ਜਲੰਧਰ: ਥਾਣਾ ਡਵੀਜ਼ਨ ਭਾਰਗੋ ਕੈਂਪ ਥਾਣੇ ਦੇ ਤਹਿਤ ਪੈਂਦੇ ਮੰਡੀ ਇਲਾਕੇ ਵਿੱਚ ਇੱਕ ਬਲੈਰੋ ਚਾਲਕ ਨੇ ਸੜਕ ਕਿਨਾਰੇ ਖੜ੍ਹੀ ਕਾਰ ਨੂੰ ਸਾਫ਼ ਕਰ ਰਹੇ ਮਜ਼ਦੂਰ ਨੂੰ ਕੁਚਲ ਦਿੱਤਾ, ਜਿਸ ਤੋਂ ਮਗਰੋਂ ਮਜ਼ਦੂਰ ਨੇ ਹਸਪਤਾਲ ’ਚ ਦਮ ਤੋੜ ਦਿੱਤਾ, ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਮ੍ਰਿਤਕ ਮਜ਼ਦੂਰ ਦੀ ਪਛਾਣ ਮੂੰਨਾ ਲਾਲ ਵੱਜੋਂ ਹੋਈ ਹੈ ਜੋ ਆਪਣੇ ਮਾਲਕ ਦੀ ਕਾਰ ਸਾਫ ਕਰ ਰਿਹਾ ਸੀ।
ਨਸ਼ੇੜੀ ਡਰਾਈਵਰ ਨੇ ਮਜ਼ਦੂਰ ਦੀ ਲਈ ਜਾਨ, ਘਟਨਾ ਸੀਸੀਟੀਵੀ ’ਚ ਕੈਦ - ਮੰਡੀ ਇਲਾਕੇ ਵਿੱਚ ਇੱਕ
ਥਾਣਾ ਡਵੀਜ਼ਨ ਭਾਰਗੋ ਕੈਂਪ ਥਾਣੇ ਦੇ ਤਹਿਤ ਪੈਂਦੇ ਮੰਡੀ ਇਲਾਕੇ ਵਿੱਚ ਇੱਕ ਬਲੈਰੋ ਚਾਲਕ ਨੇ ਸੜਕ ਕਿਨਾਰੇ ਖੜ੍ਹੀ ਕਾਰ ਨੂੰ ਸਾਫ਼ ਕਰ ਰਹੇ ਮਜ਼ਦੂਰ ਨੂੰ ਕੁਚਲ ਦਿੱਤਾ, ਜਿਸ ਤੋਂ ਮਗਰੋਂ ਮਜ਼ਦੂਰ ਨੇ ਹਸਪਤਾਲ ’ਚ ਦਮ ਤੋੜ ਦਿੱਤਾ, ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ।
ਨਸ਼ੇ ਦੀ ਹਾਲਤ ’ਚ ਸੀ ਬਲੈਰੋ ਚਾਲਕ: ਪੁਲਿਸ
ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਸੁਦੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 9 ਫਰਵਰੀ ਨੂੰ ਰਾਤ 10 ਵਜੇ ਤੇਜ਼ ਰਫ਼ਤਾਰ ਬਲੈਰੋ ਨੇ ਸੜਕ ਕਿਨਾਰੇ ਖੜ੍ਹੀ ਕਾਰ ਨੂੰ ਸਾਫ਼ ਕਰ ਰਹੇ ਮੁੰਨਾ ਲਾਲ ਪੁੱਤਰ ਬ੍ਰਿਜ ਲਾਲ ਨਿਵਾਸੀ ਯੂ.ਪੀ. ਨੂੰ ਟੱਕਰ ਮਾਰ ਦਿੱਤੀ ਹੈ। ਇਸ ਨੂੰ ਇਲਾਜ ਲਈ ਨਿਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਤੇ ਬੀਬੀ ਰਾਤ ਉਸ ਨੇ ਇਲਾਜ ਦੌਰਾਨ ਦਮ ਤੌੜ ਦਿੱਤਾ। ਉਨ੍ਹਾਂ ਕਿਹਾ ਕੀ ਪੁਲਿਸ ਨੇ ਬਲੈਰੋ ਨੰਬਰ ਪੀ.ਬੀ. 08 ਡੀ.ਜੀ. 7902 ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਏ.ਐੱਸ.ਆਈ. ਨੇ ਦੱਸਿਆ ਕਿ ਮੁਲਜ਼ਮ ਬਲੈਰੋ ਚਾਲਕ ਨਸ਼ੇ ਦੀ ਹਾਲਤ ’ਚ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।