ਜਲੰਧਰ : ਕਸਬਾ ਲਾਂਬੜਾ ਵਿੱਚ ਡਾ. ਅੰਬੇਦਕਰ ਸੰਘਰਸ਼ ਮੋਰਚਾ ਦੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਰਾਮ ਤੀਰਥ ਆਸ਼ਰਮ ਅੰਮ੍ਰਿਤਸਰ ਦੇ ਮੁਖੀ ਸੰਤ ਬਾਬਾ ਗਿਰਧਾਰੀ ਨਾਥ ਉੱਤੇ ਸੰਗੀਨ ਧਾਰਾਵਾਂ ਦੇ ਤਹਿਤ ਹੋਏ ਮਾਮਲੇ ਦਰਜ ਨੂੰ ਲੈ ਕੇ ਕੀਤਾ ਗਿਆ।
ਡਾ. ਅੰਬੇਦਕਰ ਸੰਘਰਸ਼ ਮੋਰਚਾ ਦੇ ਪੰਜਾਬ ਪ੍ਰਧਾਨ ਨੇ ਕਿਹਾ ਤਰਲੋਕ ਬਿੰਦਲ ਨੇ ਸੰਤ ਬਾਬਾ ਗਿਰਧਾਰੀ ਨਾਥ ਉੱਤੇ ਦਰਜ ਜਬਰ ਜਨਾਹ ਦੇ ਮਾਮਲੇ ਨੂੰ ਇੱਕ ਸੋਚੀ ਸਮਝੀ ਸਾਜਿਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਆਸ਼ਰਮ ਦੀ ਗੱਦੀ ਹਾਸਲ ਕਰਨ ਤੇ ਸੰਤ ਗਿਰਧਾਰੀ ਨਾਥ ਨੂੰ ਉਥੋਂ ਹਟਾਏ ਜਾਣ ਲਈ ਉਨ੍ਹਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਹੈ।