ਪੰਜਾਬ

punjab

ETV Bharat / city

MLA ਦੀ DCP ਨੂੰ ਧਮਕੀ ਤੋਂ ਬਾਅਦ ਰਾਜੀਨਾਮਾ ! ਫਿਰ DCP ਦਾ ਤਬਾਦਲਾ - Jalandhar AAP MLA DCP Clash news update

AAP ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਨਰੇਸ਼ ਕੁਮਾਰ ਡੋਗਰਾ ਵਿਚਾਲੇ ਹੋਈ ਤਕਰਾਰ ਵਿੱਚ ਨਵਾਂ ਮੋੜ ਆਇਆ ਹੈ। ਪੰਜਾਬ ਸਰਕਾਰ ਨੇ ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ ਹੈ।

Alleged Audio of AAP MLA Raman Arora and DCP viral case
ਨਰੇਸ਼ ਡੋਗਰਾ ਦਾ ਤਬਾਦਲਾ

By

Published : Sep 23, 2022, 10:36 AM IST

Updated : Sep 23, 2022, 6:19 PM IST

ਜਲੰਧਰ: ਆਪ ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਨਰੇਸ਼ ਕੁਮਾਰ ਡੋਗਰਾ ਵਿਚਾਲੇ ਹੋਈ ਤਕਰਾਰ ਵਿੱਚ ਨਵਾਂ ਮੋੜ ਆਇਆ ਹੈ, ਜਿਸ ਵਿੱਚ ਪੰਜਾਬ ਸਰਕਾਰ ਨੇ ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ ਹੈ। ਡੋਗਰਾ ਨੂੰ ਏਆਈਜੀ ਪੀਏਪੀ 2 ਵਜੋਂ ਤਾਇਨਾਤ ਕੀਤਾ ਗਿਆ ਸੀ। ਦੱਸ ਦੇਈਏ ਕਿ ਡੀਸੀਪੀ ਡੋਗਰਾ ਦੀ ਵਿਧਾਇਕ ਰਮਨ ਅਰੋੜਾ ਨਾਲ ਲੜਾਈ ਹੋਈ ਸੀ। ਬੀਤੀ ਰਾਤ ਦੋਹਾਂ ਨੇ ਅਸਤੀਫਾ ਵੀ ਦੇ ਦਿੱਤਾ ਸੀ। ਇਸ ਦੇ ਬਾਵਜੂਦ ਹੁਣ ਡੋਗਰਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਨਰੇਸ਼ ਡੋਗਰਾ ਦਾ ਤਬਾਦਲਾ
MLA ਨਾਲ ਪੰਗੇ ਤੋਂ ਲੈ ਕੇ ਬਦਲੀ ਤੱਕ ਦੀ ਡੀਸੀਪੀ ਦੀ ਕਹਾਣੀ : ਜਲੰਧਰ ਵਿਖੇ ਪਰਸੋਂ ਰਾਤ ਲਾਲ ਬਹਾਦੁਰ ਸ਼ਾਸਤਰੀ ਚੌਕ ਜਿੱਥੇ ਦੋ ਦੁਕਾਨਦਾਰਾਂ ਦੀ ਲੜਾਈ ਨੇ ਉਸ ਵੇਲੇ ਇੱਕ ਵੱਡਾ ਰੂਪ ਲੈ ਲਿਆ, ਜਦੋਂ ਇਸ ਲੜਾਈ ਵਿੱਚ ਇਕ ਦੁਕਾਨਦਾਰ ਦੇ ਵੱਲੋਂ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਡੀਜੀਪੀ ਨਰੇਸ਼ ਡੋਗਰਾ ਸਾਹਮਣੇ ਆ ਗਏ ਅਤੇ ਦੂਜੇ ਪਾਸੇ, ਦੁਕਾਨਦਾਰ ਵੱਲੋਂ ਜਲੰਧਰ ਦੇ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ। ਦਰਅਸਲ ਇਹ ਲੜਾਈ ਇਕ ਕੱਪੜਾ ਵਪਾਰੀ ਤੇਰਾਂ ਦੇ ਦੁਖਾਂਤ ਦੇ ਮਾਲਕ ਵਿੱਚ ਸੀ ਜੋ ਦੁਕਾਨਾਂ ਦੀ ਛੱਤ ਉੱਪਰ ਕਬਜ਼ੇ ਨੂੰ ਲੈ ਕੇ ਏਨੀ ਵਧ ਗਈ ਕੇ ਇਸ ਨੇ ਇੱਕ ਰਾਜਨੀਤਿਕ ਰੂਪ ਲੈ ਲਿਆ।
MLA ਦੀ DCP ਨੂੰ ਧਮਕੀ ਤੋਂ ਬਾਅਦ ਰਾਜੀਨਾਮਾ ! ਫਿਰ DCP ਦਾ ਤਬਾਦਲਾ

ਇਸ ਦੌਰਾਨ ਵਾਇਰਲ ਹੋਈ ਵਿਧਾਇਕ ਅਤੇ ਡੀਸੀਪੀ ਦੀ ਆਡੀਓ : ਲੜਾਈ ਦੇ ਦੌਰਾਨ ਇਕ ਆਡੀਓ ਵੀ ਸਾਹਮਣੇ ਆਈ ਜਿਸ ਵਿਚ ਵਿਧਾਇਕ ਅਮਨ ਅਰੋੜਾ, ਡੀਸੀਪੀ ਡੀਸੀਪੀ ਡਾ ਨਰੇਸ਼ ਡੋਗਰਾ ਨੂੰ ਧਮਕਾਉਂਦੇ ਹੋਏ ਨਜ਼ਰ ਆਏ। ਇਸ ਆਡੀਓ ਵਿਚ ਵਿਧਾਇਕ ਡੀਸੀਪੀ ਨੂੰ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਹੁਸ਼ਿਆਰਪੁਰ ਵਿਖੇ ਕਬਜ਼ੇ ਕੀਤੇ ਹੋਏ ਹਨ, ਜਲੰਧਰ ਵਿੱਚ ਉਹ ਨਹੀਂ ਹੋਣ ਦੇਣਗੇ। ਜਦਕਿ ਦੂਸਰੇ ਪਾਸੇ ਡੀਸੀਪੀ ਕਹਿ ਰਹੀ ਸੀ ਕਿ ਜਿਸ ਦੁਕਾਨਦਾਰ ਦੇ ਹੱਕ ਵਿੱਚ ਹੋ ਗਈ ਸੀ ਉਹ ਉਨ੍ਹਾਂ ਦਾ ਭਾਣਜਾ ਹੈ। ਆਡੀਓ ਵਿੱਚ ਵਿਧਾਇਕ ਪੁਲਿਸ ਦੇ ਡੀਸੀਪੀ ਨੂੰ ਇਹ ਵੀ ਕਿਹਾ ਕਿ ਉਹ ਕੁਝ ਦਿਨ ਪਹਿਲੇ ਉਨ੍ਹਾਂ ਕੋਲ ਆ ਕੇ ਉਨ੍ਹਾਂ ਦੇ ਗੋਡੇ ਕੁੱਟ ਰਹੇ ਸਨ, ਪਰ ਹੁਣ ਉਹ ਦੱਸਣਗੇ ਕਿ ਉਹ ਕੀ ਕਰ ਸਕਦੇ ਹਨ।

MLA ਦੀ DCP ਨੂੰ ਧਮਕੀ ਤੋਂ ਬਾਅਦ ਰਾਜੀਨਾਮਾ ! ਫਿਰ DCP ਦਾ ਤਬਾਦਲਾ
ਉਧਰ ਲੜਾਈ ਦੀਆਂ ਹੋਰ ਵੀ ਕਈ ਵੀਡੀਓ ਸਾਹਮਣੇ ਆਈਆਂ :ਵਿਧਾਇਕ ਅਤੇ ਡੀਸੀਪੀ ਦੀ ਆਪਸੀ ਲੜਾਈ ਜੋ ਕਿ ਦੋ ਦੁਕਾਨਦਾਰਾਂ ਦੀ ਲੜਾਈ ਤੋਂ ਸ਼ੁਰੂ ਹੋਈ ਸੀ। ਇੰਨੀ ਵਧੀ ਕਿ ਕਈ ਐਸੀਆਂ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਦੋਨਾਂ ਵਿੱਚ ਬਹਿਸਬਾਜ਼ੀ ਅਤੇ ਇੱਥੇ ਤੱਕ ਕੇ ਇਕ ਵੀਡੀਓ ਵਿਚ ਡੀਸੀਪੀ ਗੋਡਿਆਂ ਭਾਰ ਬੈਠੇ ਹੋਏ ਵੀ ਨਜ਼ਰ ਆਏ। ਵੀਡੀਓ ਵਿੱਚ ਇਹ ਵੀ ਨਜ਼ਰ ਆਇਆ ਕਿ ਵਿਧਾਇਕ ਦੇ ਬੰਦੇ ਡੀਸੀਪੀ ਨਾਲ ਹੱਥੋਪਾਈ ਹੋ ਰਹੇ ਹਨ। ਜਲੰਧਰ ਦੇ ਹੀ ਇੱਕ ਦੂਸਰੇ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਉਨ੍ਹਾਂ ਨੂੰ ਉਥੋਂ ਬਚਾ ਕੇ ਕੱਢਦੇ ਹੋਏ ਦਿਖਾਈ ਦੇ ਰਹੇ ਹਨ।
ਡੀਸੀਪੀ ਦੇ ਤਬਾਦਲੇ ਤੋਂ ਬਾਅਦ ਪੁਲਿਸ ਪਰਿਵਾਰ ਹੋਈ ਇਕਜੁੱਟ
ਵਿਧਾਇਕ ਨੇ ਲਗਾਏ ਡੀਸੀਪੀ 'ਤੇ ਦੋਸ਼ : ਵਿਧਾਇਕ ਮੁਤਾਬਕ ਉਨ੍ਹਾਂ ਦੀ ਕਿਸੇ ਨਾਲ ਲੜਾਈ ਨਹੀਂ ਹੋਈ ਬਲਕਿ ਡੀਸੀਪੀ ਨੇ ਮਨੁੱਖੀ ਸਮਾਜ ਦੇ ਲੋਕਾਂ ਨਾਲ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ। ਵਿਧਾਇਕ ਰਮਨ ਅਰੋੜਾ ਦੇ ਮੁਤਾਬਕ ਉਹ ਕਿਸੇ ਦਫ਼ਤਰ ਵਿੱਚ ਬੈਠੇ ਹੋਏ ਸੀ ਜਿਥੇ ਵਾਲਮੀਕਿ ਸਮੁਦਾਇ ਦੇ ਕੁਝ ਲੋਕ ਉਨ੍ਹਾਂ ਨੂੰ ਇਕ ਸੱਦਾ ਦੇਣ ਲਈ ਆਏ। ਇਸੇ ਦੌਰਾਨ ਡੀਸੀਪੀ ਨਰੇਸ਼ ਡੋਗਰਾ ਅਤੇ ਉਨ੍ਹਾਂ ਲੋਕਾਂ ਦੀ ਆਪਸ ਵਿਚ ਬਹਿਸ ਹੋ ਗਈ ਜੋ ਇੱਕ ਲੜਾਈ ਵਿੱਚ ਬਦਲ ਗਈ। ਰਮਨ ਅਰੋੜਾ ਦੇ ਮੁਤਾਬਕ ਇਸ ਲੜਾਈ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।ਦੁਪਹਿਰ ਤਕ ਇਸ ਮਾਮਲੇ ਵਿੱਚ ਪੁਲਿਸ ਵੀ ਆਈ ਸਾਹਮਣੇ : ਡੀਸੀਪੀ ਨਰੇਸ਼ ਡੋਗਰਾ ਉੱਪਰ ਮਾਮਲਾ ਦਰਜ ਕਰਨ ਦੀਆਂ ਖ਼ਬਰਾਂ ਤੋਂ ਬਾਅਦ ਇਸ ਮਾਮਲੇ ਵਿੱਚ ਪੁਲਿਸ ਦੇ ਡੀਸੀਪੀ ਜਗਮੋਹਨ ਸਿੰਘ ਸਾਹਮਣੇ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਮਾਮਲਾ ਡੀਸੀਪੀ ਨਰੇਸ਼ ਡੋਗਰਾ 'ਤੇ ਦਰਜ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਕਸੂਰਵਾਰ ਹੋਵੇਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਵੀਰਵਾਰ ਦੇਰ ਰਾਤ ਦੋਨਾਂ ਦਾ ਹੋਇਆ ਰਾਜ਼ੀਨਾਮਾ : ਹਾਲਾਂਕਿ ਉਸ ਰਾਤ ਵਿਧਾਇਕ ਰਮਨ ਅਰੋੜਾ ਇਸ ਲੜਾਈ ਤੋਂ ਪੱਲਾ ਝਾੜਦੇ ਹੋਏ ਨਜ਼ਰ ਆ ਰਹੇ ਸੀ, ਉਧਰ ਦੂਸਰੇ ਪਾਸੇ ਇਹ ਗੱਲ ਵੀ ਸਾਹਮਣੇ ਆ ਰਹੀ ਸੀ ਕਿ ਡੀਸੀਪੀ ਨਰੇਸ਼ ਡੋਗਰਾ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ। ਇਕ ਪਾਸੇ ਡੀਸੀਪੀ 'ਤੇ ਮਾਮਲੇ ਦੀ ਗੱਲ, ਦੂਜੇ ਪਾਸੇ ਵਿਧਾਇਕ ਵੱਲੋਂ ਇਹ ਕਹਿਣਾ ਕਿ ਇਸ ਲੜਾਈ ਵਿੱਚ ਉਨ੍ਹਾਂ ਦਾ ਕੋਈ ਰੋਲ ਨਹੀਂ ਅਤੇ ਤੀਜੇ ਪਾਸੇ ਵਿਧਾਇਕ ਅਤੇ ਡੀਸੀਪੀ ਦੀ ਆਡੀਓ ਵਾਇਰਲ ਹੋਣਾ। ਜਦ ਕੱਲ ਰਾਤ ਜਲੰਧਰ ਦੇ ਇੱਕ ਜਾਨਣ ਵਾਲੇ ਸ਼ਹਿਰੀ ਨੇ ਦੋਨਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਅਤੇ ਇਹ ਗੱਲ ਵੀ ਤੈਅ ਹੋ ਗਈ ਕਿ ਕਿਸੇ ਵੀ ਪਾਰਟੀ ਵੱਲੋਂ ਕਿਸੇ ਦੇ ਖ਼ਿਲਾਫ਼ ਕੋਈ ਵੀ ਸ਼ਿਕਾਇਤ ਨਹੀਂ ਦਿੱਤੀ ਗਈ।ਅੱਜ ਸਵੇਰੇ ਇਸ ਮਾਮਲੇ ਵਿੱਚ ਆਇਆ ਇੱਕ ਨਵਾਂ ਮੋੜ: ਦੋ ਦੁਕਾਨਦਾਰਾਂ ਦੀ ਲੜਾਈ ਜੋ ਕਿ ਬਾਅਦ ਵਿੱਚ ਇਕ ਵਿਧਾਇਕ ਔਰਤ ਇੱਕ ਡੀਜੀਪੀ ਦੀ ਲੜਾਈ ਬਣ ਗਈ ਸੀ। ਕੱਲ੍ਹ ਰਾਤ ਨੂੰ ਰਾਜ਼ੀਨਾਮਾ ਤਾਂ ਹੋ ਗਿਆ, ਪਰ ਇਸ ਸਭ ਵਿੱਚ ਇਸ ਪੂਰੀ ਲੜਾਈ ਦਾ ਖਾਮਿਆਜ਼ਾ ਡੀਸੀਪੀ ਨਰੇਸ਼ ਡੋਗਰਾ ਨੂੰ ਭੁਗਤਣਾ ਪਿਆ, ਜਿਨ੍ਹਾਂ ਨੂੰ ਜਲੰਧਰ ਦੇ ਡੀਸੀਪੀ ਤੋਂ ਬਦਲ ਕੇ ਪੀਏਪੀ ਵਿਖੇ ਏਆਈਜੀ 2 ਤੈਨਾਤ ਕਰ ਦਿੱਤਾ ਗਿਆ।

ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ :ਦੂਜੇ ਪਾਸੇਪੁਲਿਸ ਕਮਿਸ਼ਨਰ ਦੇ ਦਫ਼ਤਰ ਪੁਲਿਸ ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਇਕੱਠੇ ਹੋ ਕੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੂੰ ਇੱਕ ਮੰਗ ਪੱਤਰ ਦਿੱਤਾ। ਇਸ ਦੌਰਾਨ ਪੁਲਸ ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਜਲੰਧਰ ਵਿੱਚ ਡੀ ਸੀ ਪੀ ਨਰੇਸ਼ ਡੋਗਰਾ ਨੂੰ ਬਦਲਿਆ ਗਿਆ ਹੈ। ਉਹ ਸਰਾਸਰ ਗਲਤ ਹੈ। ਉਨ੍ਹਾਂ ਨੇ ਮਾਨ ਸਰਕਾਰ ਅੱਗੇ ਇਹ ਗੁਜ਼ਾਰਿਸ਼ ਕੀਤੀ ਹੈ ਕਿ ਇਸ ਤਰ੍ਹਾਂ ਕਿਸੇ ਵੀ ਪੁਲਿਸ ਅਫ਼ਸਰ ਵੱਲ ਧੱਕਾ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸੇ ਮਾਮਲੇ ਵਿੱਚ ਉਨ੍ਹਾਂ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ:MLA ਰਮਨ ਅਰੋੜਾ ਦੀ ਧਮਕੀ ਭਰੀ ਆਡੀਓ VIRAL ਹੋਣ ਤੋਂ ਬਾਅਦ ਹੋ ਗਿਆ ਦੋਨਾਂ ਦਾ ਰਾਜ਼ੀਨਾਮਾ

Last Updated : Sep 23, 2022, 6:19 PM IST

ABOUT THE AUTHOR

...view details