ਜਲੰਧਰ: ਪੂਰਾ ਦੇਸ਼ ਇਸ ਵਾਰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਜ਼ਾਹਿਰ ਹੈ ਇਸ ਗੱਲ ਨੂੰ ਲੈ ਕੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਅਤੇ ਦੇਸ਼ ਦੇ ਅਲੱਗ ਅਲੱਗ ਕੋਨੇ ਵਿਚ ਵੱਡੇ ਵੱਡੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਰੇ ਹਨ। ਇਸ ਸਭ ਦੇ ਵਿੱਚ ਪੂਰਾ ਦੇਸ਼ ਉਨ੍ਹਾਂ ਆਜ਼ਾਦੀ ਦੇ ਹੀਰੋਆਂ ਨੂੰ ਵੀ ਯਾਦ ਕਰ ਰਿਹਾ ਹੈ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ ਅਤੇ ਆਪਣੀਆਂ ਜਾਨਾਂ ਦਿੱਤੀਆਂ। ਇਨ੍ਹਾਂ ਸਭ ਦੇ ਵਿੱਚ ਸਾਡੇ ਵਿੱਚ ਕੁਝ ਅਜਿਹੇ ਹੀਰੋ ਵੀ ਮੌਜੂਦ ਹਨ ਜੋ ਨਾ ਸਿਰਫ਼ ਦੇਸ਼ ਦੀ ਆਜ਼ਾਦੀ ਦਾ ਗਵਾਹ ਬਣੇ ਬਲਕਿ ਦੇਸ਼ ਦੀ ਆਜ਼ਾਦੀ ਲਈ ਆਪਣੀ ਜ਼ਿੰਦਗੀ ਅਤੇ ਜਵਾਨੀ ਦੇ ਉਹ ਸਾਲ ਦੇਸ਼ ਨੂੰ ਦਿੱਤੇ ਜੋ ਇੱਕ ਆਮ ਇਨਸਾਨ ਦੀ ਜ਼ਿੰਦਗੀ ਲਈ ਘੁੰਮਣ ਫਿਰਨ ਅਤੇ ਮੌਜ ਕਰਨ ਦਾ ਸਮਾਂ ਹੁੰਦਾ ਹੈ।
ਅਜਿਹੇ ਹੀ ਇੱਕ ਆਜਾਦੀ ਘੁਲਾਟੀਏ ਹਨ ਜਲੰਧਰ ਦੇ ਰਹਿਣ ਵਾਲੇ ਦੇਵ ਵਰਤ ਸ਼ਰਮਾ। ਦੇਵ ਬਰਤ ਸ਼ਰਮਾ 92 ਸਾਲ ਦੇ ਹੋ ਚੁੱਕੇ ਹਨ, ਪਰ ਆਜ਼ਾਦੀ ਦੀ ਲੜਾਈ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਯਾਦ ਹਨ ਜੋ ਉਸ ਸਮੇਂ ਉਨ੍ਹਾਂ ਨਾਲ ਵਾਪਰੀਆ। ਦੇਵ ਵਰਤ ਸ਼ਰਮਾ ਜਿਨ੍ਹਾਂ ਦੀ ਉਮਰ ਉਸ ਵੇਲੇ ਮਹਿਜ਼ 15 ਸਾਲ ਸੀ ਨੇ ਆਜ਼ਾਦੀ ਦੀ ਲੜਾਈ ਵਿੱਚ ਮਹਾਤਮਾ ਗਾਂਧੀ ਦੇ ਕੁਇਟ ਇੰਡੀਆ ਮੂਵਮੈਂਟ ਵਿੱਚ ਹਿੱਸਾ ਲਿਆ ਸੀ ਅਤੇ ਇਸ ਲੜਾਈ ਵਿੱਚ ਆਪਣਾ ਯੋਗਦਾਨ ਪਾਇਆ ਸੀ।
ਪਿਤਾ ਤੋਂ ਮਿਲੀ ਸੀ ਪ੍ਰੇਰਨਾ: ਦੇਵ ਵਰਤ ਸ਼ਰਮਾ ਦੱਸਦੇ ਨੇ ਕਿ ਜਿਸ ਵੇਲੇ ਉਨ੍ਹਾਂ ਦੀ ਉਮਰ ਮਹਿਜ਼ ਚੌਦਾਂ ਸਾਲ ਸੀ ਉਸ ਵੇਲੇ ਉਨ੍ਹਾਂ ਨੇ ਮਹਾਤਮਾ ਗਾਂਧੀ ਵੱਲੋਂ ਚਲਾਈ ਗਈ ਫਿੱਟ ਇੰਡੀਆ ਮੂਵਮੈਂਟ ਵਿੱਚ ਹਿੱਸਾ ਲਿਆ। ਉਨ੍ਹਾਂ ਮੁਤਾਬਕ ਇਸ ਦੀ ਪ੍ਰੇਰਨਾ ਉਨ੍ਹਾਂ ਨੂੰ ਆਪਣੇ ਪਿਤਾ ਸਵਰਗੀ ਪੰਡਿਤ ਮੋਹਨ ਲਾਲ ਸ਼ਰਮਾ ਤੋਂ ਮਿਲੀ ਸੀ। ਉਨ੍ਹਾਂ ਨੇ ਦੱਸਿਆ ਕਿ ਛੋਟੀ ਜਿਹੀ ਉਮਰ ਵਿੱਚ ਹੀ ਇਸ ਲੜਾਈ ਵਿੱਚ ਮਹਾਤਮਾ ਗਾਂਧੀ ਜੀ ਨੂੰ ਮਿਲ ਤਾਂ ਨਹੀਂ ਪਾਏ ਪਰ ਇਸ ਗੱਲ ਤੋਂ ਉਨ੍ਹਾਂ ਦੇ ਯੋਗਦਾਨ ਦਾ ਪਤਾ ਲਗਾਇਆ ਜਾ ਸਕਦਾ ਹੈ ਮਹਿਜ਼ 14 ਸਾਲ ਦੀ ਉਮਰ ਵਿੱਚ ਜਦ ਉਹ ਜਲੰਧਰ ਦੇ ਪਟੇਲ ਚੌਕ ਨੇੜੇ ਸਾਈਂ ਦਾਸ ਸਕੂਲ ਵਿੱਚ ਪੜ੍ਹਦੇ ਸੀ ਉਸ ਸਮੇਂ ਹੀ ਪੁਲਿਸ ਬਲਾਂ ਨੂੰ ਲੱਭਦੀ ਰਹਿੰਦੀ ਸੀ। ਇੱਕ ਵਾਰ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਉਨ੍ਹਾਂ ਮੁਤਾਬਕ ਉਨ੍ਹਾਂ ਦੀ ਇਸ ਮੂਵਮੈਂਟ ਵਿੱਚ ਉਨ੍ਹਾਂ ਦੇ ਸਕੂਲ ਦੇ ਸਾਥੀ ਵੀ ਉਨ੍ਹਾਂ ਦੀ ਕਾਫੀ ਮਦਦ ਕਰਦੇ ਸੀ। ਕਈ ਵਾਰ ਤੇ ਪੁਲਿਸ ਉਨ੍ਹਾਂ ਨੂੰ ਲੱਭਦੀ ਹੋਈ ਜਦ ਸਕੂਲ ਪਹੁੰਚ ਜਾਂਦੀ ਸੀ ਤਾਂ ਸਕੂਲ ਵਿੱਚ ਹੁੰਦੇ ਹੋਏ ਵੀ ਸਾਥੀਆਂ ਵੱਲੋਂ ਕਹਿ ਦਿੱਤਾ ਜਾਂਦਾ ਸੀ ਕਿ ਉਹ ਸਕੂਲ ਨਹੀਂ ਆਏ।
ਜਿਵੇਂ ਦਾ ਸੁਪਨਾ ਆਜ਼ਾਦੀ ਤੋਂ ਬਾਅਦ ਦੇਸ਼ ਦਾ ਦੇਖਿਆ ਸੀ ਉਹ ਨਹੀਂ ਹੋ ਸਕਿਆ ਪੂਰਾ: ਦੇਵ ਵਰਤ ਸ਼ਰਮਾ ਮੁਤਾਬਕ ਇਕ ਸਮਾਂ ਹੁੰਦਾ ਸੀ ਜਦ ਇਕ ਦਲਿਤ ਭਰਾਵੋ ਜੇਕਰ ਕਿਤੇ ਪਾਣੀ ਵੀ ਪਿਲਾਇਆ ਜਾਂਦਾ ਸੀ ਜਾਂ ਗੜਵੀ ਨੂੰ ਉਸ ਦਾ ਮੂੰਹ ਨਾ ਲਗਾਉਂਦੇ ਹੋਏ ਬੁੱਕਲ ਵਿੱਚ ਪਾਣੀ ਪਿਲਾਇਆ ਜਾਂਦਾ ਸੀ। ਆਜ਼ਾਦੀ ਤੋਂ ਪਹਿਲੇ ਹੀ ਕਈ ਥਾਵਾਂ ’ਤੇ ਜਾਤ-ਪਾਤ ਦੀ ਇਸ ਪ੍ਰਥਾ ਖਿਲਾਫ ਉਨ੍ਹਾਂ ਵੱਲੋਂ ਲੜਾਈ ਲੜੀ ਗਈ ਅਤੇ ਗ਼ਰੀਬਾਂ ਦਾ ਪੂਰਾ ਸਾਥ ਅਤੇ ਉਨ੍ਹਾਂ ਦੀ ਮਦਦ ਵੀ ਕੀਤੀ ਗਈ, ਪਰ ਆਜ਼ਾਦੀ ਤੋਂ ਬਾਅਦ ਆਜ਼ਾਦੀ ਦਾ ਜੋ ਸੁਪਨਾ ਉਸ ਸਮੇਂ ਦੇ ਆਜ਼ਾਦੀ ਦੇ ਵੀਰਾਂ ਨੇ ਦੇਖਿਆ ਸੀ ਉਹ ਉਨ੍ਹਾਂ ਨੂੰ ਅੱਜ ਪੂਰਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ।