ਜਲੰਧਰ: 26 ਜਨਵਰੀ ਦੀ ਕਿਸਾਨਾਂ ਦੀ ਪਰੇਡ 'ਚ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਵਾਲੇ 2 ਮੁਲਜ਼ਮ ਨੋਜਵਾਨਾਂ ਦੇ ਖਿਲਾਫ ਦਿੱਲੀ ਪੁਲਿਸ ਨੇ ਸਥਾਨਕ ਸ਼ਹਿਰ 'ਤੇ ਛਾਪੇਮਾਰੀ ਕੀਤੀ ਹੈ।
ਦਿੱਲੀ ਪੁਲਿਸ ਨੇ ਸਾਧੀ ਚੁੱਪੀ
- ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਦੋ ਮੁਲਜ਼ਮ ਨੌਜਵਾਨ ਗੁਰਰਾਜ ਸਿੰਘ ਤੇ ਨਵਪ੍ਰੀਤ ਸਿੰਘ ਜਲੰਧਰ ਹਨ। ਦਿੱਲੀ ਪੁਲਿਸ ਨੇ ਬਸਤੀ ਬਾਵਾ ਖੇਲ 'ਚ ਛਾਪੇਮਾਰੀ ਕੀਤੀ ਪਰ ਉਨ੍ਹਾਂ ਨੂੰ ਖਾਲੀ ਹੱਥ ਹੀ ਪਰਤਨਾ ਪਿਆ ਹੈ।
- ਜ਼ਿਕਰ ਏ ਖ਼ਾਸ ਇਹ ਹੈ ਕਿ ਦਿੱਲੀ ਪੁਲਿਸ ਇਸ ਮੁੱਦੇ 'ਤੇ ਮੂਕ ਹੈ, ਉਨ੍ਹਾਂ ਨੇ ਇਸ ਬਾਬਤ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
- ਇਸ ਬਾਰੇ ਸਾਰੀ ਗੱਲਬਾਤ ਸਥਾਨਕ ਡੀਸੀਪੀ ਨੇ ਕੀਤੀ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਸੂਚਨਾ ਵਾਲੀ ਥਾਂ 'ਤੇ ਗਏ ਸੀ ਪਰ ਉਨ੍ਹਾਂ ਨੂੰ ਉੱਥੇ ਕੋਈ ਨਹੀਂ ਮਿਲਿਆ।