ਪੰਜਾਬ

punjab

ETV Bharat / city

ਸਪੋਰਟਸ ਇੰਡਸਟਰੀ ਦੇ ਮਾਲਕਾਂ ਨੂੰ ਲਾਕਡਾਊਨ ਦਾ ਸਤਾਉਣ ਲੱਗਾ ਡਰ - ਸਮੱਸਿਆ ਦਾ ਹੱਲ

ਜਲੰਧਰ ਦੇ ਸਪੋਰਟਸ ਮਾਰਕੀਟ ਦੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਲਾਕਡਾਊਨ ਲਗਾਉਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਦਾ ਸੋਚ ਕੇ ਫ਼ੈਸਲਾ ਲੈਣਾ ਚਾਹੀਦਾ ਹੈ।

ਸਪੋਰਟਸ ਇੰਡਸਟਰੀ  ਦੇ ਮਾਲਕਾਂ ਨੂੰ ਲਾਕਡਾਊਨ ਦਾ ਸਤਾਉਣ ਲੱਗਾ ਡਰ
ਸਪੋਰਟਸ ਇੰਡਸਟਰੀ ਦੇ ਮਾਲਕਾਂ ਨੂੰ ਲਾਕਡਾਊਨ ਦਾ ਸਤਾਉਣ ਲੱਗਾ ਡਰ

By

Published : Apr 8, 2021, 5:00 PM IST

ਜਲੰਧਰ: ਜਿੱਥੇ ਇੱਕ ਪਾਸੇ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ ਉਥੇ ਹੀ ਸਰਕਾਰ ਵੱਲੋਂ ਵੀ ਸਖ਼ਤੀ ਦੇ ਨਾਲ ਸਿਹਤ ਵਿਭਾਗ ਦੀਆਂ ਦਿੱਤੀਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਦੇ ਹੁਕਮ ਦਿੱਤੇ ਜਾ ਰਹੇ ਹਨ। ਉੱਥੇ ਹੀ ਇਸ ਸੰਬੰਧ ’ਚ ਜਲੰਧਰ ਦੇ ਸਪੋਰਟਸ ਮਾਰਕੀਟ ਦੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਲਾਕਡਾਊਨ ਲਗਾਉਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਦਾ ਸੋਚ ਕੇ ਫ਼ੈਸਲਾ ਲੈਣਾ ਚਾਹੀਦਾ ਹੈ।

ਸਪੋਰਟਸ ਇੰਡਸਟਰੀ ਦੇ ਮਾਲਕਾਂ ਨੂੰ ਲਾਕਡਾਊਨ ਦਾ ਸਤਾਉਣ ਲੱਗਾ ਡਰ
ਇਹ ਵੀ ਪੜੋ: ਗਡਵਾਸੂ ਨੇ ਤਿਆਰ ਕੀਤਾ 'ਪ੍ਰੋਸੈਸਡ ਯੋਗਰਟ ਚੀਜ਼', ਕੀ ਹੈ ਇਸ ਦੀ ਖ਼ਾਸੀਅਤ ਜਾਣੋਂਜਲੰਧਰ ਦੇ ਸਪੋਰਟਸ ਇੰਡਸਟਰੀ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਲਾਕਡਾਊਨ ਲਗਾਉਂਦੀ ਹੈ ਤਾਂ ਉਨ੍ਹਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਜਾਵੇਗਾ ਅਤੇ ਲੇਬਰ ਪਹਿਲਾਂ ਤੋਂ ਹੀ ਡਰੀ ਪਈ ਹੈ ਅਤੇ ਕਈ ਪਰਵਾਸੀ ਲੋਕ ਇਸੇ ਡਰ ਦੇ ਚੱਲਦੇ ਪਹਿਲਾਂ ਹੀ ਆਪਣੇ ਪਿੰਡਾਂ ਵੱਲ ਨੂੰ ਪਰਤ ਚੁੱਕੀ ਹਨ। ਉਥੇ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਕੁਝ ਸੋਚ ਸਮਝ ਕੇ ਹੀ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਮੱਧ ਵਰਗ ਦਾ ਗੁਜ਼ਾਰਾ ਚੱਲਦਾ ਰਹੇ।

ABOUT THE AUTHOR

...view details