ਜਲੰਧਰ:ਸ਼ਹਿਰ ਦੇ ਰੈਣਕ ਬਾਜ਼ਾਰ ਇਲਾਕੇ ਵਿੱਚ ਕੱਲ੍ਹ ਰਾਤ ਇਕ ਅੰਗਰੇਜ਼ ਨੂੰ ਰਿਕਸ਼ਾ ਚਲਾਉਂਦੇ ਹੋਏ ਦੇਖਿਆ . ਸਭ ਨੂੰ ਹੈਰਾਨੀ ਉਸ ਵੇਲੇ ਹੋਈ ਜਦ ਅੰਗਰੇਜ਼ ਖ਼ੁਦ ਰਿਕਸ਼ਾ ਚਲਾ ਰਿਹਾ ਸੀ ਅਤੇ ਰਿਕਸ਼ੇ ਵਾਲਾ ਪਿਛਲੀ ਸੀਟ ਉੱਪਰ ਉਸ ਦੀ ਘਰਵਾਲੀ ਨਾਲ ਬੈਠਾ ਹੋਇਆ ਸੀ। ਇਹੀ ਨਹੀਂ ਅੰਗਰੇਜ਼ ਦੀ ਘਰਵਾਲੀ ਇਸ ਮੌਕੇ ਆਪਣੇ ਨਾਲ ਉਸ ਰਿਕਸ਼ਾ ਚਾਲਕ ਦੀ ਵੀਡੀਓ ਵੀ ਬਣਾਉਂਦੀ ਹੋਈ ਦਿਖ ਰਹੀ ਸੀ। ਇਸ ਪੂਰੀ ਘਟਨਾ ਨੂੰ ਵੇਖ ਕੇ ਹਰ ਕੋਈ ਹੈਰਾਨ ਸੀ। ਨਾਲ ਹੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਵੀ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਉਕਤ ਰਿਕਸ਼ਾ ਚਾਲਕ ਰੈਣਕ ਬਾਜ਼ਾਰ ਵਿਖੇ ਸਵਾਰੀਆਂ ਦੀ ਉਡੀਕ ਕਰ ਰਿਹਾ ਸੀ ਇਸ ਦੌਰਾਨ ਇਕ ਅੰਗਰੇਜ਼ ਪਤੀ ਪਤਨੀ ਉਹਦੇ ਕੋਲ ਆਏ ਅਤੇ ਉਸ ਨੂੰ ਕਿਤੇ ਛੱਡਣ ਲਈ ਕਿਹਾ, ਪਰ ਸਮੱਸਿਆ ਇਹ ਸੀ ਕਿ ਅੰਗਰੇਜ਼ ਨੂੰ ਪੰਜਾਬੀ ਨਹੀਂ ਆਉਂਦੀ ਸੀ ਅਤੇ ਉਸਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਜਿਸ ਤੋਂ ਬਾਅਦ ਅੰਗਰੇਜ਼ ਨੇ ਉਸਨੂੰ ਥੱਲੇ ਉਤਾਰ ਦਿੱਤਾ ਅਤੇ ਖ਼ੁਦ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਜਦੋ ਰਿਕਸ਼ੇ ਵਾਲਾ ਪੈਦਲ ਹੀ ਰਿਕਸ਼ੇ ਦੇ ਨਾਲ ਨਾਲ ਚੱਲਣ ਲੱਗਾ ਤਾਂ ਅੰਗਰੇਜ਼ ਨੇ ਉਸ ਨੂੰ ਪਿਛਲੀ ਸੀਟ ਉੱਪਰ ਆਪਣੀ ਪਤਨੀ ਦੇ ਰਲ ਬਿਠਾ ਦਿੱਤਾ। ਜਿਸ ਤੋਂ ਬਾਅਦ ਅੰਗਰੇਜ਼ ਆਪਣੇ ਠਿਕਾਣੇ ਤੱਕ ਰਿਕਸ਼ਾ ਚਲਾ ਕੇ ਗਿਆ।