ਪੰਜਾਬ

punjab

ETV Bharat / city

ਨਾਬਾਲਿਗ ਲੜਕੀ ਨੇ ਬੱਚੇ ਨੂੰ ਦਿੱਤਾ ਜਨਮ, ਪਿਤਾ ਉੱਤੇ ਲਗਾਏ ਬਲਾਤਕਾਰ ਦੇ ਇਲਜ਼ਾਮ - ਜਲੰਧਰ ਦੇ ਸਿਵਲ ਹਸਪਤਾਲ

ਜਲੰਧਰ ਵਿੱਚ ਇੱਕ ਪਿੱਤਾ ਆਪਣੀ ਧੀ ਨਾਲ ਬਲਾਤਕਾਰ (Father rapes daughte) ਕਰਦਾ ਰਿਹਾ ਜਿਸ ਤੋਂ ਬਾਅਦ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਜਦੋਂ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਪਿਤਾ ਨਵ ਜੰਮੇ ਬੱਚੇ ਨੂੰ ਨਹਿਰ ਵਿੱਚ ਸੁੱਟਣ ਤੁਰ ਪਿਆ, ਤਾਂ ਉਸ ਤੋਂ ਬਾਅਦ ਹੰਗਾਮਾ ਹੋ ਗਿਆ, ਜਾਣੋ ਪੂਰਾ ਮਾਮਲਾ

Father rapes daughter in Jalandhar
ਪਿਤਾ ਨੇ ਕੀਤਾ ਬਲਾਤਕਾਰ

By

Published : Aug 30, 2022, 7:17 AM IST

Updated : Aug 30, 2022, 10:10 AM IST

ਜਲੰਧਰ:ਜ਼ਿਲ੍ਹੇ ਵਿੱਚ ਕਰੀਬ ਅੱਧੀ ਰਾਤ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਪਿਤਾ ਵੱਲੋਂ ਆਪਣੀ ਬੇਟੀ ਦੇ ਬੱਚੇ ਨੂੰ ਨਹਿਰ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਲੋਕਾਂ ਨੇ ਜਦੋਂ ਉਸ ਤੋਂ ਬੱਚੇ ਨੂੰ ਫੜ ਕੇ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਪਰ ਉਸ ਤੋਂ ਬਾਅਦ ਜੋ ਕਹਾਣੀ ਸਾਹਮਣੇ ਆਈ ਉਸ ਨੂੰ ਦੇਖ ਸਭ ਦੇ ਰੌਂਗਟੇ ਖੜ੍ਹੇ ਹੋ ਗਏ।

ਇਹ ਵੀ ਪੜੋ:ਚੰਡੀਗੜ੍ਹ ਨਗਰ ਨਿਗਮ ਦੇ ਦੋ ਸੀਨੀਅਰ ਅਧਿਕਾਰੀਆਂ ਵਿੱਚ ਝੜਪ

ਸ਼ਰਮਨਾਕ ਘਟਨਾ: ਬੱਚੀ ਦੇ ਪਿਤਾ ਨੂੰ ਫੜ ਜਦੋਂ ਲੋਕਾਂ ਨੇ ਕੁੜੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਉਮਰ ਮਹਿਜ਼ 14 ਸਾਲ ਹੈ ਤੇ ਉਹ ਜਲੰਧਰ ਦੇ ਇੱਕ ਇਲਾਕੇ ਦੀ ਰਹਿਣ ਵਾਲੀ ਹੈ। ਉਸ ਨੇ ਦੱਸਿਆ ਕਿ ਇਹ ਬੱਚਾ ਉਸ ਦੇ ਪਿਤਾ ਦਾ ਹੀ ਹੈ, ਕਿਉਂਕਿ ਉਸ ਦਾ ਪਿਤਾ ਹੀ ਉਸ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਉਸਦੇ ਨਾਲ ਬਲਾਤਕਾਰ ਕਰ (Father rapes daughte) ਰਿਹਾ ਸੀ। ਲੜਕੀ ਨੇ ਦੱਸਿਆ ਕਿ ਉਸ ਨੇ ਇਹ ਗੱਲ ਆਪਣੀ ਮਾਂ ਨੂੰ ਇਸ ਕਰਕੇ ਨਹੀਂ ਦੱਸੀ ਕਿਉਂਕਿ ਉਸ ਦੇ ਪਿਤਾ ਨੇ ਕਿਹਾ ਸੀ ਕਿ ਜੇ ਮਾਂ ਨੂੰ ਦੱਸਿਆ ਤਾਂ ਉਹ ਦੋਨਾਂ ਦਾ ਕਤਲ ਕਰ ਦੇਵੇਗਾ।

ਉਧਰ ਖੁਦ ਲੜਕੀ ਦੀ ਮਾਂ ਨੇ ਵੀ ਮੰਨਿਆ ਕਿ ਉਸ ਦਾ ਪਤੀ ਨਸ਼ੇੜੀ ਹੈ ਅਤੇ ਨਸ਼ੇ ਵਿੱਚ ਉਸ ਨੇ ਉਹਨਾਂ ਦਾ ਜਿਉਣਾ ਹਰਾਮ ਕੀਤਾ ਹੋਇਆ ਸੀ। ਲੜਕੀ ਦੀ ਮਾਂ ਨੇ ਕਿਹਾ ਕਿ ਲੜਕੀ ਨੇ ਹੁਣ ਉਸ ਨੂੰ ਦੱਸਿਆ ਹੈ ਕਿ ਇਹ ਸਾਰੀ ਕਰਤੂਤ (Father rapes daughter) ਉਸ ਦੇ ਪਿਤਾ ਦੀ ਹੀ ਹੈ। ਲੜਕੀ ਦੀ ਮਾਂ ਹੁਣ ਆਪਣੇ ਪਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਹੈ।

ਪਿਤਾ ਨੇ ਕੀਤਾ ਬਲਾਤਕਾਰ


ਇਸ ਪੂਰੀ ਘਟਨਾ ਤੋਂ ਬਾਅਦ ਜਲੰਧਰ ਦੇ ਸਿਵਲ ਹਸਪਤਾਲ (Jalandhar Civil Hospital) ਵਿੱਚ ਲੋਕਾਂ ਦਾ ਇਕੱਠਾ ਹੋਣਾ ਜਾਰੀ ਹੁੰਦੇ ਦੇਖ ਪੁਲਿਸ ਮੌਕੇ ਉੱਤੇ ਪਹੁੰਚੀ। ਪੁਲਿਸ ਮੁਤਾਬਕ ਉਨ੍ਹਾਂ ਨੂੰ ਇਸ ਘਟਨਾ ਦੀ ਪੂਰੀ ਜਾਣਕਾਰੀ ਮਿਲੀ ਹੈ ਅਤੇ ਫਿਲਹਾਲ ਲੜਕੀ ਦੇ ਪਿਤਾ ਨੂੰ ਰਾਊਂਡਅਪ ਕੀਤਾ ਗਿਆ ਹੈ ਅਤੇ ਲੜਕੀ ਦੇ ਬਿਆਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ। ਜਲੰਧਰ ਪੁਲਿਸ ਦੇ ਥਾਣਾ ਨੰਬਰ ਚਾਰ ਦੇ ਐਸਐਚਓ ਕਮਲਜੀਤ ਦਾ ਕਹਿਣਾ ਹੈ ਕਿ ਲੋਕਾਂ ਦੀ ਭਾਰੀ ਗਿਣਤੀ ਨੂੰ ਦੇਖ ਇਸ ਗੱਲ ਦਾ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਲੋਕ ਲੜਕੀ ਦੇ ਪਿਤਾ ਉੱਤੇ ਹਮਲਾ ਨਾ ਕਰ ਦੇਣ ਜਿਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਉਸਦੇ ਪਿਤਾ ਨੂੰ ਰਾਊਂਡਅਪ ਕਰਕੇ ਥਾਣੇ ਲਿਜਾਇਆ ਗਿਆ ਹੈ।


ਇਹ ਵੀ ਪੜੋ:5 ਮਸ਼ਹੂਰ ਗਣੇਸ਼ ਮੰਦਰ, ਜਿੱਥੇ ਦਰਸ਼ਨ ਕਰਨ ਨਾਲ ਪੂਰੀਆਂ ਹੁੰਦੀਆਂ ਹਨ ਇੱਛਾਵਾਂ

Last Updated : Aug 30, 2022, 10:10 AM IST

ABOUT THE AUTHOR

...view details