ਜਲੰਧਰ: ਗੈਰ ਕਾਨੂੰਨੀ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਮੁਹਿੰਮ ਨੁੂੰ ਜਾਰੀ ਰੱਖਦਿਆਂ ਜਲੰਧਰ ਅਤੇ ਲੁਧਿਆਣਾ ਦੀਆਂ ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਸਤਲੁਜ ਦਰਿਆ ਦੇ ਕਿਨਾਰਿਆਂ ਦੇ ਨਾਲ-ਨਾਲ ਛਾਪੇਮਾਰੀ ਕਰ 35, 000 ਲੀਟਰ ਲਾਹਣ ਜਬਤ ਕੀਤੀ ਹੈ। ਟੀਮ ਵੱਲੋਂ ਦੋਵਾਂ ਜ਼ਿਲ੍ਹਿਆ ਦੇ ਦਰਿਆ ਦੇ ਨਾਲ ਲੱਗਦੇ 8 ਪਿੰਡਾਂ ਵੀਰਨ, ਧਰਮੇ ਦੀਆਂ ਛੰਨਾ, ਬੂਟੇ ਦੀਆਂ ਛੰਨਾ, ਅਕੂਵਾਲ, ਗੌਰਸੀਆਂ ਖਾਨ ਮੁਹੰਮਦ ਵਿਖੇ ਛਾਪੇਮਾਰੀ ਕੀਤੀ ਗਈ।
ਇਹ ਵੀ ਪੜੋ: ਰੇਹੜੀ ਵਾਲੇ ਦੀ ਲੱਤ ਤੋੜ ਲੁਟੇਰੇ 1500 ਰੁਪਏ ਖੋਹ ਹੋਏ ਫਰਾਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਅਫ਼ਸਰ ਹਰਜੋਤ ਬੇਦੀ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਐਕਸਾਈਜ਼ ਜਲੰਧਰ ਹਰਸਿਮਰਤ ਕੌਰ ਤੇ ਰਾਜੇਸ਼ ਅਹਿਰੀ ਦੀਆਂ ਹਦਾਇਤਾਂ ’ਤੇ ਮਿਸ਼ਨ ਰੈਡ ਰੋਜ਼ ਤਹਿਤ ਸਾਂਝਾ ਜਾਂਚ ਅਭਿਆਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤਲਾਸ਼ੀ ਅਭਿਆਨ ਤਹਿਤ 35, 000 ਲੀਟਰ ਲਾਹਨ ਇਨ੍ਹਾਂ ਥਾਵਾਂ ਤੋਂ ਬਰਾਮਦ ਕੀਤੀ ਗਈ ਅਤੇ ਮਹਿਤਪੁਰ ਪੁਲਿਸ ਸਟੇਸ਼ਨ ਵਿਖੇ ਲੁਧਿਆਣਾ ਵਾਸੀ ਮੁਲਜ਼ਮ ਸਰਬਜੀਤ ਸਿੰਘ ਦੇ ਖਿਲਾਫ਼ ਐਫ.ਆਈ.ਆਰ ਦਰਜ ਕੀਤੀ ਗਈ। ਲਾਹਣ ਨੂੰ ਦਰਿਆ ਸਤਲੁਜ ਦੇ ਕੰਢੇ ’ਤੇ ਨਸ਼ਟ ਕੀਤਾ ਗਿਆ।