ਜਲੰਧਰ: ਸ਼ਹਿਰ ਦੇ ਸਿਵਲ ਲਾਈਨ ਇਲਾਕੇ ਵਿੱਚ ਮਾਸੂਮ ਬੇਜ਼ੁਬਾਨ ਕਾਂ ਬਿਜਲੀ ਦੀਆਂ ਤਾਰਾਂ ਵਿੱਚ ਫੱਸ ਗਿਆ। ਇਸ ਕਾਂ ਨੂੰ ਰੈਸਕਿਊ ਕਰਨ ਲਈ ਪਹੁੰਚੀ ਫਾਇਰ ਬ੍ਰਿਗੇਡ ਦੀ ਇੱਕ ਟੀਮ ਨੇ ਕਈ ਘੰਟੇ ਦੀ ਮਸ਼ੱਕਤ ਤੋਂ ਬਾਅਦ ਕਾਂ ਨੂੰ ਬਚਾ ਲਿਆ।
ਜਲੰਧਰ: ਬਿਜਲੀ ਦੀਆਂ ਤਾਰਾਂ 'ਚ ਫਸੇ ਕਾਂ ਦਾ ਫਾਇਰ ਬ੍ਰਿਗੇਡ ਨੇ ਕੀਤਾ ਰੈਸਕਿਊ
ਜਲੰਧਰ ਦੇ ਸਿਵਲ ਲਾਈਨ ਇਲਾਕੇ ਵਿੱਚ ਬਿਜਲੀ ਦੀਆਂ ਤਾਰਾਂ ਵਿੱਚ ਫੱਸੇ ਕਾਂ ਦਾ ਫਾਇਰ ਬ੍ਰਿਗੇਡ ਦੀ ਇੱਕ ਟੀਮ ਨੇ ਕਈ ਘੰਟੇ ਦੀ ਮਸ਼ੱਕਤ ਤੋਂ ਬਾਅਦ ਬੱਚਾ ਲਿਆ।
ਇਸ ਮੌਕੇ ਅੱਗ ਬੁਝਾਊ ਦਸਤੇ ਦੇ ਇੱਕ ਮੁਲਾਜ਼ਮ ਗੌਰਵ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਿਵਲ ਲਾਈਨ ਇਲਾਕੇ 'ਚ ਇੱਕ ਕਾਂ ਬਿਜਲੀ ਦੀਆਂ ਤਾਰਾਂ ਵਿੱਚ ਫਸਿਆ ਹੋਇਆ ਹੈ। ਇਸ ਤੋਂ ਬਾਅਦ ਜਦੋਂ ਉਹ ਕਾਂ ਨੂੰ ਰੈਸਕਿਊ ਕਰਨ ਪੁੱਜੇ ਤਾਂ ਕਾਂ ਬੁਰੀ ਤਰ੍ਹਾਂ ਆਵਾਜ਼ ਕਰ ਰਿਹਾ ਸੀ। ਦੱਸਣਯੋਗ ਹੈ ਕਿ ਇਹ ਕਾਂ ਪੁਲਿਸ ਕਮਿਸ਼ਨਰ, ਡਿਪਟੀ ਕਮਿਸ਼ਨਰ ਤੇ ਹੋਰ ਕਈ ਸੀਨੀਅਰ ਅਫ਼ਸਰਾਂ ਦੀ ਰਿਹਾਇਸ਼ ਨੇੜੇ ਬਿਜਲੀ ਦੀਆਂ ਤਾਰਾਂ ਵਿੱਚ ਫਸਿਆ ਹੋਇਆ ਸੀ।
ਗੌਰਵ ਨੇ ਦੱਸਿਆ ਕਿ ਉਨ੍ਹਾਂ ਨੇ ਜੰਗਲਾਤ ਵਿਭਾਗ ਨੂੰ ਵੀ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ ਪਰ ਜੰਗਲਾਤ ਮਹਿਕਮੇ ਕੋਲ ਜ਼ਰੂਰੀ ਇੰਤਜ਼ਾਮ ਨਾ ਹੋਣ ਕਰਕੇ ਫਾਇਰ ਬ੍ਰਿਗੇਡ ਨੇ ਇਹ ਜ਼ਿੰਮਾ ਆਪਣੇ ਸਿਰ ਲਿਆ। ਕਰੀਬ ਇੱਕ ਡੇਢ ਘੰਟੇ ਦੀ ਮਸ਼ੱਕਤ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਵਿੱਚ ਫਸੇ ਇਸ ਕਾਂ ਨੂੰ ਬਚਾ ਲਿਆ ਗਿਆ। ਇਲਾਕੇ ਤੋਂ ਗੁਜ਼ਰ ਰਹੇ ਲੋਕ ਜੋ ਫਾਇਰ ਬ੍ਰਿਗੇਡ ਦੀ ਗੱਡੀ ਦੇ ਅਚਾਨਕ ਆਉਣ ਕਰਕੇ ਸਹਿਮ ਗਏ ਸਨ। ਉਹ ਬਾਅਦ 'ਚ ਫਾਇਰ ਬ੍ਰਿਗੇਡ ਦੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ।