ਜਲੰਧਰ: ਪੰਜਾਬ ਵਿੱਚ ਬਹੁਤ ਸਾਰੇ ਕਿਸਾਨ ਕੁਦਰਤੀ ਖੇਤੀ ਵੱਲ ਕਦਮ ਵਧਾ ਰਹੇ ਹਨ, ਇਸ ਦੇ ਚੱਲਦੇ ਉਨ੍ਹਾਂ ਵੱਲੋਂ ਆਪਣੇ ਖੇਤਾਂ ਵਿੱਚ ਹੁਣ ਕੁਦਰਤੀ ਖੇਤੀ ਭਾਰਤ ਦੀ ਸ਼ੁਰੂਆਤ ਕਰ ਔਰਗੈਨਿਕ ਸਬਜ਼ੀਆਂ organic vegetables ਅਤੇ ਫਸਲਾਂ sell organic vegetables and crops ਬੀਜੀਆਂ ਜਾ ਰਹੀਆਂ ਹਨ। ਕੋਈ ਆਪਣੇ ਖੇਤਾਂ ਵਿੱਚ ਔਰਗੈਨਿਕ ਝੋਲਾ,ਕਣਕ, ਗੰਨਾ, ਮੱਕੀ ਦੀ ਫ਼ਸਲ ਲਗਾ ਰਿਹਾ ਹੈ ਤਾਂ ਕੋਈ ਖੇਤਾਂ ਵਿੱਚ ਸਬਜ਼ੀਆਂ ਉਗਾ ਔਰਗੈਨਿਕ ਖੇਤੀ ਵੱਲ ਆਪਣੇ ਕਦਮ ਵਧਾ ਰਿਹਾ ਹੈ। ਪਰ ਇਸ ਸਭ ਦੇ ਵਿੱਚ ਇਨ੍ਹਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਆਪਣੇ ਖੇਤਾਂ ਵਿੱਚ ਉਗਾਈਆਂ ਹੋਈਆਂ ਔਰਗੈਨਿਕ ਫ਼ਸਲਾਂ ਅਤੇ ਸਬਜ਼ੀਆਂ ਨੂੰ ਵੇਚਣ ਵਿੱਚ ਆਉਂਦੀ ਹੈ। Farmers in Jalandhar
ਕਿਸਾਨ ਔਰਗੈਨਿਕ ਫਸਲਾਂ ਤਾਂ ਉਗਾ ਲੈਂਦੇ ਨੇ, ਪਰ ਸਰਕਾਰ ਵੱਲੋਂ ਨਹੀਂ ਕਿਸੇ ਮੰਡੀ ਦਾ ਪ੍ਰਬੰਧ :-ਔਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਇਨਸਾਨ ਦੀ ਸਿਹਤ ਨੂੰ ਦੇਖਦੇ ਹੋਏ ਹੁਣ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਕੈਮੀਕਲ ਖਾਦਾਂ ਅਤੇ ਸਪਰੇਆਂ ਨਾਲ ਸਬਜ਼ੀਆਂ ਉਗਾਉਣਾ ਬੰਦ ਕਰਦੇ ਹੋਏ। ਇਸ ਦੀ ਪੈਦਾਵਾਰ ਕੁਦਰਤੀ ਤੌਰ ਤੇ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਮੁਤਾਬਕ ਹਾਲਾਂਕਿ ਕੁਦਰਤੀ ਖੇਤੀ ਨਾਲ ਗਾਈਆਂ ਗਈਆਂ ਇਹ ਸਬਜ਼ੀਆਂ ਅਤੇ ਫਸਲਾਂ ਆਮ ਖੇਤੀ ਨਾਲੋਂ ਮਹਿੰਗੀਆਂ ਹਨ, ਪਰ ਬਾਵਜੂਦ ਇਸਦੇ ਉਨ੍ਹਾਂ ਵੱਲੋਂ ਹੁਣ ਇਨ੍ਹਾਂ ਨੂੰ ਉਗਾਉਣ ਦਾ ਹੀ ਫ਼ੈਸਲਾ ਲਿਆ ਗਿਆ ਹੈ।
ਉਨ੍ਹਾਂ ਮੁਤਾਬਕ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਸਬੱਬ ਸਿਰਫ਼ ਇਹ ਹੈ ਕਿ ਇਨ੍ਹਾਂ ਫ਼ਸਲਾਂ ਅਤੇ ਸਬਜ਼ੀਆਂ ਨੂੰ ਵੇਚਣ ਵਾਸਤੇ ਸਰਕਾਰ ਵੱਲੋਂ ਕਿਸੇ ਅਲੱਗ ਮੰਡੀ ਦਾ ਇੰਤਜ਼ਾਮ ਨਹੀਂ ਕੀਤਾ ਗਿਆ, ਹਾਲਾਤ ਇਹ ਨੇ ਕੇ ਜੇਕਰ ਉਹ ਇਹ ਫਸਲਾਂ ਅਤੇ ਸਬਜ਼ੀਆਂ ਬਾਕੀ ਕਿਸਾਨਾਂ ਵਾਂਗ ਆਮ ਮੰਡੀਆਂ ਵਿੱਚ ਲਿਜਾ ਕੇ ਵੇਚਦੇ ਨੇ ਉਨ੍ਹਾਂ ਵੱਲੋਂ ਇਸ ਨੂੰ ਕੁਦਰਤੀ ਖੇਤੀ ਦਾ ਉਗਾਈਆਂ ਹੋਈਆਂ ਸਬਜ਼ੀਆਂ ਅਤੇ ਫਸਲਾਂ ਰੀਸ ਕਰਨਾ ਮੁਸ਼ਕਿਲ ਹੈ।
ਕਿਸਾਨਾਂ ਵੱਲੋਂ ਇਸ ਦੀ ਕੀਤੀ ਜਾ ਰਹੀ ਹੈ ਸਿੱਧੀ ਬਿਕਰੀ :-ਜਲੰਧਰ ਦੇ ਕਿਸਾਨ ਅਜੈਬ ਸਿੰਘ ਮੁਤਾਬਕ ਉਹ ਖੁਦ ਅਤੇ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਹੁਣ ਉਹ ਸਾਰੇ ਲੋਕ ਕੁਦਰਤੀ ਖੇਤੀ ਕਰ ਰਹੇ ਨੇ ਪਰ ਜਿੱਥੇ ਤਕ ਇਨ੍ਹਾਂ ਫ਼ਸਲਾਂ ਅਤੇ ਸਬਜ਼ੀਆਂ ਨੂੰ ਵੇਚਣ ਦੀ ਗੱਲ ਹੈ। ਇਸ ਦੇ ਲਈ ਜਾ ਤੇ ਉਨ੍ਹਾਂ ਨੂੰ ਸ਼ਹਿਰ ਵਿਚ ਕਿਸੇ ਪ੍ਰਾਈਵੇਟ ਸਾਹ ਉੱਪਰ ਸਿੱਧੇ ਤੌਰ ਉੱਤੇ ਆਪਣੀ ਗੱਡੀ ਖੜ੍ਹੀ ਕਰ ਇਸ ਨੂੰ ਵੇਚਿਆ ਜਾਂਦਾ ਹੈ ਤੇ ਜਾਂ ਫਿਰ ਸ਼ਹਿਰੋਂ ਦੂਰ ਸੜਕ ਕਿਨਾਰੇ ਖੋਖਲੇ ਬਣਾ ਕੇ ਉਹ ਇਹ ਸਬਜ਼ੀਆਂ ਵੇਚਦੇ ਹਨ।