ਜਲੰਧਰ: ਹਾਈ ਕੋਰਟ ਦੇ ਆਦੇਸ਼ਾਂ ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ ਨਿਜੀ ਸਕੂਲ। ਮਾਪਿਆਂ ਨੂੰ ਅਜੇ ਵੀ ਦਾਖਲਾ ਫੀਸਾਂ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਥਾਨਕ ਕਸਬਾ ਫਿਲੌਰ 'ਚ ਵਿਕਾਸ ਸੰਘਰਸ਼ ਕਮੇਟੀ ਨੇ ਨਿਜੀ ਸਕੂਲ ਮਾਫਿਆ ਵੱਲੋਂ ਕੀਤੀ ਜਾ ਰਹੀ ਮਾਪਿਆਂ ਦੀ ਲੁੱਟ ਨੂੰ ਲੈ ਕੇ ਐਸਡੀਐਮ ਨੂੰ ਮੰਗ ਪੱਤਰ ਦਿੱਤਾ।
ਮਾਪਿਆਂ ਨੂੰ ਸਕੂਲ ਪ੍ਰਸ਼ਾਸਨ ਨੇ ਦਿੱਤੀ ਧਮਕੀ
ਲੁੱਟ ਦੇ ਸ਼ਿਕਾਰ ਹੋਏ ਵਿਦਿਆਰਥੀ ਦੇ ਪਿਤਾ ਦਾ ਕਹਿਣਾ ਸੀ ਕਿ ਪਹਿਲਾਂ ਉਨ੍ਹਾਂ ਨੇ ਸਾਡੇ ਤੋਂ ਟਿਉਸ਼ਨ ਫ਼ੀਸ ਲਈ ਤੇ ਬਾਅਦ 'ਚ ਉਨ੍ਹਾਂ ਨੇ ਮੈਨਟੇਨੇਂਸ ਤੇ ਦਾਖਿਲੇ ਦੇ ਪੈਸੇ ਮੰਗੇ। ਉਨ੍ਹਾਂ ਨੇ ਕਿਹਾ ਕਿ ਸਕੂਲ ਨੂੰ ਜਦੋਂ ਕਿਹਾ ਕਿ ਹਾਈ ਕੋਰਟ ਦੇ ਆਦੇਸ਼ਾਂ ਦੇ ਮੁਤਾਬਕ ਤਾਂ ਸਿਰਫ਼ ਰਿਉਸ਼ਨ ਫੀਸ ਦੇਣੀ ਹੈ ਤਾਂ ਉਨ੍ਹਾਂ ਨੇ ਧਮਕੀ ਦਿੰਦਿਆਂ ਕਿਹਾ ਕਿ ਫ਼ੇਰ ਤੁਸੀਂ ਬੱਚੇ ਨੂੰ ਅਗਲੇ ਸਾਲ ਦਸਵੀਂ ਕਰਵਾ ਲੈਣਾ।