ਇਸ ਸ਼ੋਕ ਸਭਾ 'ਚ ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੇ ਐੱਨਸੀਸੀ ਕੈਡੇਟਸ, ਸ਼ਹਿਰ ਵਾਸੀ ਪੁੱਜੇ ਅਤੇ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਵਿੱਚ ਸੀਆਰਪੀਐੱਫ਼ ਲਿੱਦੜਾਂ ਹੈੱਡਕੁਆਰਟਰ ਦੇ ਕਮਾਂਡੈਂਟ ਰਾਜੇਸ਼ ਕੁਮਾਰ ਸਿੰਘ, ਬੀਐੱਸਐੱਫ਼ ਦੇ ਆਈ ਜੀ ਮਹੀਪਾਲ ਯਾਦਵ ਸਹਿਤ ਬੀਐੱਸਐੱਫ਼ ਅਤੇ ਸੀਆਰਪੀਐੱਫ਼ ਦੇ ਸੀਨੀਅਰ ਅਫ਼ਸਰ ਵੀ ਮੌਜੂਦ ਸਨ।
ਜਲੰਧਰ 'ਚ ਸੀਆਰਪੀਐੱਫ਼ ਦੀ 114 ਬਟਾਲੀਅਨ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ - ਜਲੰਧਰ
ਜਲੰਧਰ: ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੀਆਰਪੀਐੱਫ਼ ਦੇ ਜਵਾਨਾਂ ਦੀ ਸ਼ਹਾਦਤ ਨੂੰ ਪੂਰਾ ਦੇਸ਼ ਨਮਨ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਲਿੱਦੜਾਂ 'ਚ ਸੀਆਰਪੀਐੱਫ਼ ਦੀ 114 ਬਟਾਲੀਅਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੋਕ ਸਭਾ ਰੱਖੀ ਸੀ।
ਸੀਆਰਪੀਐੱਫ਼ ਦੀ 114 ਬਟਾਲੀਅਨ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਸਾਰਿਆਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਸਨਮਾਨ 'ਚ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਏ। ਕਮਾਂਡੈਂਟ ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ ਦੇਸ਼ ਲਈ ਸਭ ਤੋਂ ਵੱਡਾ ਬਲੀਦਾਨ ਦੇਣ ਵਾਲੇ ਸਾਡੇ ਵੀਰ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਸਾਫ਼ ਕਿਹਾ ਕਿ ਅਸੀਂ ਇਸ ਬਲੀਦਾਨ ਨੂੰ ਕਦੀ ਨਹੀਂ ਭੁੱਲਾਂਗੇ, ਇਸ ਤਰ੍ਹਾਂ ਦੀ ਘਿਨੌਣੀ ਹਰਕਤ ਕਰਨ ਵਾਲੇ ਨੂੰ ਉਸ ਦਾ ਹਿਸਾਬ ਜ਼ਰੂਰ ਦੇਵਾਂਗੇ।