ ਜਾਂਦਾ ਹੈ। ਦੇਰ ਰਾਤ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੂੜੇ ਦੇ ਡੰਪ 'ਚ ਅੱਗ ਲਗਾ ਦਿੱਤੀ ਗਈ ਸੀ। ਅੱਗ ਤੇਜ਼ੀ ਨਾਲ ਕੂੜੇ ਦੇ ਪੂਰੇ ਡੰਪ 'ਚ ਫੈਲ ਗਈ। ਜਿਸ ਕਾਰਨ ਇਲਾਕੇ 'ਚ ਜ਼ਹਿਰੀਲਾ ਧੂੰਆਂ ਫੈਲਿਆ। ਜ਼ਹਿਰੀਲੇ ਧੂੰਏ ਕਾਰਨ ਸਥਾਨਕ ਲੋਕ ਬੇਹਦ ਪਰੇਸ਼ਾਨ ਹੋਏ ਤੇ ਉਨ੍ਹਾਂ ਨੂੰ ਸਾਹ ਲੈਣ ਸਬੰਧੀ ਕਾਫੀ ਦਿੱਕਤ ਪੇਸ਼ ਆਈ।
ਈਓ ਵਿਜੇ ਡੋਗਰਾ ਨੇ ਦੱਸਿਆ ਕਿ ਜਿਵੇਂ ਹੀ ਨਗਰ ਕੌਂਸਲ ਨੂੰ ਸਵੇਰ ਦੇ ਸਮੇਂ ਅੱਗ ਲੱਗਣ ਬਾਰੇ ਸੂਚਨਾ ਮਿਲੀ ਤਾਂ ਉਹ ਆਪਣੀ ਟੀਮ ਨਾਲ ਮੌਕੇ 'ਤੇ ਪੁੱਜੇ। ਉਨ੍ਹਾਂ ਫਗਵਾੜਾ ਤੋਂ ਫਾਇਰ ਬ੍ਰਿਗੇਡ ਮੰਗਵਾ ਕੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਕਈ ਘੰਟਿਆਂ ਦੀ ਕੜੀ ਮਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਬਾਰੇ ਉਨ੍ਹਾਂ ਨੇ ਫਿਲੌਰ ਪੁਲਿਸ ਨੂੰ ਵੀ ਸੂਚਨਾ ਦਿੱਤੀ ਅਤੇ ਪੁਲਿਸ ਵਿਭਾਗ ਦੇ ਨਾਲ-ਨਾਲ ਜੰਗਲਾਤ ਵਿਭਾਗ ਨੂੰ ਅਜਿਹੀ ਘਟਨਾਵਾਂ ਬਾਰੇ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਗੇ ਤੋਂ ਪ੍ਰਸ਼ਾਸਨ ਇਸ ਗੱਲ ਦਾ ਖ਼ਾਸ ਖਿਆਲ ਰੱਖੇਗਾ ਕਿ ਅਜਿਹੀ ਘਟਨਾਵਾਂ ਮੁੜ ਨਾ ਵਾਪਰੇ।