ਜਲੰਧਰ: ਕੰਜੂਮਰ ਕੋਰਟ ਨੇ ਬਰਗਰ ਕਿੰਗ ਨੂੰ ਆਪਣੇ ਗਾਹਕ ਨੂੰ ਵੇਜ਼ ਦੀ ਥਾਂ ਨਾਨ-ਵੇਜ਼ ਬਰਗਰ ਦੇਣ ਦੇ ਮਾਮਲੇ 'ਚ 60 ਹਜ਼ਾਰ 67 ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਜਲੰਧਰ ਦੇ ਰਹਿਣ ਵਾਲੇ ਮਨੀਸ਼ ਕੁਮਾਰ ਨੇ ਦੱਸਿਆ ਕਿ 2018 'ਚ ਉਨ੍ਹਾਂ ਨੇ 2 ਵੇਜ਼ ਬੁਰਗਰ ਆਰਡਰ ਕੀਤੇ ਸਨ ਤੇ ਬਰਗਰ ਕਿੰਗ ਦੇ ਸਟਾਫ ਨੇ ਉਨ੍ਹਾਂ ਨੂੰ ਇਸ ਦੌਰਾਨ ਨਾਨ-ਵੇਜ਼ ਬਰਗਰ ਦੇ ਦਿੱਤੇ।
ਕੰਜੂਮਰ ਕੋਰਟ ਨੇ ਬਰਗਰ ਕਿੰਗ 'ਤੇ ਲਾਇਆ ਜ਼ੁਰਮਾਨਾ - ਬਰਗਰ ਕਿੰਗ ਦਾ ਨਾਨ-ਵੇਜ਼ ਬਰਗਰ
ਕੰਜੂਮਰ ਕੋਰਟ ਨੇ ਬਰਗਰ ਕਿੰਗ ਨੂੰ ਆਪਣੇ ਗਾਹਕ ਨੂੰ ਵੇਜ਼ ਦੀ ਥਾਂ ਨਾਨ-ਵੇਜ਼ ਬਰਗਰ ਦੇਣ ਦੇ ਮਾਮਲੇ 'ਚ 60 ਹਜ਼ਾਰ 67 ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਕੋਰਟ ਦੇ ਇਸ ਫ਼ੈਸਲੇ 'ਤੇ ਮਨੀਸ਼ ਦਾ ਕਹਿਣਾ ਹੈ ਕਿ ਉਸ ਨੂੰ ਕੋਰਟ 'ਤੇ ਯਕੀਨ ਸੀ, ਤੇ ਉਸ ਨਾਲ ਇਨਸਾਫ ਹੋਇਆ ਹੈ।
ਬਰਗਰ ਕਿੰਗ
ਬਰਗਰ ਕਿੰਗ
ਨਾਨ-ਵੇਜ਼ ਬਰਗਰ ਖਾਣ ਤੋਂ ਬਾਅਦ ਉਸ ਦੀ ਤਬੀਅਤ ਖ਼ਰਾਬ ਹੋ ਗਈ। ਜਦੋਂ ਮਨੀਸ਼ ਨੂੰ ਪਤਾ ਲਗਾ ਕਿ ਉਸਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਤਾਂ ਉਸ ਨੇ ਬਰਗਰ ਕਿੰਗ 'ਤੇ ਦਸੰਬਰ 'ਚ ਕੰਜੂਮਰ ਕੋਰਟ ਵਿੱਚ ਮੁਕਦਮਾ ਦਰਜ ਕਰਵਾ ਦਿੱਤਾ।
ਉਸ ਨੇ ਕੰਜੂਮਰ ਕੋਰਟ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਹੁਣ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਬਰਗਰ ਕਿੰਗ ਨੂੰ 50 ਹਜ਼ਾਰ ਜ਼ੁਰਮਾਨਾ, 10 ਹਜ਼ਾਰ ਰੁਪਏ ਵਕੀਲ ਦੀ ਫੀਸ ਅਤੇ 67 ਰੁਪਏ ਮਨੀਸ਼ ਨੂੰ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ। ਕੋਰਟ ਦੇ ਇਸ ਫੈਸਲੇ 'ਤੇ ਮਨੀਸ਼ ਦਾ ਕਹਿਣਾ ਹੈ ਕਿ ਉਸ ਨੂੰ ਕੋਰਟ 'ਤੇ ਯਕੀਨ ਸੀ ਅਤੇ ਉਸ ਨਾਲ ਇਨਸਾਫ ਹੋਇਆ ਹੈ।