ਫਗਵਾੜਾ:ਮਹਿਲਾ ਡਾ. ਅਰਚਨਾ ਸ਼ਰਮਾ ਨੂੰ ਇਨਸਾਫ ਦਿਵਾਉਣ ਲਈ (doctor archna sharma suicide case) ਪੂਰੇ ਦੇਸ਼ ਭਰ ਦੇ 4 ਲੱਖ ਡਾਕਟਰਾਂ ਵੱਲੋਂ ਆਈ.ਐੱਮ.ਏ ਦੇ ਬੈਨਰ ਹੇਠ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ (doctors protest against instigating doctor for suicide)। ਇਸ ਦੇ ਤਹਿਤ ਆਈ.ਐੱਮ.ਏ ਫਗਵਾੜਾ ਵੱਲੋਂ ਵੀ ਪ੍ਰਧਾਨ ਡਾ. ਸੋਹਨ ਲਾਲ ਦੀ ਅਗਵਾਈ ਹੇਠ (ima phagwara) ਪੂਰਾ ਇੱਕ ਦਿਨ ਸ਼ਹਿਰ ਦੇ ਸਾਰੇ ਹਸਪਤਾਲਾਂ ਦੇ ਓ.ਪੀ.ਡੀ ਬੰਦ ਕਰਕੇ ਬਲੱਡ ਬੈਂਕ ਗੁਰੁ ਹਰਗੋਬਿੰਦ ਨਗਰ ਫਗਵਾੜਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਬੁਲਾਰਿਆ ਨੇ ਜਿੱਥੇ ਇਸ ਘਟਨਾ ਦੀ ਜਮ ਕੇ ਨਿਖੇਧੀ ਕੀਤੀ (doctors condemn incident) ਉਥੇ ਹੀ ਡਾ. ਸਤਨਾਮ ਸਿੰਘ ਪਰਮਾਰ ਨੇ ਕਿਹਾ ਕਿ ਬੜੀ ਦੁਖਦ ਗੱਲ ਹੈ ਕਿ ਭਾਰਤ ਵਿੱਚ ਡਾਕਟਰ ਪੂਰੀ ਤਰਾਂ ਨਾਲ ਸੁਰੱਖਿਅਤ ਨਹੀ ਹਨ ਉਨਾਂ ਕਿਹਾ ਕਿ ਮਹਿਲਾ ਡਾ. ਅਰਚਨਾ ਸ਼ਰਮਾ ਉਪਰ ਜੋ ਕਤਲ ਦਾ ਝੂਠਾ ਪਰਚਾ ਦਰਜ ਕੀਤਾ ਗਿਆ, ਉਸ ਦੇ ਚੱਲਦਿਆ ਹੀ ਡਾ. ਅਰਚਨਾ ਸ਼ਰਮਾਂ ਨੇ ਆਪਣੀ ਜੀਵਣ ਲੀਲਾ ਸਮਾਪਤ ਕੀਤੀ ਹੈ।