ਪੰਜਾਬ

punjab

ETV Bharat / city

ਅੰਬੇਡਕਰ ਜਯੰਤੀ ਮੌਕੇ ਸੀਐੱਮ ਮਾਨ ਦਾ ਐਲਾਨ, 16 ਅਪ੍ਰੈਲ ਨੂੰ ਮਿਲੇਗੀ ਵੱਡੀ ਖੁਸ਼ਖ਼ਬਰੀ - ਅੰਬੇਡਕਰ ਜਯੰਤੀ

ਅੰਬੇਡਕਰ ਜਯੰਤੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ’ਚ ਰਾਜ ਪੱਧਰੀ ਸਮਾਗਮ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਸੀਐੱਮ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ
ਸੀਐੱਮ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ

By

Published : Apr 14, 2022, 12:03 PM IST

Updated : Apr 14, 2022, 2:08 PM IST

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਬੇਡਕਰ ਜਯੰਤੀ ਮੌਕੇ ਜਲੰਧਰ ਪਹੁੰਚੇ। ਜਲੰਧਰ ਵਿਚ ਅੰਬੇਡਕਰ ਜਯੰਤੀ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਉਨ੍ਹਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਮੁੱਦੇ ’ਤੇ ਪੰਜਾਬ ਨੂੰ 16 ਅਪ੍ਰੈਲ ਨੂੰ ਇਕ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ।

16 ਅਪ੍ਰੈਲ ਨੂੰ ਮਿਲੇਗੀ ਵੱਡੀ ਖੁਸ਼ਖ਼ਬਰੀ

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਮੁੱਦੇ ਤੇ ਫ਼ਾਈਨੈਂਸ਼ੀਅਲ ਡਿਸਆਰਡਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸੈਂਟਰ ਦਾ ਪੈਸਾ ਕਦੀ ਵੀ ਵਾਪਸ ਨਹੀਂ ਜਾਵੇਗਾ ਅਤੇ ਜਿਨ੍ਹਾਂ ਵੀ ਸਕੀਮਾਂ ਲਈ ਸੈਂਟਰ ਦਾ ਪੈਸਾ ਆਉਂਦਾ ਹੈ ਉਸੇ ਹੀ ਸਕੀਮ ਵਿੱਚ ਉਸ ਪੈਸੇ ਨੂੰ ਲਗਾਇਆ ਜਾਵੇਗਾ।

ਪੰਜਾਬ ਵਿੱਚ ਕਣਕ ਦੀ ਖਰੀਦ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਖਰੀਦ ਬਿਲਕੁਲ ਸਹੀ ਢੰਗ ਨਾਲ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ ਐਮਐਸਪੀ ਤੋਂ ਵੱਧ ਰੇਟ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਿੱਚ ਇੱਕ ਰਾਜਾ ਖੇਤੀਬਾੜੀ ਮੰਤਰੀ ਸੀ ਪਰ ਹੁਣ ਇਕ ਆਮ ਆਦਮੀ ਖੇਤੀਬਾੜੀ ਮੰਤਰੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਸਿੱਖਿਆ ਅਤੇ ਸਿਹਤ ਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਮੁੱਦੇ ’ਤੇ ਸਰਕਾਰ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ, ਜਦੋ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਸਾਬਕਾ ਕਾਂਗਰਸੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਸਰਕਾਰ ਦੀ ਕਾਰਵਾਈ ਕਰਨ ਜਾ ਰਹੀ ਅਤੇ ਉਨ੍ਹਾਂ ਕਿਹਾ ਕਿ ਜਲਦ ਹੀ ਸਾਧੂ ਸਿੰਘ ਧਰਮਸੋਤ ਜਲਦ ਹੀ ਨਾਰਮਲ ਸੈੱਲ ਤੋਂ ਸਪੈਸ਼ਲ ਸੈੱਲ ਮੰਗਦੇ ਹੋਏ ਨਜ਼ਰ ਆਉਣਗੇ। ਇਸ਼ਾਰਿਆਂ ਇਸ਼ਾਰਿਆਂ ਵਿਚ ਉਨ੍ਹਾਂ ਨੇ ਇਹ ਗੱਲ ਕਹੀ ਕਿ ਜਲਦ ਹੀ ਸਾਧੂ ਸਿੰਘ ਧਰਮਸੋਤ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਹ ਸਲਾਖਾਂ ਦੇ ਪਿੱਛੇ ਹੋਣਗੇ।

ਪੁਰਾਣੇ ਵਿਧਾਇਕਾਂ ਤੋਂ ਲਈਆਂ ਜਾਣਗੀਆਂ ਗੱਡੀਆਂ ਵਾਪਸ: ਜਲੰਧਰ ਵਿੱਚ ਕਾਂਗਰਸੀ ਆਗੂ ਪਰਗਟ ਸਿੰਘ ਵੱਲੋਂ ਇੱਕ ਟਵੀਟ ਕੀਤੇ ਜਾਣ ’ਤੇ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਜਲਦ ਹੀ ਮੰਤਰੀਆਂ ਨੂੰ ਪੰਜਾਬ ਸਰਕਾਰ ਵੱਡੀਆਂ ਗੱਡੀਆਂ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਥੋੜ੍ਹੇ ਦਿਨ ਰੁਕ ਜਾਓ ਮੰਤਰੀਆਂ ਨੂੰ ਵੱਡੀਆਂ ਗੱਡੀਆਂ ’ਤੇ ਕੀ ਪੁਰਾਣੇ ਵਿਧਾਇਕਾਂ ਕੋਲ ਜਿਹੜੀਆਂ ਸਰਕਾਰੀ ਗੱਡੀਆਂ ਨੇ ਉਹ ਵੀ ਵਾਪਸ ਲੈ ਲਈਆਂ ਜਾਣਗੀਆਂ।

ਈਡੀ ਵੱਲੋਂ ਪੰਜਾਬ ਦੇ ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੰਮਨ ਜਾਰੀ ਕਰਨ ਬਾਰੇ ਉਨ੍ਹਾਂ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਈਡੀ ਆਪਣਾ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਆਪਣਾ ਕੰਮ ਕਰਨਾ ਵੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਜੋ ਕਰੇਗਾ ਉਹ ਹੀ ਭਰੇਗਾ।

ਜਲੰਧਰ ’ਚ ਬਣਾਈ ਜਾਵੇਗੀ ਯੂਨੀਵਰਸਿਟੀ: ਸੀਐੱਮ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਚ ਡਾ. ਭੀਮ ਰਾਓ ਅੰਬੇਡਕਰ ਜੀ ਦੇ ਨਾਂ ’ਤੇ ਇੱਕ ਵੱਡੀ ਯੂਨੀਵਰਸਿਟੀ ਬਣਾਈ ਜਾਵੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਲੰਧਰ ਨੂੰ ਇੱਕ ਵੱਡੀ ਸਪੋਰਟਸ ਇੰਡਸਟਰੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸੀਐੱਮ ਮਾਨ ਨੇ ਜਲੰਧਰ ਨੂੰ ਸਪੋਰਟਸ ਹੱਬ ਬਣਾਉਣ ਦਾ ਵੀ ਐਲਾਨ ਕੀਤਾ।

ਇਹ ਵੀ ਪੜੋ:ਸਾਬਕਾ ਸੀਐੱਮ ਚੰਨੀ ਦੀਆਂ ਵਧੀਆਂ ਮੁਸ਼ਕਿਲਾਂ, ਈਡੀ ਨੇ ਪੁੱਛਗਿੱਛ ਲਈ ਜਾਰੀ ਕੀਤਾ ਸੰਮਨ

Last Updated : Apr 14, 2022, 2:08 PM IST

ABOUT THE AUTHOR

...view details