ਜਲੰਧਰ:ਪੰਜਾਬ ਵਿੱਚ ਦਲਿਤ ਸੀਐਮ ਦਾ ਕਾਰਡ (dalit cm card) ਖੇਡ ਰਹੀਆਂ ਸਾਰੀਆਂ ਪਾਰਟੀਆਂ ਵਿੱਚ ਜਿੱਥੇ ਸਭ ਤੋਂ ਪਹਿਲੇ ਅਕਾਲੀ ਦਲ ਵੱਲੋਂ ਦਲਿਤ ਡਿਪਟੀ ਸੀਐਮ ਦੀ ਗੱਲ ਕੀਤੀ ਗਈ ਸੀ, ਉਸ ਤੋਂ ਬਾਅਦ ਕਾਂਗਰਸ ਵੱਲੋਂ ਪੰਜਾਬ ਨੂੰ ਭਾਵੇਂ ਕੁਝ ਦਿਨਾਂ ਲਈ ਹੀ ਸਹੀ ਪਰ ਇੱਕ ਦਲਿਤ ਸੀਐਮ ਦਿੱਤਾ ਗਿਆ , ਇਸ ਸਭ ਦੇ ਦੂਸਰੇ ਪਾਸੇ ਉਸ ਵੇਲੇ ਭਾਜਪਾ (punjab bjp news)ਵੱਲੋਂ ਵੀ ਇਹ ਗੱਲ ਕਹੀ ਗਈ ਕਿ ਪੰਜਾਬ ਵਿੱਚ ਜੇ ਭਾਜਪਾ ਸਰਕਾਰ ਆਉਂਦੀ ਹੈ ਤਾਂ ਉਨ੍ਹਾਂ ਦਾ ਸੀਐਮ ਚਿਹਰਾ ਦਲਿਤ ਹੋਵੇਗਾ (dalits are unhappy with bjp who talked about first dalit cm). ਪਰ ਹੁਣ ਜਦ ਸੀ ਐਮ ਚਿਹਰੇ ਦੀ ਗੱਲ ਸ਼ੁਰੂ ਹੋਈ ਤਾਂ ਕੱਲ੍ਹ ਪੰਜਾਬ ਦੇ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਸਾਫ ਕਰ ਦਿੱਤਾ ਕਿ ਪੰਜਾਬ ਵਿੱਚ ਹਾਲੇ ਭਾਜਪਾ ਦਾ ਸੀਐਮ ਚਿਹਰਾ ਹੀ ਸਾਹਮਣੇ ਨਹੀਂ ਆਇਆ ਤਾਂ ਕਿਸੇ ਜਾਤੀ ਵਿਸ਼ੇਸ਼ ਦੀ ਤਾਂ ਗੱਲ ਹੀ ਨਹੀਂ ਹੋ ਸਕਦੀ . ਗਜੇਂਦਰ ਸ਼ੇਖਾਵਤ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਅੰਦਰ ਦਲਿਤ ਸਮਾਜ ਵਿੱਚ ਕਾਫੀ ਨਾਰਾਜ਼ਗੀ ਹੈ ...
ਪੰਜਾਬ ਵਿੱਚ ਦੋਹਰੀ ਚਾਲ ਖੇਡ ਰਹੀ ਹੈ ਭਾਜਪਾ : ਦਲਿਤ ਮਹਾਂ ਸਭਾ ਪੰਜਾਬ
ਜਲੰਧਰ ਵਿਖੇ ਦਲਿਤ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਰਾਮ ਮੂਰਤੀ ਨੇ ਭਾਜਪਾ ਦੀ ਇਸ ਦੋਹਰੀ ਮਾਨਸਿਕਤਾ ਉੱਪਰ ਰੋਸ ਜਤਾਉਂਦੇ ਹੋਏ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਇਕ ਪਾਸੇ ਜਿਥੇ ਸਭ ਤੋਂ ਪਹਿਲੇ ਅਕਾਲੀ ਦਲ ਨੇ ਦਲਿਤ ਸੀਐਮ ਦੀ ਗੱਲ ਕੀਤੀ ਅਤੇ ਉਸ ਤੋਂ ਬਾਅਦ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇਕ ਕਦਮ ਹੋਰ ਅੱਗੇ ਵਧਾਇਆ , ਇਹੀ ਨਹੀਂ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਦਲਿਤ ਸੀਐਮ ਦੇ ਚਿਹਰੇ ਦੀ ਗੱਲ ਕੀਤੀ ਗਈ , ਪਰ ਹੁਣ ਭਾਰਤੀ ਜਨਤਾ ਪਾਰਟੀ ਆਪਣੀ ਇਸ ਗੱਲ ਤੋਂ ਮੁੱਕਰ ਗਈ ਹੈ . ਰਾਮ ਮੂਰਤੀ ਨੇ ਆਪਣੇ ਭਾਈਚਾਰੇ ਨੂੰ ਅਵਾਨ ਕਰਦੇ ਹੋਏ ਕਿਹਾ ਕਿ ਚੋਣਾਂ ਦੇ ਮੌਕੇ ਤੇ ਐਸੀਆਂ ਦੋਹਰੀ ਮਾਨਸਿਕਤਾ ਵਾਲੀਆਂ ਪਾਰਟੀਆਂ ਤੋਂ ਬਚ ਕੇ ਰਿਹਾ ਜਾਵੇ ਜਿਨ੍ਹਾਂ ਦੇ ਕਹਿਣ ਵਿੱਚ ਔਰ ਕਰਨ ਵਿਚ ਬਹੁਤ ਫ਼ਰਕ ਹੈ . ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਦੂਹਰੀ ਮਾਨਸਿਕਤਾ ਦਾ ਇੱਥੋਂ ਪਤਾ ਲੱਗਦਾ ਹੈ ਕਿ ਕਰੀਬ ਇਕ ਸਾਲ ਕਿਸਾਨ ਮੋਰਚਾ ਦਿੱਲੀ ਦੇ ਬਾਰਡਰਾਂ ਤੇ ਬੈਠਾ ਰਿਹਾ ਅਤੇ ਜਦ ਚੋਣਾਂ ਦਾ ਸਮਾਂ ਲਾਗੇ ਆਇਆ ਤਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਐਲਾਨ ਕਰ ਦਿੱਤੇ ਗਏ .ਉਨ੍ਹਾਂ ਨੇ ਕਿਸਾਨਾਂ ਬਾਰੇ ਗੱਲ ਕਰਦੇ ਹੋਏ ਵੀ ਕਿਹਾ ਕਿ ਉਸ ਕਿਸਾਨ ਮੋਰਚੇ ਵਿੱਚ ਸੱਤ ਸੌ ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਹਾਲੇ ਤੱਕ ਲੋਕ ਭੁੱਲੇ ਨਹੀਂ।
ਪਹਿਲੇ ਦਲਿਤ ਦੀ ਗੱਲ ਕਹਿ ਕੇ ਮੁੱਕਰਨ ਵਾਲੀ ਭਾਜਪਾ ਨੂੰ ਅਕਾਲੀ ਦਲ ਨੇ ਵੀ ਘੇਰਿਆ