ਪੰਜਾਬ

punjab

ETV Bharat / city

ਭੇਦਭਰੇ ਹਲਾਤਾਂ 'ਚ ਮਿਲੀ ਬਜ਼ੁਰਗ ਮਹਿਲਾ ਦੀ ਲਾਸ਼ - dead body of a senior citizen woman

ਜਲੰਧਰ ਦੇ ਇੱਕ ਘਰ ਵਿੱਚੋਂ ਬਜ਼ੁਰਗ ਮਹਿਲਾ ਦੀ ਲਾਸ਼ ਮਿਲੀ ਹੈ। ਮੁਹੱਲੇ ਵਿੱਚ ਲੋਕਾਂ ਨੂੰ ਮਹਿਲਾ ਦੇ ਘਰ ਵਿੱਚੋਂ ਤੇਜ਼ ਬਦਬੂ ਆਉਣ 'ਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਜਦ ਬਜ਼ੁਰਗ ਮਾਤਾ ਦੇ ਘਰ ਅੰਦਰ ਜਾ ਕੇ ਦੇਖਿਆ ਤਾਂ ਮਹਿਲਾ ਦੀ ਲਾਸ਼ ਬੁਰੀ ਤਰ੍ਹਾਂ ਗਲੀ ਹੋਈ ਸੀ।

ਫ਼ੋਟੋ

By

Published : Jul 27, 2019, 11:05 PM IST

ਜਲੰਧਰ: ਥਾਣਾ ਨੰਬਰ ਅੱਠ ਦੇ ਅਧੀਨ ਆਉਂਦੇ ਮੁਹੱਲਾ ਸੰਤੋਖਪੁਰਾ ਵਿਖੇ ਇੱਕ ਘਰ ਵਿੱਚੋਂ ਬਜ਼ੁਰਗ ਮਹਿਲਾ ਦੀ ਲਾਸ਼ ਮਿਲੀ। ਬਜ਼ੁਰਗ ਮਾਤਾ ਦੀ ਮੌਤ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਮੁਹੱਲੇ ਵਿੱਚ ਲੋਕਾਂ ਨੂੰ ਲਾਸ਼ ਦੀ ਬਦਬੂ ਆਉਣ ਲੱਗ ਪਈ। ਲੋਕਾਂ ਨੇ ਇਸਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਥਾਣੇ 'ਚ ਦਿੱਤੀ। ਪੁਲਿਸ ਸੁਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਅਤੇ ਜਦੋਂ ਬਜ਼ੁਰਗ ਮਾਤਾ ਦੇ ਘਰ ਅੰਦਰ ਜਾ ਕੇ ਦੇਖਿਆ ਤਾਂ ਮਹਿਲਾ ਦੀ ਲਾਸ਼ ਬੁਰੀ ਤਰ੍ਹਾਂ ਗਲੀ ਹੋਈ ਸੀ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਜ਼ੁਰਗ ਮਾਤਾ ਦੀ ਪਛਾਣ ਵਿਧਾ ਦੇ ਰੂਪ ਵਿੱਚ ਹੋਈ ਹੈ।

ਇੱਕ ਘਰ ਚੋਂ ਮਿਲੀ ਬਜ਼ੁਰਗ ਮਹਿਲਾ ਦੀ ਲਾਸ਼
ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਮਾਤਾ ਦਾ ਪੁੱਤਰ ਇਸਦੇ ਨਾਲ ਹੀ ਰਹਿੰਦਾ ਸੀ ਅਤੇ ਕੁਝ ਦਿਨਾਂ ਤੋਂ ਘਰੋਂ ਬਾਹਰ ਗਿਆ ਹੋਇਆ ਸੀ। ਇਸ ਬਾਰੇ ਏ.ਐੱਸ.ਆਈ ਅਰੁਣ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਇਹ ਮਾਮਲਾ ਕਤਲ ਹੈ ਜਾਂ ਅਚਾਨਕ ਮੌਤ ਦਾ।

For All Latest Updates

ABOUT THE AUTHOR

...view details