ਜਲੰਧਰ: ਸ਼ਹਿਰ ਦੇ ਬੀਐੱਸਐੱਫ਼ ਫਰੰਟੀਅਰ ਹੈੱਡਕੁਆਟਰ ਵਿੱਚ 20 ਤੋਂ 27 ਤਰੀਕ ਤੱਕ ਕਾਰਗਿਲ ਦੀ ਲੜਾਈ ਅਤੇ ਵਿਜੇ ਦਿਵਸ ਨੂੰ ਲੈ ਕੇ ਪੂਰੇ ਇੱਕ ਹਫ਼ਤੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ।
ਬੀਐਸਐਫ਼ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
'ਕਾਰਗਿਲ ਵਿਜੇ ਦਿਵਸ' ਦੀ 20ਵੀਂ ਵਰੇਗਢ ਮੌਕੇ ਬੀਐਸਐਫ਼ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਸ਼ਹੀਦਾਂ ਦੀ ਯਾਦ 'ਚ ਸਕੂਲੀ ਬੱਚਿਆਂ ਵੱਲੋਂ ਵੱਖ-ਵੱਖ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ।
ਇਸ ਸਬੰਧਈ ਜਲੰਧਰ ਫਰੰਟੀਅਰ ਦੇ ਆਈ.ਜੀ. ਮਹੀਪਾਲ ਯਾਦਵ ਨੇ ਦੱਸਿਆ ਕਿ ਇਸ ਪੂਰੇ ਹਫ਼ਤੇ ਚੱਲਣ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ ਕਾਰਗਿਲ ਦੇ ਵਿੱਚ ਸ਼ਹੀਦ ਹੋਏ ਫ਼ੌਜੀ ਜਵਾਨਾਂ ਅਤੇ ਅਫ਼ਸਰਾਂ ਨੂੰ ਸ਼ਰਧਾਂਜਲੀ ਅਤੇ ਸਲਾਮੀ ਦਿੰਦੇ ਹੋਏ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੂਰੇ ਹਫ਼ਤੇ ਵੱਖ-ਵੱਖ ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਪੇਂਟਿੰਗ, ਪੰਜ ਕਿਲੋਮੀਟਰ ਦੀ ਦੌੜ, ਖ਼ੂਨਦਾਨ ਕੈਂਪ ਅਤੇ ਕਈ ਹੋਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਅਨੁਸਾਰ ਇਹ ਸਾਰੇ ਕਾਰਜ ਨਾ ਸਿਰਫ਼ ਫਰੰਟੀਅਰ ਹੈੱਡਕੁਆਰਟਰ ਵਿੱਚ ਬਲਕਿ ਪੂਰੇ ਪੰਜਾਬ ਵਿੱਚ ਯੂਨਿਟ ਲੈਵਲ 'ਤੇ ਕਰਾਏ ਜਾ ਰਹੇ ਹਨ।