ਪੰਜਾਬ

punjab

ETV Bharat / city

ਪੰਜਾਬੀ ਫਿਲਮ ਤੇ ਸੰਗੀਤ ਉਦਯੋਗ 'ਤੇ ਪਈ ਕੋਰੋਨਾ ਦੀ ਮਾਰ,ਹਜ਼ਾਰਾਂ ਲੋਕ ਹੋਏ ਬੇਰੁਜ਼ਗਾਰ

ਪੰਜਾਬੀ ਫਿਲਮ ਤੇ ਸੰਗੀਤ ਉਦਯੋਗ ਜਿਥੇ ਹਰ ਸਾਲ ਤਕਰੀਬਨ 500 ਤੋਂ 700 ਕਰੋੜ ਰਪੁਏ ਤੱਕ ਦਾ ਵਪਾਰ ਹੁੰਦਾ ਹੈ, ਪਰ ਕੋਰੋਨਾ ਦੇ ਚਲਦੇ ਹੁਣ ਇਹ ਵੀ ਬੰਦ ਦੀ ਕਾਗਾਰ 'ਤੇ ਪੁੱਜ ਗਿਆ ਹੈ। ਕੋਰੋਨਾ ਵਾਇਰਸ ਦਾ ਅਸਰ ਪੰਜਾਬੀ ਫਿਲਮ ਇੰਡਸਟਰੀ ਦੇ ਡਾਇਰੈਕਟਰਾਂ ਤੋਂ ਲੈ ਕੇ ਸਪੌਟ ਬੁਆਏ ਤੱਕ ਪਿਆ ਹੈ। ਕੋਰੋਨਾ ਦੀ ਮਾਰ ਦੇ ਚਲਦੇ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਗਏ ਹਨ।

By

Published : May 23, 2021, 7:55 PM IST

ਫਿਲਮ ਤੇ ਸੰਗੀਤ ਉਦਯੋਗ 'ਤੇ ਪਈ ਕੋਰੋਨਾ ਦੀ ਮਾਰ
ਫਿਲਮ ਤੇ ਸੰਗੀਤ ਉਦਯੋਗ 'ਤੇ ਪਈ ਕੋਰੋਨਾ ਦੀ ਮਾਰ

ਜਲੰਧਰ : ਪੰਜਾਬੀ ਫਿਲਮ ਤੇ ਸੰਗੀਤ ਉਦਯੋਗ ਜਿਥੇ ਹਰ ਸਾਲ ਤਕਰੀਬਨ 500 ਤੋਂ 700 ਕਰੋੜ ਰਪੁਏ ਤੱਕ ਦਾ ਵਪਾਰ ਹੁੰਦਾ ਹੈ, ਪਰ ਕੋਰੋਨਾ ਦੇ ਚਲਦੇ ਹੁਣ ਇਹ ਵੀ ਬੰਦ ਦੀ ਕਾਗਾਰ 'ਤੇ ਪੁੱਜ ਗਿਆ ਹੈ। ਕੋਰੋਨਾ ਕਾਰਨ ਜਿਥੇ ਫਿਮਲਾਂ ਤੇ ਗੀਤਾਂ ਦੀ ਸ਼ੂਟਿੰਗ ਰੁੱਕੀ ਹੋਈ ਹੈ, ਉਥੇ ਹੀ ਕੁੱਝ ਫਿਲਮਾਂ ਤੇ ਸੰਗੀਤ ਵੀਡੀਓ ਹਨ ਜਿਨ੍ਹਾਂ ਦੀ ਸ਼ੂਟਿੰਗ ਤਾਂ ਪੂਰੀ ਹੋ ਚੁੱਕੀ ਹੈ ਪਰ ਉਹ ਕੋਰੋਨਾ ਕਾਰਨ ਰਿਲੀਜ਼ ਨਹੀਂ ਹੋ ਸਕੇ।

ਪ੍ਰੋਡਕਸ਼ਨ ਹਾਊਸਾਂ ਦੇ ਤਰਸਯੋਗ ਹਾਲਾਤ

ਫਿਲਮ ਤੇ ਸੰਗੀਤ ਉਦਯੋਗ 'ਤੇ ਪਈ ਕੋਰੋਨਾ ਦੀ ਮਾਰ

ਕੋਰੋਨਾ ਵਾਇਰਸ ਦਾ ਅਸਰ ਪੰਜਾਬੀ ਫਿਲਮ ਇੰਡਸਟਰੀ ਦੇ ਡਾਇਰੈਕਟਰਾਂ ਤੋਂ ਲੈ ਕੇ ਸਪੌਟ ਬੁਆਏ ਤੱਕ ਪਿਆ ਹੈ। ਇਸ ਦੌਰਾਨ ਫਿਲਮ ਨਿਰਦੇਸ਼ਨ ਤੇ ਗੀਤਾਂ ਸ਼ੂਟਿੰਗ 'ਚ ਇਸਤੇਮਾਲ ਹੋਣ ਵਾਲਾ ਸਮਾਨ ਜਿਵੇਂ ਲਾਈਟਾਂ, ਜਨਰੇਟਰ, ਵੈਨਿਟੀ ਵੈਨ ਤੇ ਹੋਰਨਾਂ ਕਰੋੜਾਂ ਰੁਪਏ ਦਾ ਸਾਮਾਨ ਗੋਦਾਮਾਂ 'ਚ ਪਿਆ ਸੜ ਰਿਹਾ ਹੈ। ਕੋਰੋਨਾ ਦੀ ਮਾਰ ਦੇ ਚਲਦੇ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਗਏ ਹਨ।

ਫਿਲਮਾਂ ਦੀ ਸ਼ੂਟਿੰਗ ਦੌਰਾਨ ਪ੍ਰੋਡਕਸ਼ਨ ਦਾ ਕੰਮ ਵੇਖਣ ਵਾਲੇ ਰਾਜ ਸਾਹਨੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਿਦਆਂ ਕਿਹਾ ਕਿ ਫਿਲਮੀ ਉਦਯੋਗ ਅਜਿਹਾ ਉਦਯੋਗ ਹੈ ਜਿਸ ਨਾਲ ਲੱਖਾਂ ਲੋਕ ਜੁੜੇ ਹਨ ਤੇ ਇਥੋਂ ਹੀ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ। ਸਾਹਨੀ ਦੇ ਮੁਤਾਬਕ ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਤਕਰੀਬਨ 400 ਤੋਂ ਵੱਧ ਲੋਕ ਕੰਮ ਕਰਦੇ ਹਨ।ਬੀਤੇ ਡੇਢ ਸਾਲ ਤੋਂ ਕੋਰੋਨਾ ਕਾਰਨ ਸਭ ਕੰਮ ਠੱਪ ਪੈ ਚੁੱਕੇ ਹਨ ਤੇ ਫਿਲਮ ਤੇ ਸੰਗੀਤ ਜਗਤ ਨਾਲ ਜੁੜੇ ਕਈ ਲੋਕਾਂ ਲਈ ਰੋਜ਼ੀ ਰੋਟੀ ਕਮਾਉਣਾ ਬੇਹਦ ਔਖਾ ਹੋ ਗਿਆ ਹੈ।

ਕੰਮ ਨਾ ਹੋਣ ਦੇ ਚੱਲਦੇ ਹਜ਼ਾਰਾਂ ਲੋਕ ਹੋਏ ਬੇਰੁਜ਼ਗਾਰ

ਫਿਲਮਾਂ 'ਚ ਬਤੌਰ ਸਪੌਟ ਬੁਆਏ ਕੰਮ ਕਰਨ ਵਾਲੇ ਸੰਨੀ ਨੇ ਦੱਸਿਆ ਕਿ ਕੋਰੋਨਾ ਕਾਲ ਤੋਂ ਪਹਿਲਾਂ ਉਨ੍ਹਾਂ ਦਾ ਕੰਮ ਸਹੀ ਚੱਲ ਰਿਹਾ ਸੀ। ਉਨ੍ਹਾਂ ਰੋਜ਼ਾਨਾਂ ਦਿਹਾੜੀ ਦੇ ਹਿਸਾਬ ਨਾਲ ਪੈਸੇ ਮਿਲਦੇ ਹਨ। ਕੋਰੋਨਾ ਵਾਇਰਸ ਦੇ ਚੱਲਦੇ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋਣ ਦੀ ਕਗਾਰ ਤੇ ਹੈ ਅਤੇ ਉਹ ਘਰ ਖਾਲ੍ਹੀ ਬੈਠਣ ਲਈ ਮਜਬੂਰ ਹਨ। ਅਜਿਹੇ ਔਖੇ ਸਮੇਂ 'ਚ ਉਨ੍ਹਾਂ ਲਈ ਘਰ ਚਲਾਉਣਾ ਬੇਹਦ ਔਖਾ ਹੋ ਚੁੱਕਾ ਹੈ। ਇਥੋਂ ਤੱਕ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲਦੀ।

ਸਰਕਾਰ ਲਵੇ ਫਿਲਮੀ ਉਦਯੋਗ ਦੀ ਸਾਰ

ਕੋਰੋਨਾ ਦਾ ਸਭ ਤੋਂ ਵੱਧ ਅਸਰ ਪੰਜਾਬੀ ਫਿਲਮ ਉਦਯੋਗ ਦੇ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਉੱਤੇ ਪਿਆ ਹੈ। ਇਸ ਸਬੰਧੀ ਗੱਲ ਕਰਦਿਆਂ ਪਲਾਜ਼ਮਾ ਰਿਕਾਰਡਜ਼ ਦੇ ਐਮਡੀ ਦੀਪਕ ਬਾਲੀ ਨੇ ਕਿਹਾ ਕਿ ਫਿਲਮ ਉਦਯੋਦਗ 'ਚ ਵੱਡੇ ਕਲਾਕਾਰਾਂ, ਗਾਇਕਾਂ ਤੋਂ ਲੈ ਕੇ ਛੋਟੇ ਪੱਧਰ ਤੇ ਕੰਮ ਕਰਨ ਵਾਲੇ ਹਰ ਵਿਅਕਤੀ ਦਾ ਕੰਮ ਬੇਹਦ ਮਹੱਤਵਪੂਰਨ ਤੇ ਅਹਿਮ ਹੁੰਦਾ ਹੈ। ਟੀਮ ਦੇ ਸਾਰੇ ਲੋਕਾਂ ਦੀ ਮਿਹਨਤ ਨਾਲ ਸੱਦਕਾ ਇੱਕ ਫਿਲਮ ਜਾਂ ਗੀਤ ਤਿਆਰ ਹੁੰਦਾ ਹੈ। ਇਸ ਨਾਲ ਹਜ਼ਾਰਾਂ ਲੋਕਾਂ ਦੀ ਰੋਜ਼ੀ ਰੋਟੀ ਚਲਦੀ ਹੈ, ਪਰ ਕੋਰੋਨਾ ਕਾਰਨ ਲੋਕਾਂ ਦੇ ਰੁਜ਼ਗਾਰ ਖੁੱਸ ਗਏ। ਇਸ ਦੇ ਚਲਦੇ ਛੋਟੇ ਕਲਾਕਾਰਾਂ ਸਣੇ ਕਈ ਲੋਕ ਦਿਹਾੜੀਆਂ ਕਰਨ ਲਈ ਮਜਬੂਰ ਹਨ। ਦੀਪਕ ਬਾਲੀ ਨੇ ਪੰਜਾਬ ਸਰਕਾਰ ਕੋਲੋਂ ਪੰਜਾਬੀ ਫਿਲਮ ਉਦਯੋਗ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਤਾਂ ਜੋ ਲੋੜੀਂਦਾ ਲੋਕਾਂ ਦੀ ਜ਼ਿੰਦਗੀ ਮੁੜ ਲੀਹ 'ਤੇ ਆ ਸਕੇ।

ABOUT THE AUTHOR

...view details