ਜਲੰਧਰ: ਸ਼ਹਿਰ ਦੇ ਬਸਤੀ ਗੁਜਾਂ ਇਲਾਕੇ 'ਚ ਸਥਿਤ ਇੱਕ ਮਿਠਾਈ ਦੀ ਦੁਕਾਨ 'ਚ ਭਿਆਨਕ ਅੱਗ ਲੱਗ ਗਈ। ਇਸ ਕਾਰਨ ਦੁਕਾਨ ਮਾਲਿਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਜਾਣਕਾਰੀ ਮੁਤਾਬਕ ਇਲਾਕੇ 'ਚ ਇਹ ਮਿਠਾਈ ਦੀ ਦੁਕਾਨ ਦਿਲਬਾਗ ਪਤੀਸੇ ਵਾਲਾ ਦੇ ਨਾਂਅ ਤੋਂ ਮਸ਼ਹੂਰ ਹੈ।
ਅੱਜ ਤੜਕਸਾਰ ਸਥਾਨਕ ਲੋਕਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਦੁਕਾਨ ਮਾਲਿਕ ਨੂੰ ਇਸ ਦੀ ਸੂਚਨਾ ਦਿੱਤੀ ਗਈ। ਇਹ ਅੱਗ ਸਵੇਰੇ ਪੰਜ ਕੁੰ ਵਜੇ ਲੱਗੀ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਕਈ ਘੰਟਿਆਂ ਦੀ ਮਸ਼ਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ। ਫਿਲਹਾਲ ਅਜੇ ਤੱਕ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਜਲੰਧਰ 'ਚ ਮਿਠਾਈ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ ਦੁਕਾਨ ਮਾਲਿਕ ਅਸ਼ੋਕ ਛਾਬੜਾ ਨੇ ਦੱਸਿਆ ਕਿ ਰੱਖੜੀ ਦਾ ਤਿਉਹਾਰ ਨੇੜੇ ਹੋਏ ਕਰਕੇ ਉਨ੍ਹਾਂ ਵੱਲੋਂ ਖ਼ਾਸ ਤੌਰ 'ਤੇ ਭਾਰੀ ਮਾਤਰਾ ਵਿੱਚ ਮਿਠਾਈਆਂ ਬਣਾ ਕੇ ਰੱਖੀਆਂ ਗਈਆਂ ਸਨ, ਪਰ ਅੱਗ ਲੱਗਣ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਜਲੰਧਰ 'ਚ ਮਿਠਾਈ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ ਅਸ਼ੋਕ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਸਥਾਨਕ ਲੋਕਾਂ ਵੱਲੋਂ ਫੋਨ 'ਤੇ ਮਿਲੀ, ਜਦ ਉਹ ਦੁਕਾਨ 'ਤੇ ਪਹੁੰਚੇ ਤਾਂ ਸਭ ਕੁੱਝ ਸੜ ਕੇ ਸੁਆਹ ਹੋ ਗਿਆ ਸੀ। ਉਨ੍ਹਾਂ ਇਲਾਕੇ 'ਚ ਦੁਕਾਨ ਉਪਰੋਂ ਲੰਘਣ ਵਾਲੀ ਹਾਈ-ਵੋਲਟੇਜ਼ ਤਾਰਾਂ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਪ੍ਰਗਟਾਇਆ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਵਾਰ-ਵਾਰ ਸ਼ਿਕਾਇਤ ਦਿੱਤੇ ਜਾਣ ਮਗਰੋਂ ਵੀ ਬਿਜਲੀ ਵਿਭਾਗ ਇਸ ਉੱਤੇ ਧਿਆਨ ਨਹੀਂ ਦਿੰਦਾ।