ਪੰਜਾਬ

punjab

ETV Bharat / city

ਜਲੰਧਰ ਦੀ ਇੱਕ ਫੈਕਟਰੀ 'ਚ ਵੜਿਆ ਸਾਂਬਰ, ਲੋਕਾਂ ਨੂੰ ਪਈਆਂ ਭਾਜੜਾਂ - caught the Sambar

ਜਲੰਧਰ ਦੇ ਸੰਤੋਖਪੁਰਾ ਇਲਾਕੇ ਦੀ ਇੱਕ ਫੈਕਟਰੀ 'ਚ ਸਾਂਭਰ ਵੜ ਗਿਆ। 4 ਘੰਟੇ ਦੀ ਮਸ਼ੱਕਤ ਤੋਂ ਬਾਅਦ ਹੁਣ ਜੰਗਲਾਤ ਵਿਭਾਗ ਤੇ ਪੁਲਿਸ ਦੀ ਮਦਦ ਨਾਲ ਸਾਂਬਰ ਨੂੰ ਕਾਬੂ ਕਰ ਲਿਆ ਗਿਆ ਹੈ।

ਜਲੰਧਰ: ਫੈਕਟਰੀ 'ਚ ਵੜਿਆ ਸਾਂਬਰ, ਜੰਗਲਾਤ ਵਿਭਾਗ ਨੇ ਕੀਤਾ ਕਾਬੂ
ਜਲੰਧਰ: ਫੈਕਟਰੀ 'ਚ ਵੜਿਆ ਸਾਂਬਰ, ਜੰਗਲਾਤ ਵਿਭਾਗ ਨੇ ਕੀਤਾ ਕਾਬੂ

By

Published : Nov 23, 2020, 1:22 PM IST

Updated : Nov 23, 2020, 2:10 PM IST

ਜਲੰਧਰ: ਸ਼ਹਿਰ ਦੇ ਸੰਤੋਖਪੁਰਾ ਇਲਾਕੇ ਦੀ ਇੱਕ ਫੈਕਟਰੀ 'ਚ ਅੱਜ ਸਾਂਭਰ ਵੜ ਗਿਆ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਹਫੜਾ ਤਫੜੀ ਮੱਚ ਗਈ। ਦੱਸ਼ ਦਈਏ ਕਿ ਬੀਤੇ ਦਿਨੀਂ ਸੁੱਚੀ ਪਿੰਡ ਦੇ ਇਲਾਕੇ 'ਚ ਸਾਂਬਰ ਦੇਖਿਆ ਗਿਆ ਸੀ ਤੇ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਖ਼ਬਰ ਵੀ ਕੀਤੀ ਗਈ ਸੀ। ਹੁਣ ਜੰਗਲਾਤ ਵਿਭਾਗ ਤੇ ਪੁਲਿਸ ਦੀ ਮਦਦ ਨਾਲ ਸਾਂਬਰ ਨੂੰ ਕਾਬੂ ਕਰ ਲਿਆ ਗਿਆ ਹੈ।

ਜਲੰਧਰ ਦੀ ਇੱਕ ਫੈਕਟਰੀ 'ਚ ਵੜਿਆ ਸਾਂਬਰ, ਲੋਕਾਂ ਨੂੰ ਪਈਆਂ ਭਾਜੜਾਂ

4 ਘੰਟੇ ਦੀ ਮਸ਼ੱਕਤ ਤੋਂ ਬਾਅਦ ਆਇਆ ਕਾਬੂ

4 ਘੰਟੇ ਦੀ ਮਸ਼ੱਕਤ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰਿਆਂ ਨੇ ਸਾਂਬਰ ਨੂੰ ਕਾਬੂ ਕਰ ਲਿਆ ਹੈ। ਦੱਸ ਦਈਏ ਕਿ ਸਾਂਬਰ ਨੂੰ ਹੁਸ਼ਿਆਰਪੁਰ ਦੇ ਜੰਗਲਾਂ 'ਚ ਛੱਡਣ ਲਈ ਗੱਡੀ ਰਵਾਨਾ ਕੀਤੀ ਗਈ ਹੈ।

Last Updated : Nov 23, 2020, 2:10 PM IST

ABOUT THE AUTHOR

...view details