ਜਲੰਧਰ : ਲੌਕਡਾਊਨ ਦੇ ਦੌਰਾਨ ਕਈ ਕਾਰੋਬਾਰ ਠੱਪ ਪੈ ਗਏ। ਇਸ ਕਾਰਨ ਕਈ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ 'ਚ ਇੱਕ ਬਿਲਡਿੰਗ ਮਾਲਕ ਨੇ ਜਿਮ ਦਾ ਕਿਰਾਇਆ ਨਾ ਮਿਲਣ 'ਤੇ ਜਿਮ ਨੂੰ ਤਾਲਾ ਲਾ ਦਿੱਤਾ ਹੈ। ਦੂਜੇ ਪਾਸੇ ਜਿਮ ਮਾਲਕ ਨੇ ਕਿਰਾਇਆ 'ਚ ਅਸਮਰਥਤਾ ਪ੍ਰਗਟਾਉਂਦੇ ਹੋਏ ਬਿਲਡਿੰਗ ਮਾਲਕ ਦਾ ਵਿਰੋਧ ਕੀਤਾ ਹੈ।
ਜਿਮ ਦੇ ਮਾਲਕ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਇੰਟਰਨੈਸ਼ਲ ਰੈਸਲਿੰਗ ਪਲੇਅਰ ਹਨ। ਉਨ੍ਹਾਂ ਨੇ 2 ਸਾਲ ਪਹਿਲਾਂ ਬਸਤੀ ਬਾਵਾ ਖੇਲ ਇਲਾਕੇ 'ਚ ਜਿਮ ਖੋਲ੍ਹਿਆ ਸੀ। ਉਹ ਹਮੇਸ਼ਾਂ ਸਮੇਂ ਸਿਰ ਕਿਰਾਏ ਦਾ ਭੁਗਤਾਨ ਕਰਦੇ ਹਨ। ਇਸ ਵਾਰ ਕੋਰੋਨਾ ਸੰਕਟ ਦੌਰਾਨ ਲੌਕਡਾਊਨ ਦੇ ਚਲਦੇ ਜਿਮ ਪਿਛਲੇ ਚਾਰ ਮਹੀਨੀਆਂ ਤੱਕ ਬੰਦ ਰਿਹਾ। ਅਜੇ ਤੱਕ ਸਰਕਾਰ ਵੱਲੋਂ ਜਿਮ ਖੋਲ੍ਹੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ।
ਕਿਰਾਇਆ ਨਾ ਮਿਲਣ 'ਤੇ ਬਿਲਡਿੰਗ ਮਾਲਕ ਨੇ ਜਿਮ ਨੂੰ ਲਾਏ ਤਾਲੇ ਜਿਮ ਬੰਦ ਹੋਣ ਦੇ ਚਲਦੇ ਉਹ ਕਿਰਾਇਆ ਨਹੀਂ ਦੇ ਪਾ ਰਹੇ। ਜਦੋਂ ਉਹ ਸਫਾਈ ਕਰਵਾਉਣ ਲਈ ਜਿਮ ਪੁੱਜੇ ਤਾਂ ਉਨ੍ਹਾਂ ਵੇਖਿਆ ਕਿ ਬਿਲਡਿੰਗ ਮਾਲਕ ਨੇ ਜਿਮ ਦੇ ਸ਼ਟਰ 'ਤੇ ਖ਼ੁਦ ਦੇ ਤਾਲੇ ਲਾ ਦਿੱਤੇ ਹਨ। ਇਸ ਬਾਰੇ ਜਦੋਂ ਉਨ੍ਹਾਂ ਨੇ ਬਿਲਡਿੰਗ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਜਦ ਉਹ ਕਿਰਾਇਆ ਦੇ ਦੇਣਗੇ ਤਾਂ ਉਸ ਸਮੇਂ ਤਾਲੇ ਖੁੱਲ੍ਹ ਜਾਣਗੇ।
ਦਵਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਅਪੀਲੀ ਕੀਤੀ ਕਿ ਲੌਕਡਾਊਨ ਦੇ ਚਲਦੇ ਜਿਮ ਬੰਦ ਸਨ। ਇਸ ਤੋਂ ਉਨ੍ਹਾਂ ਦਾ ਘਰ ਚਲਦਾ ਹੈ। ਉਨ੍ਹਾਂ ਨੇ ਜਾਣਬੂਝ ਕੇ ਜਿਮ ਬੰਦ ਨਹੀਂ ਕੀਤਾ ਸਗੋਂ ਸਰਕਾਰੀ ਹਦਾਇਤਾਂ ਮੁਤਾਬਕ ਬੰਦ ਕੀਤਾ ਸੀ। ਉਨ੍ਹਾਂ ਇਨਸਾਫ ਦੀ ਮੰਗ ਕੀਤੀ ਹੈ।
ਦਵਿੰਦਰ ਸਿੰਘ ਦੇ ਹੱਕ ਵਿੱਚ ਬੋਲਦਿਆਂ ਕਾਂਗਰਸੀ ਵਰਕਰ ਵਿੱਕੀ ਸੰਧੂ ਨੇ ਆਖਿਆ ਕਿ ਸਰਕਾਰੀ ਆਦੇਸ਼ਾਂ ਮੁਤਾਬਕ ਸਾਰੇ ਕਾਰੋਬਾਰ ਬੰਦ ਸਨ ਪਰ ਕੁਝ ਚੀਜ਼ਾਂ ਨੂੰ ਹੌਲੀ-ਹੌਲੀ ਖੋਲ੍ਹ ਦਿੱਤਾ ਗਿਆ ਪਰ ਅਜੇ ਤੱਕ ਜਿਮ ਨਹੀਂ ਖੋਲ੍ਹੇ ਗਏ ਹਨ। ਸਰਕਾਰ ਵੱਲੋਂ ਇਹ ਸੁਵਿਧਾ ਦਿੱਤੀ ਗਈ ਹੈ। ਜੇਕਰ ਕਿਰਾਏਦਾਰ ਕਿਰਾਇਆ ਨਹੀਂ ਦੇ ਸਕਦੇ ਤਾਂ ਮਕਾਨ ਮਾਲਕ ਜਾਂ ਬਿਲਡਿੰਗ ਮਾਲਕ ਉਨ੍ਹਾਂ ਤੋਂ ਜ਼ਬਰਨ ਕਿਰਾਇਆ ਨਹੀਂ ਵਸੂਲਣਗੇ। ਇਸ ਦੇ ਬਾਵਜੂਦ ਬਿਲਡਿੰਗ ਮਾਲਕ ਨੇ ਅਜਿਹਾ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧ 'ਚ ਡਿਪਟੀ ਕਮਿਸ਼ਨਰ ਨਾਲ ਮਿਲਣਗੇ ਤਾਂ ਜੋ ਨੌਜਵਾਨ ਜਿਮ ਚਾਲੂ ਕਰ ਸਕੇ।