ਜਲੰਧਰ: ਡੀਸੀ ਦਫ਼ਤਰ ਦੇ ਬਾਹਰ ਸ਼ੁੱਕਰਵਾਰ ਦੁਪਹਿਰ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਅਤੇ ਉਸ ਦੇ ਸਾਥੀਆਂ ਨੇ ਪੱਤਰਕਾਰ 'ਤੇ ਹਮਲਾ ਕੀਤਾ। ਇਸ ਦੌਰਾਨ ਇੱਕ ਪੱਤਰਕਾਰ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਹੱਥ 'ਤੇ ਵੀ ਹਮਲੇ ਕੀਤੇ ਗਏ। ਮੌਕੇ 'ਤੇ ਮੌਜੂਦ ਪੁਲਿਸ ਨੇ ਉਨ੍ਹਾਂ ਨੂੰ ਕਿਸੀ ਤਰ੍ਹਾਂ ਛੁੱਡਵਾਇਆ। ਹਮਲੇ ਦੌਰਾਨ ਕੌਂਸਲਰ ਮਨਦੀਪ ਜੱਸਲ ਵੀ ਜ਼ਖਮੀ ਹੋ ਗਏ ਹਨ।
ਜਲੰਧਰ: ਕੌਂਸਲਰ ਮਨਦੀਪ ਜੱਸਲ ਦੀ ਗੁੰਡਾਗਰਦੀ, ਪਾਰਕਿੰਗ ਨੂੰ ਲੈ ਕੇ ਹੋਇਆ ਵਿਵਾਦ
ਕੁੱਝ ਦਿਨ ਪਹਿਲਾਂ ਜੱਸਲ ਦਾ ਡੀ.ਸੀ. ਦਫਤਰ ਦੀ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਦੌਰਾਨ ਜੱਸਲ ਨੇ ਮੀਡੀਆ ਨਾਲ ਬਦਤਮੀਜ਼ੀ ਵੀ ਕੀਤੀ ਅਤੇ ਉਸ ਮਾਮਲੇ ਵਿੱਚ ਡੀਸੀ ਦਫਤਰ ਦੀ ਮੀਟਿੰਗ ਹੋਈ ਸੀ। ਜੱਸਲ ਅਤੇ ਉਸ ਦੇ ਨਾਲ ਕਈ ਨੌਜਵਾਨ ਦਫ਼ਤਰ ਦੇ ਬਾਹਰ ਖੜ੍ਹੇ ਸੀ ਜਿਨ੍ਹਾਂ ਪੱਤਰਕਾਰ ਰਵੀ ਗਿੱਲ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜੱਸਲ ਖੁਦ ਵੀ ਜ਼ਖ਼ਮੀ ਹੋ ਗਿਆ।
ਜਾਣਕਾਰੀ ਮੁਤਾਬਕ ਕੁੱਝ ਦਿਨ ਪਹਿਲਾਂ ਜੱਸਲ ਦਾ ਡੀ.ਸੀ. ਦਫਤਰ ਦੀ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਦੌਰਾਨ ਜੱਸਲ ਨੇ ਮੀਡੀਆ ਨਾਲ ਬਦਤਮੀਜ਼ੀ ਵੀ ਕੀਤੀ ਸੀ ਅਤੇ ਉਸ ਮਾਮਲੇ ਵਿੱਚ ਡੀਸੀ ਦਫਤਰ ਦੀ ਮੀਟਿੰਗ ਹੋਈ ਸੀ। ਜੱਸਲ ਅਤੇ ਉਸਦੇ ਨਾਲ ਕਈ ਨੌਜਵਾਨ ਦਫ਼ਤਰ ਦੇ ਬਾਹਰ ਖੜ੍ਹੇ ਸੀ ਜਿਨ੍ਹਾਂ ਪੱਤਰਕਾਰ ਰਵੀ ਗਿੱਲ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜੱਸਲ ਖੁਦ ਵੀ ਜ਼ਖ਼ਮੀ ਹੋ ਗਿਆ।
ਜਦੋਂ ਇਸ ਮਾਮਲੇ 'ਚ ਪੁਲਿਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਪੁਲਿਸ ਨੇ ਇਸ 'ਤੇ ਕੋਈ ਰਿਐਕਸ਼ਨ ਨਹੀਂ ਦਿੱਤਾ। ਉੱਥੇ ਇਸ ਮਾਮਲੇ 'ਤੇ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੇ ਵਾਕਿਆ ਦੀ ਸਖਤ ਨਿਖੇਧੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਫ ਤੌਰ 'ਤੇ ਕਾਂਗਰਸ ਦੀ ਗੁੰਡਾਗਰਦੀ ਹੈ।