ਜਲੰਧਰ: ਸ਼ਹਿਰ ਦੇ ਥਾਣਾ-5 'ਚ ਬੀਤੇ ਦਿਨੀਂ ਪੁਲਿਸ ਨੇ 2 ਮੁਲਾਜ਼ਮਾਂ ਨੂੰ ਜਾਅਲੀ ਲਾਇਸੈਂਸ ਬਣਾਏ ਜਾਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਮੁਤਾਬਕ ਦੋਵੇਂ ਮੁਲਜ਼ਮ ਨਕਲੀ ਆਈਡੀ ਪਰੂਫ਼ਾਂ 'ਤੇ ਲਾਇਸੈਂਸ ਬਣਾਉਣ ਦੇ ਮਾਮਲੇ 'ਚ ਦੋਸ਼ੀ ਪਾਏ ਗਏ ਸਨ।
ਅੱਜ ਜਦੋਂ ਮੁਲਜ਼ਮਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਤਾਂ ਮੁਲਜ਼ਮਾਂ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ 'ਤੇ ਕਈ ਤਸ਼ੱਦਦ ਢਾਹੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੋਹਾਂ 'ਤੇ ਥਰਡ ਡਿਗਰੀ ਦੀ ਵੀ ਵਰਤੋਂ ਕੀਤੀ। ਅਦਾਲਤ ਦੇ ਆਦੇਸ਼ ਉੱਤੇ ਰਿਮਾਂਡ ਤੋਂ ਬਿਨਾਂ ਹੀ ਪੁਲਿਸ ਉਨ੍ਹਾਂ ਗ੍ਰਿਫ਼ਤਾਰ ਕਰ ਕੇ ਲੈ ਗਈ। ਜਦੋਂ ਕਿ ਪੁਲਿਸ ਵੱਲੋਂ ਦਾਇਰ ਕੀਤੀ ਗਈ ਐਫਆਈਆਰ 'ਚ ਸ਼ਿਕਾਇਤ ਕਰਤਾ ਦਾ ਨਾਂਅ ਨਹੀਂ ਲਿਖਿਆ ਗਿਆ ਹੈ।