ਜਲੰਧਰ: ਕਾਮੇਡੀਅਨ ਭਾਰਤੀ ਸਿੰਘ ਦੀਆਂ ਮੁਸ਼ਕਿਲਾਂ ਹੋਰ ਘੱਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦੱਸ ਦਈਏ ਕਿ ਭਾਰਤੀ ਸਿੰਘ ਦੇ ਖਿਲਾਫ ਜਲੰਧਰ ਦੇ ਆਦਮਪੁਰ ਠਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਭਾਰਤੀ ਸਿੰਘ ਖਿਲਾਫ ਮਾਮਲਾ ਦਰਜ: ਮਿਲੀ ਜਾਣਕਾਰੀ ਮੁਤਾਬਿਕ ਭਾਰਤੀ ਸਿੰਘ ਦੇ ਖਿਲਾਫ ਮਿਸਲ ਤਰਨਾ ਦਲ ਦੇ ਮੁਖੀ ਭਾਈ ਲਖਬੀਰ ਸਿੰਘ ਅਤੇ ਜੱਸੀ ਤਲਹਣ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ। ਦੱਸ ਦਈਏ ਕਿ ਪੁਲਿਸ ਨੇ ਭਾਰਤੀ ਸਿੰਘ ਦੇ ਖਿਲਾਫ ਜਲੰਧਰ ਦੇ ਆਦਮਪੁਰ ਠਾਣੇ ਵਿਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਧਾਰਾ 295ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕਾਮੇਡੀਅਨ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ ਕਾਮੇਡੀਅਨ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ ਭਾਰਤੀ ਸਿੰਘ ਨੇ ਮੰਗੀ ਮੁਆਫੀ: ਕਾਬਿਲੇਗੌਰ ਹੈ ਕਿ ਭਾਰਤੀ ਸਿੰਘ ਨੇ ਸੋਮਵਾਰ ਨੂੰ ਇੱਕ ਵੀਡੀਓ ਸਾਂਝਾ ਕੀਤਾ ਸੀ। ਜਿਸ ਚ ਉਸਨੇ ਮੁਆਫੀ ਮੰਗਦੇ ਹੋਏ ਕਿਹਾ ਕਿ 'ਮੈਂ ਕਾਮੇਡੀ ਕਰਦੀ ਹਾਂ ਲੋਕਾਂ ਨੂੰ ਖੁਸ਼ ਕਰਨ ਲਈ। ਨਾ ਕਿ ਕਿਸੇ ਦਾ ਦਿਲ ਦੁਖਾਉਣ ਲਈ। ਜੇਕਰ ਮੇਰੀ ਕਿਸੇ ਗੱਲ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਤਾਂ ਮੈਂ ਮਾਫ਼ੀ ਮੰਗਦੀ ਹਾਂ।'
ਕਾਮੇਡੀਅਨ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ ਕਾਮੇਡੀਅਨ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ ਇਹ ਸੀ ਮਾਮਲਾ: ਜ਼ਿਕਰਯੋਗ ਹੈ ਕਿ ਭਾਰਤੀ ਸਿੰਘ ਵੱਲੋਂ ਇੱਕ ਕਾਮੇਡੀ ਸ਼ੋਅ ਦੇ ਵਿੱਚ ਦਾੜ੍ਹੀ ਮੁੱਛ ਨੂੰ ਲੈ ਕੇ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਕਾਮੇਡੀਅਨ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ ਆਖੀਰ ਕੀ ਕਿਹਾ ਸੀ ਭਾਰਤੀ ਨੇ:ਭਾਰਤੀ ਨੇ ਟੀਵੀ ਸ਼ੋਅ ਦੌਰਾਨ ਕਿਹਾ ਕਿ ਦਾੜ੍ਹੀ ਅਤੇ ਮੁੱਛਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ। ਦੁੱਧ ਪੀਣ ਦੇ ਬਾਅਦ ਦਾੜ੍ਹੀ ਨੂੰ ਮੂੰਹ ਵਿੱਚ ਪਾਓ ਤਾਂ ਸੇਵੀਆਂ ਦਾ ਟੇਸਟ ਆਉਂਦਾ ਹੈ। ਫਿਰ ਵੀ ਉਹ ਨਹੀਂ ਰੁਕੀ। ਉਸ ਨੇ ਦੱਸਿਆ ਕਿ ਉਸ ਦੀਆਂ ਕਈ ਸਹੇਲੀਆਂ ਦੇ ਵਿਆਹ ਹੋ ਚੁੱਕੇ ਹਨ ਅਤੇ ਉਹ ਹੁਣ ਦਾੜ੍ਹੀ ਅਤੇ ਮੁੱਛਾਂ ਵਿੱਚੋਂ ਜੂੰਆਂ ਹਟਾਉਣ ਵਿੱਚ ਰੁੱਝੀਆਂ ਰਹਿੰਦੀਆਂ ਹਨ। ਇਸ ਸ਼ਬਦਾਵਲੀ 'ਤੇ ਉਹ ਟ੍ਰੋਲ ਹੋ ਰਹੀ ਹੈ।
ਇਹ ਵੀ ਪੜੋ:ਕਾਮੇਡੀਅਨ ਭਾਰਤੀ ਨੇ ਵਿਵਾਦਿਤ ਟਿੱਪਣੀ 'ਤੇ ਮੰਗੀ ਮਾਫ਼ੀ, ਵੀਡੀਓ ਦੇਖੋ!